ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠੇ ਹਨ, ਉਨ੍ਹਾਂ 'ਤੇ ਹੈਰਾਨ ਹੁੰਦੇ ਹਨ।
ਨਾਟਕ ’ਚ ਇੱਕ ਗੱਲ ਸਾਫ਼ ਹੈ ਕਿ ਗੈਂਡਿਆਂ ਦੀ ਮੌਜੂਦਗੀ ਦਾ ਮਾਨਸਿਕ ਫ਼ਾਸਲਾ ਪੂਰੇ ਨਾਟਕ ਅੰਦਰ ਘੱਟਦਾ ਹੀ ਜਾਂਦਾ ਹੈ, ਤੇ ਉਸ ਵਕਤ ਬਿਲਕੁਲ ਜ਼ੀਰੋ ਨੂੰ ਹੀ ਛੂਹ ਲੈਂਦਾ ਹੈ ਜਦੋਂ ਨਾਇਕ ਦੀ ਪ੍ਰੇਮਿਕਾ ਤੋਂ ਵੀ ਗੈਂਡਾ ਹੋਣ ਦਾ ਮੋਹ ਨਹੀਂ ਛੱਡਿਆ ਜਾਂਦਾ, ਜਾਂ ਆਪਣੇ ਡਰ ਤੇ ਇਕੱਲੇ ਰਹਿ ਜਾਣ ਦੀ ਅਸੁਰੱਖਿਆ ਨੂੰ ਉਸ ਤੋਂ ਵੀ ਛੁਪਾਉਂਦੀ ਹੈ, ਤੇ ਨਾਇਕ ਨੂੰ ਛੱਡ ਕੇ ਚਲੀ ਜਾਂਦੀ ਹੈ। ਹੁਣ ਉਹ ਬਿਲਕੁਲ ਇਕੱਲਾ ਹੈ ਤੇ ਕਈ ਵਾਰ ਇੰਝ ਲੱਗਦਾ ਹੈ ਕਿ ਆਪਣੇ ਆਪ ਨੂੰ ਧਰਵਾਸੇ ਦੇ ਰਿਹਾ ਹੈ ਕਿ ਨਹੀਂ ਉਹ ਗੰਡਾ ਨਹੀਂ ਬਣੇਗਾ| ਪਰ ਪੂਰੇ ਨਾਟਕ ਵਿੱਚ ਨਾਟਕਕਾਰ ਇਸਦੀ ਗਰੰਟੀ ਲੈਂਦਾ ਨਹੀਂ ਦਿਖਦਾ, ਘੱਟੋ-ਘੱਟ ਮੈਨੂੰ ਤਾਂ ਇੰਜ ਹੀ ਲੱਗਿਆ ਹੈ। ਨਾਟਕਕਾਰ ਨੇ ਇਹ ਦਰਸਾਇਆ ਹੈ ਕਿ ਸਾਡੇ ਸਭਿਆਚਾਰ ਦੀ ਸਿਰਜੀ ਕੋਈ ਚੀਜ਼, ਭਾਵੇਂ ਗਿਆਨ ਹੋਵੇ ਜਾਂ ਤਰਕ , ਇੱਥੋਂ ਤੱਕ ਕਿ ਸੁਹਜ, ਵਿਗਿਆਨ, ਪ੍ਰਤਿਬੱਧਤਾ ਤੇ ਜਿਨਸੀ ਖਿੱਚ ਵੀ, ਇਸ ਗੱਲ ਦੀ ਗਰੰਟੀ ਨਹੀਂ ਦਿੰਦੀ ਕਿ ਤੁਸੀਂ ਗੈਂਡੇ ਹੋਣ ਤੋਂ ਮਹਿਫੂਜ਼ ਹੋਂ, ਖ਼ਤਰਾ ਤੁਹਾਡੇ ਸਾਹਮਣੇ ਨਹੀਂ, ਸ਼ਾਇਦ ਹੋਰ ਵੀ ਨੇੜੇ ਹੈ, ਕਿਤੇ ਅੰਦਰ ਹੈ, ਤੁਸੀਂ ਦਾਰੂ ਪੀ ਕੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਉਸਤੋਂ ਭੱਜ ਨਹੀਂ ਸਕਦੇ। ਨਾਟਕ ਦੇ ਅੰਤ `ਚ ਨਾਇਕ ਖ਼ੁਦ ਨੂੰ ਹੀ ਹੌਸਲਾ ਦਿੰਦਾ ਦਿਖਦਾ ਹੈ, ਪਰ ਉਸਦਾ ਖ਼ਿਆਲ ਦਾਰੂ ਵੱਲ ਨਹੀਂ ਜਾਂਦਾ । ਨਾਟਕਕਾਰ ਨੇ ਨਾਇਕ ਤੇ ਸਾਨੂੰ ਸਾਰਿਆਂ ਨੂੰ ਇਸੇ ਮੌੜ ’ਤੇ ਛੱਡਿਆ ਹੈ, ਤੇ ਅਨੁਵਾਦਕ ਕੋਲ ਵੀ ਇਸਦਾ ਹੋਰ ਕੋਈ ਬਦਲ ਨਹੀਂ ਹੈ।

5/ਗੈਂਡੇ