ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿ ਦੇ ਸਿੰਗਾਂ ਵਾਲਾ ... ਪੈਪਿਲੋਂ ਬੋਹੰਜਰ ..., ਤੂੰ ਕੀ ਫ਼ਾਲਤੂ ਦੀ ਬਕਵਾਸ ਮਾਰੀ ਜਾ ਰਿਹਾਂ ? ਹਾਲੇ ਖੁਮਾਰੀ ਉੱਤਰੀ ਨਹੀਂ, ਸਹੀ ਕਹਿੰਦਾ ਸੀ ਬੋਰਡ ਬਟਾਰਡ ਕਿਵੇਂ...ਮੁਮਕਿਨ ਕਿਵੇਂ ਹੈ ... ਇੱਕ ਸੱਭਿਅਕ ਸਮਾਜ ਅੰਦਰ , ..? ਡੇਜ਼ੀ (ਬੋਟਾਡ ਨੂੰ) ਹਾਂ ਉਹ ਠੀਕ ਹੈ ! ਪਰ ਇਹ ਹੈ ਜਾਂ ਮੰਨਦੇ ਨਹੀਂ ਹਾਲੇ ਵੀ ? ਬੋਟਾਰਡ ਕੋਈ ਡੂੰਘੀ ਸਾਜਿਸ਼ ਹੈ! ( ਕਿਸੇ ਸਿਆਸਤਦਾਨ ਵਾਂਗ ਸੋਚਦਾ ਹੋਇਆ ਯੂਡਾਰਡ ਵੱਲ ਇਸ਼ਾਰਾ ਕਰਦਾ ਹੈ। ਸਭ ਤੁਹਾਡੀ ਗ਼ਲਤੀ ਹੈ ! ਯੂਡਾਰਡ ਕਿਉਂ.. ਮੇਰੀ ਕਿਉਂ, ਤੁਹਾਡੀ ਕਿਉਂ ਨਹੀਂ ? ਬੋਰਡ (ਗੁੱਸੇ ’ਚ) ਮੇਰੀ ? ਹਾਂ, ਦੋਸ਼ ਤਾਂ ਹਮੇਸ਼ਾਂ ਹੋਠਲੇ ਤਬਕੇ 'ਤੇ ਹੀ ਆਉਂਦਾ । ਜੇ ਮੈਨੂੰ ਮੌਕਾ ਮਿਲਦਾ ... ਪੈਪਿਲੋਂ ਪੌੜੀਆਂ ਤੋਂ ਬਿਨਾ ਤਾਂ ਬੜੀ ਮੁਸੀਬਤ ਹੈ। ਡੇਜ਼ੀ ਦੋਹਾਂ ਨੂੰ) ਸ਼ਾਂਤ ਹੋ ਜਾਓ , ਇਹ ਕੋਈ ਝਗੜਣ ਦਾ ਵੇਲਾ ! ਪੈਪਿਲੋਂ ਸਾਰੀ ਗਲਤੀ ਮੈਨਜਮੈਂਟ ਦੀ ਹੈ। ਡੇਜ਼ੀ ਹੋ ਸਕਦਾ, ਪਰ ਹੁਣ ਹੋਠਾਂ ਕਿਵੇਂ ਜਾਵਾਂਗੇ ? ਪੈਪਿਲੋਂ (ਮਜ਼ਾਕ ਮਜ਼ਾਕ 'ਚ ਉਸਦੀਆਂ ਗੱਲਾਂ ਨੂੰ ਥਾਪੜਦਾ ਹੋਇਆ ਸਵਾਦ ਲੈਂਦਾ ਹੈ) ਤੁਹਾਨੂੰ ਤਾਂ ਕੁੱਛੜ ਚੱਕ ਲਾਂਗਾ ਮੈਂ, ਤੇ ਫੇਰ ਆਪਾਂ ਦੋਹਾਂ ਹਵਾ 'ਚ ਤੈਰਦੇ ਹੋਏ ਜਾਵਾਂਗੇ। ਡੇਜ਼ੀ (ਝਾੜਦੀ ਹੋਈ) ਪਰਾਂ ਕਰੋ ਆਪਣਾ ਕੰਡਿਆਂ ਵਾਲਾ ਹੱਥ, ਮੋਟੀ ਚਮੜੀ ਵਾਲਾ ਖੂੜ॥ ਪੈਪਿਲੋਂ ਮਜ਼ਾਕ ਕਰ ਰਿਹਾ ਸੀ! (ਗੈਂਡਾ ਸਾਰਾ ਸਮਾਂ ਚਿੰਘਾੜਦਾ ਰਹਿੰਦਾ ਹੈ। ਮਿਸੇਜ਼ ਬਿਉਫ਼ ਉੱਠ ਕੇ ਉਨ੍ਹਾਂ ਕੋਲ ਆ ਜਾਂਦੀ ਹੈ। ਥੋੜੀ ਦੇਰ ਉਹ ਅੱਖਾਂ ਗੱਡ ਕੇ ਹੋਠਾਂ ਚੱਕਰ ਕੱਢਦੇ ਹੋਏ ਗੈਂਡ ਵੱਲ ਦੇਖਦੀ ਹੈ ਤੇ ਫੇਰ ਉਸਦੀ ਚੀਖ਼ ਨਿਕਲ ਜਾਂਦੀ ਹੈ। ਮਿਸੇਜ ਬਿਊਫ਼ : ਓ ਮੇਰੇ ਪਰਮਾਤਮਾ! ਇਹ ਨਹੀਂ ਹੋ ਸਕਦਾ ! ਬੇਰੰਜਰ ਕੀ ਹੋਇਆ ? fभमेन ਇਹ ਤਾਂ ਬਿਉਫ਼ .... ਏ, ਮੇਰੇ ਪਤੀ।ਓ ਮੇਰਾ ਵਿਚਾਰਾ ਬਿਉਫ਼ , ਕੀ ਹੋਇਆ ਤੈਨੂੰ ? . ਡੇਜ਼ੀ ਕੀ... ? ਠੀਕ ਤਾਂ ਓਂ ਤੁਸੀਂ ? ਮਿਸੇਜ਼ ਬਿਊਫ਼ : ਮੈਂ ਪਛਾਣ ਲਿਆ, ਪਛਾਣ ਲਿਆ ਮੈਂ ਉਸਨੂੰ ! (ਗੈਂਡਾ ਜ਼ੋਰਦਾਰ ਪਰ ਨਰਮ ਸੁਰ `ਚ ਚਿੰਘਾੜ ਕੇ ਜਵਾਬ ਦਿੰਦਾ ਹੈ | ਪੈਪਿਲੋਂ ਚਲੇ ! ਇਸੇ ਦੀ ਕਬਰ ਸੀ ਬਸ ।ਇਹ ਤਾਂ ਕੱਢਣਾ ਦਾ ਵਧੀਆ ਮੌਕਾ 58} ਗੈਂਡੇ