ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਮਗਰ ਲੁਕੇ ਹੋਂਦ ਦੇ ਉਨ੍ਹਾਂ ਧਰਾਤਲਾਂ ਤੱਕ ਪਾਠਕ ਨੂੰ ਨਹੀਂ ਲੈ ਜਾ ਸਕਦਾ, ਜਿਨ੍ਹਾਂ ਲਈ ਉਹ ਨਾਟਕ ਲਿਖਿਆ ਗਿਆ ਹੈ।
ਜ਼ਾਹਿਰ ਹੈ ਕਿ ਇਸ ਤਰ੍ਹਾਂ ਦੀਆਂ ਚੁਣੌਤੀਆਂ ਅਨੇਕਾਂ ਹਨ, ਜਿਨ੍ਹਾਂ ਵੱਲ ਇੱਥੇ ਸਿਰਫ ਇਸ਼ਾਰੇ ਹੀ ਕਿਤੇ ਜਾ ਸਕਦੇ ਹਨ। ਹਰ ਅਨੁਵਾਦ ਦੀ ਆਪਣੀ ਇੱਕ ਵੱਖਰੀ ਤੇ ਸੱਜਰੀ ਚੁਣੌਤੀ ਹੁੰਦੀ ਹੈ, ਜਿਸਦਾ ਆਪਣਾ ਹੀ ਇੱਕ ਕੁਆਰਾਪਣ ਹੁੰਦਾ ਹੈ। ਇਸ ਬਿੰਦੂ `ਤੇ ਅਤੀਤ ਦੇ ਤਜ਼ਰਬੇ ਤੇ ਗਿਆਨ ਦੀਆਂ ਸੀਮਾਵਾਂ ਹਰ ਵਾਰ ਸੱਜਰੇ ਹੀ ਤਰੀਕੇ ਨਾਲ ਉਜਾਗਰ ਹੁੰਦੀਆਂ ਹਨ। ਤੁਹਾਨੂੰ ਹਥਲੀ ਕਿਰਤ ਦੇ ਮੁਹਰੇ ਬੋਕਵਚ ਹੋ ਕੇ ਹਾਜ਼ਿਰ ਹੋਣਾ ਹੁੰਦਾ ਹੈ ਤੇ ਉਡੀਕਣਾ ਹੁੰਦਾ ਹੈ ਕਿ ਕਦੋਂ ਉਹ ਤੁਹਾਡੇ `ਤੇ ਹਮਲਾ ਕਰੇ, ਤੇ ਇਸ ਦੌਰਾਨ ਜਾਗਦੇ ਰਹਿਣਾ ਹੁੰਦਾ ਹੈ।
ਇਸੇ ਤਰ੍ਹਾਂ ਇਸ ਵਾਰ ਵੀ ਹੋਇਆ, ਆਇਨੰਸਕੋ ਦੇ ਇਸ ਨਾਟਕ ‘ਗੈਂਡੇ’ ਦੇ ਅਨੁਵਾਦ ਲਈ ਮੈਂ ਕੋਈ ਵੀਹ ਸਾਲਾਂ ਤੋਂ ਵੱਧ ਉਡੀਕਿਆ ਹੈ, ਸ਼ੁਰੂ ਹੋਣ ਤੋਂ ਬਾਅਦ ਉਸਨੇ ਕੋਈ ਜ਼ਿਆਦਾ ਸਮਾਂ ਨਹੀਂ ਲਿਆ, ਪਰ ਸ਼ੁਰੂਆਤ ਹੀ ਇੰਨੀ ਲੰਮੀ ਟਲਦੀ ਚਲੀ ਗਈ। ਦਲਵੀਰ ਨੂੰ ਪਤਾ ਹੈ ਕਿ ਯੂਨੀਵਰਸਿਟੀ 'ਚ ਪੜ੍ਹਣ ਵੇਲੇ ਤੋਂ ਹੀ ਇਹ ਨਾਟਕ ਮੇਰੇ ਅੰਦਰ ਚਲਦਾ ਰਹਿੰਦਾ ਸੀ ਤੇ ਇਹ ਤੈਅ ਸੀ ਕਿ ਇਸਨੂੰ ਪੰਜਾਬੀ ਰੂਪ ਦੇਣਾ ਹੈ। ਇਸ ਚੋਣ ਦੇ ਪਿੱਛੇ ਫਾਸ਼ੀਵਾਦੀ ਯੂਰਪ ਦੇ ਸਮਿਆਂ ਨਾਲ ਭਾਰਤ ਦੇ ਸਿਆਸੀ-ਸਮਾਜੀ ਹਾਲੜਾਂ ਦੀ ਸਮਰੂਪਤਾ ਹੀ ਸੀ, ਜਿਹੜੀ ਪਿਛਲੇ ਦੋਤਿੰਨ ਦਹਾਕਿਆਂ ਤੋਂ ਬੜੀ ਤੇਜ਼ੀ ਨਾਲ ਵਧ ਰਹੀ ਸੀ ਤੇ ਪਿਛਲੇ ਦੋ-ਤਿੰਨ ਸਾਲਾਂ ਤੋਂ ਉਸਨੇ ਆਪਣੇ ਸਾਰੇ ਘੁੰਡ ਲਾਹ ਸੁੱਟੇ ਹਨ। ਸੋ ਹੁਣ ਹੋਰ ਟਾਲਣਾ ਮੁਮਕਿਨ ਨਹੀਂ ਸੀ। ਆਖ਼ਰੀ ਧੱਕਾ ਸੱਤਦੀਪ ਨੇ ਦਿੱਤਾ, ਨਾਟਕ ਨੂੰ ਛਪਾਉਣ ਦੀ ਜ਼ਿੰਮੇਦਾਰੀ ਉਸਨੇ ਲੈ ਲਈ, ਸੋ ਮੇਰੇ ਕੋਲ ਕੋਈ ਬਹਾਨਾ ਬਚਿਆ ਨਹੀਂ।

ਇੱਥੇ ਮੇਰੇ ਸਾਹਮਣੇ ਇੱਕੋ ਮਸਲਾ ਇਹ ਸੀ ਕਿ ਪਾਤਰਾਂ ਦੇ ਨਾਂ ਤਬਦੀਲ ਕਰਾਂ ਜਾਂ ਨਾ ਕਰਾਂ, ਆਖ਼ਿਰ ਗ਼ਲਤ ਜਾਂ ਸਹੀ ਮੈਂ ਮੌਲਿਕ ਨਾਵਾਂ ਨੂੰ ਰੱਖਣ ਦਾ ਹੀ ਫ਼ੈਸਲਾ ਲਿਆ ਹੈ, ਇਸਦੇ ਪਿੱਛੇ ਮੇਰੀ ਸਮਝ ਇਹ ਹੈ ਕਿ ਪਾਠਕ ਖ਼ੁਦ ਨਾਵਾਂ ਦੇ ਘੁੰਡ ਹਟਾ ਕੇ ਮਨੁੱਖ ਦੀ ਸਾਂਝੀ ਪੀੜ ਤਾਈਂ ਪਹੁੰਚਣ ਦੀ ਮੁਸ਼ੱਕਤ ਕਰੇਗਾ, ਜੋ ਕੁਝ ਜ਼ਿਆਦਾ ਨਹੀਂ ਹੋਵੇਗੀ। ਨਾਟਕ ‘ਗੈਂਡੇ’ ਮਨੁੱਖ ਦੀ ਮਰ ਰਹੀ ਸੰਵੇਦਨਾ ਤੋਂ ਉਸਨੂੰ ਹੋਣੀ ਮੰਨ ਲੈਣ ਦੀ ਕਹਾਣੀ ਹੈ। ਪਹਿਲਾ ਗੇਂਡਾ ਦਿਸਦਾ ਹੈ, ਜੋ ਮੰਚ ਤੇ ਵੀ ਨਹੀਂ ਆਉਂਦਾ, ਹਾਲੀ ਕਿਤੇ ਦੂਰ ਹੈ, ਪਰ ਸ਼ਹਿਰ ’ਚ ਤਰਥੱਲੀ ਮੱਚ ਜਾਂਦੀ ਹੈ , ਅਖ਼ਬਾਰਾਂ 'ਚ ਲੇਖ ਲੱਗਦੇ ਹਨ, ਦਫ਼ਤਰਾਂ ’ਚ ਬਹਿਸ ਹੁੰਦੀ ਹੈ। ਨਾਟਕੀ ਤੌਰ ਅੰਦਰ ਹੌਲੀ-ਹੌਲੀ ਇਹ ਦੂਰੀ ਘੱਟਦੀ ਹੈ, ਗੈਂਡਾ ਮੰਚ 'ਤੇ ਆਉਂਦਾ ਹੈ, ਪਰ ਹਾਲੇ ਦਫ਼ਤਰ ਦੇ ਬਾਹਰ ਹੈ, ਫੇਰ ਹੋਰ ਨੇੜੇ, ਦੋਸਤ ਦੇ ਘਰ ਤੋਂ ਫੇਰ ਆਪਣੇ ਹੀ ਘਰ ਤੱਕ ਆ ਪਹੁੰਚਦਾ ਹੈ। ਫੇਰ ਹੌਲੀ-ਹੌਲੀ ਹਰ ਬਿਲਿਡਿੰਗ, ਹਰ ਘਰ, ਹਰ ਗਲੀ ਤੇ ਸੜਕ 'ਤੇ ਗੈਂਡੇ ਹੀ ਰੈੱਡੇ ਹੋ ਜਾਂਦੇ ਹਨ। ਹਾਲਤ ਡਰਾਉਣੇ ਹਨ, ਪਰ ਹੁਣ ਲੋਕ ਉਨ੍ਹਾਂ 'ਤੇ ਹੈਰਾਨ ਹੋਣ ਦੀ ਬਜਾਏ ਜੋ ਗੰਡੇ ਨਾ ਹੋਣ ਦੀ ਜਿੱਦ ਫੜੀ

4/ਗੈਂਡੇ