ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇ ਦੋ ਕੁਰਸੀਆਂ ਪਈਆਂ ਹਨ। ਮੇਜ਼ ਤੇ ਕੁਝ ਪ੍ਰਿੰਟਿੰਗ ਪਰੁਫ਼ , ਸ਼ਿਆਹੀ ਦੀ ਦਵਾਤ ਤੇ ਪੈੱਨ ਪਏ ਹਨ। ਇਸੇ ਟੇਬਲ 'ਤੇ ਬੋਟਾਰਡ ਅਤੇ ਬਰੰਜਰ ਕੰਮ ਕਰਦੇ ਹਨ। ਬੇਰੰਜਰ ਖੱਬੀ ਕੁਰਸੀ ਤੇ ਬੈਠਦਾ ਹੈ ਤੇ ਬੋਰਡ ਸੱਜੇ ਪਾਸੇ। ਸੱਜੀ ਕੰਧ ਦੇ ਨੇੜੇ ਇੱਕ ਹੋਰ ਵੱਡਾ ਆਇਤਾਕਾਰ ਮੰਜ਼ ਪਿਆ ਹੈ, ਉਹ ਵੀ ਫਾਇਲਾਂ ਤੇ ਕਾਗਜ਼ਾਂ ਨਾਲ ਭਰਿਆ ਹੈ। ਦੇ ਹੋਰ ਕੁਰਸੀਆਂ ਇਸ ਮੇਜ਼ ਦੇ ਦੋਹੇਂ ਸਿਰਿਆਂ 'ਤੇ ਪਈਆਂ ਹਨ, ਇਹ ਕੁਰਸੀਆਂ ਕੁਝ ਵਧੀਆ ਤੇ ਸਲੀਕੇਦਾਰ ਹਨ। ਇਹ ਯੂਡਾਰਡ ਤੇ ਮਿਸਟਰ ਬੇਏਫ਼ ਦਾ ਟੇਬਲ ਹੈ। ਡਯੁਡਾਰਡ ਦੀ ਕੁਰਸੀ ਦੇ ਪਿੱਛੇ ਕੰਧ ਹੈ, ਬਾਕੀ ਕਰਮਚਾਰੀ ਉਸ ਵੱਲ ਨੂੰ ਮੂੰਹ ਕਰਕੇ ਬੈਠਦੇ ਹਨ। ਉਹ ਡਿਪਟੀ-ਪੈਡ ਦੀ ਪੁਜੀਸ਼ਨ ਤੇ ਕੰਮ ਕਰਦਾ ਹੈ। ਅੱਪ-ਸਟੇਜ ਵਾਲੇ ਦਰਵਾਜ਼ੇ ਤੇ ਸੱਜੇ ਪਾਸੇ ਵਾਲੀ ਕੰਧ ਦੇ ਵਿਚਕਾਰ ਇੱਕ ਖਿੜਕੀ ਹੈ। ਜੇ ਥਿਏਟਰ 'ਚ ਔਰਕੈਸਟਾ-ਪਿਟ ਹੈ ਤਾਂ ਮੰਚ ਦੇ ਸਾਹਮਣੇ ਇੱਕ ਖਿੜਕੀ ਦਾ ਫਰੇਮ ਲਾਉਣਾ ਜ਼ਿਆਦਾ ਵਧੀਆ ਰਹੇਗਾ, ਜਿਸਦਾ ਬਾਹਰਲਾ ਪਾਸਾ ਲੋਕਾਂ ਵੱਲ ਨੂੰ ਹੋਏਗਾ। ਅੱਪਸਟੇਜ ਦੇ ਸੱਜੇ ਕੋਨੇ 'ਚ ਕੋਟ ਟੰਗਣ ਵਾਲਾ ਇੱਕ ਸਟੈਂਡ ਹੈ, ਜਿਸ ਉੱਤੇ ਕਈ ਮਰਦਾਨਾ ਤੇ ਜ਼ਨਾਨਾ ਕੋਟ ਟੰਗੇ ਹੋਏ ਹਨ। ਇਸ ਸਟੈਂਡ ਨੂੰ ਸੱਜੇ ਪਾਸੇ ਕੰਧ ਦੇ ਨਾਲ ਡਾਊਨ-ਟੋਜ ’ਤੇ ਵੀ ਰੱਖਿਆ ਜਾ ਸਕਦਾ ਹੈ। ਕੰਧਾਂ ਦੀਆਂ ਸ਼ੈਲਫਾਂ ’ਤੋ ਧੂੜ ਭਰੀਆਂ ਫਾਇਲਾਂ, ਦਸਤਾਵੇਜ਼ ਅਤੇ ਕਿਤਾਬਾਂ ਹੀ ਕਿਤਾਬਾਂ ਹਨ। ਪਿਛਲੀ ਕੰਧ ’ਤੇ ਖੱਬੇ ਪਾਸੇ ਸ਼ੈਲਫਾਂ ਦੇ ਉੱਪਰ ਨਿਸ਼ਾਨ ਬਣੇ ਹੋਏ ਹਨ : “ਕਨੂੰਨੀ-ਦਸਤਾਵੇਜ਼`, ਕੰਮਕਾਜੀ ਨੇਮ; ਸੱਜੇ ਪਾਸੇ ਵਾਲੀ ਕੰਧ, ਜਿਹੜੀ ਥੋੜੀ ਤਿਰਛੀ ਹੋ ਸਕਦੀ ਹੈ, ’ਤੇ ਕੁਝ ਇਸ ਤਰਾਂ ਦੇ ਸਾਈਨਬੋਰਡ ਹਨ : ‘ਸਰਕਾਰੀ ਅਖ਼ਬਾਰ’, ‘ਟੈਕਸ-ਕਨੂੰਨ ਹੈਡ ਆਫ਼ ਦਾ ਡਿਪਾਰਟਮੈਂਟ ਦੇ ਦਰਵਾਜ਼ੇ ਦੇ ਠੀਕ ਉੱਪਰ ਇੱਕ ਕਲਾਕ ਲੱਗਿਆ ਹੈ ਜਿਸ ਉੱਪਰ ਨੂੰ ਵੱਜ ਕੇ ਤਿੰਨ ਮਿੰਟ ਹੋ ਚੁੱਕੇ ਹਨ। ਪਰਦਾ ਉੱਠਦਾ ਹੈ ਤਾਂ ਡਯੁਡਾਰਡ ਆਪਣੀ ਕੁਰਸੀ ਲਾਗੇ ਖੜ੍ਹਾ ਹੈ, ਉਸਦਾ ਸੱਜਾ ਪਾਸਾ ਲੋਕਾਂ ਵੱਲ ਨੂੰ ਹੈ; ਦੂਜੇ ਪਾਸੇ ਬੋਟਾਡ ਖੜ੍ਹਾ ਹੈ, ਜਿਸਦਾ ਖੱਬਾ ਪਾਸਾ ਲੋਕਾਂ ਵੱਲ ਹੈ। ਉਨ੍ਹਾਂ ਦੇ ਵਿਚਾਲੇ ਡੈਸਕ ਦੇ ਪਿੱਛੇ ਵਿਭਾਗ ਦਾ ਮੁਖੀ ਖੜਾ ਹੈ, ਜਿਸਦਾ ਪੂਰਾ ਚਿਹਰਾ ਲੋਕਾਂ ਵੱਲ ਹੈ। ਡੇਜ਼ੀ ਵੀ ਉਸਦੇ ਨੇੜੇ ਹੀ ਖੜ੍ਹੀ ਹੈ, ਥੋੜਾ ਜਿਹਾ ਅਪਸਟੇਜ ਵੱਲ ਨੂੰ, ਉਸਦੇ ਹੱਥਾਂ ’ਚ ਕੁਝ ਟਾਈਪ ਵਾਲੇ ਪੇਪਰ ਹਨ। ਉਸ ਮੇਜ਼ 'ਤੇ ਪਏ ਪਿੰਟਿੰਗ ਪਰਫ਼ਾਂ ਉੱਪਰ ਇੱਕ ਵੱਡਾ ਅਖ਼ਬਾਰ 45 + ਗੈਂਡੇ