ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇਨ ਬੋਰੰਜਰ ਜੇਨ ਬੇਰੰਜਰ ਜੋਨ ਬੋਰੰਜਰ ਜੈਨ ਸਭ ਦਿਖ ਰਿਹੈ! ਸਭ ਸੁਣ ਰਿਹੈ... ਮੈਨੂੰ ! ਤੂੰ ਵੀ... (ਉਹ ਬੇਰੰਜਰ ਨੂੰ ਢੁੱਡ ਮਾਰਨ ਨੂੰ ਪੈਂਦਾ ਹੈ। ਬੇਰੰਜਰ ਇੱਕ ਪਾਸੇ ਹਟ ਜਾਂਦਾ ਹੈ।) ਸੰਭਲ ਕੇ! (ਸਾਹਸਾਹੀ) ਮੌਰੀ! (ਤੇਜ਼ੀ ਨਾਲ ਬਾਥਰੂਮ ਵੱਲ ਭੱਜਦਾ ਹੈ।) (ਬੇਰੰਜਰ ਡਰ ਕੇ ਇੱਕ ਪਾਸੇ ਨੂੰ ਹੁੰਦਾ ਹੈ। ਫੇਰ ਡਰਦਾ ਡਰਦਾ ਬਾਥਰੂਮ ਦੇ ਨੇੜੇ ਜਾਂਦਾ ਹੈ ਤੇ ਜੋਨ ਦੀ ਅਵਾਜ਼ ਸੁਣ ਕੇ ਫੋਰ ਪਿੱਛੇ ਨੂੰ ਭੱਜਦਾ ਹੈ। ਜਨ ਅੰਦਰੋਂ ਬੜਬੜਾ ਰਿਹਾ ਹੈ।) ਮੈਂ ਇਹਨੂੰ ਇਸ ਹਾਲਤ 'ਚ ਨਹੀਂ ਛੱਡ ਸਕਦਾ; ਆਖ਼ਿਰਕਾਰ ਹੈ ਤਾਂ ਦੋਸਤ ਹੀ (ਬਾਥਰੂਮ ਵੱਲ) ਮੈਂ ਡਾਕਟਰ ਨੂੰ ਲੈਣ ਜਾ ਰਿਹਾਂ! ਇਹ ਲਾਜ਼ਮੀ ਹੋ ਗਿਆ ! (ਬਾਥਰੂਮ 'ਚੋਂ) ਨਹੀਂ! ਬਸ ਕਰ ਯਾਰ, ਬੇਹੁਦਗੀ ਦੀ ਵੀ ਹੱਦ ਹੁੰਦੀ ਐ। (ਝੀਥ ’ਚੋਂ ਬਾਥਰੂਮ ਅੰਦਰ ਦੇਖਦਾ ਹੈ) ਓਹ, ਤੇਰਾ ਕਿੰਗ ਤਾਂ ਵੱਡਾ ਈ ਹੋਈ ਜਾ ਰਿਹੈ- ਤੂੰ ...ਤੋਂ ..ਗੈਂਡਾ... (ਬਾਥਰੂਮ 'ਚੋਂ) ਮਿੱਧ ਸੁੱਟਾਂਗਾ...ਕੁਚਲ ਦਿਆਂਗਾ ਤੈਨੂੰ ! (ਬਾਥਰੂਮ 'ਚ ਬਹੁਤ ਖੜਕਾ ਹੁੰਦਾ ਹੈ, ਚਿੰਘਾੜਣ ਦੀਆਂ ਅਵਾਜ਼ਾਂ, ਸ਼ੀਸ਼ਾ ਟੁੱਟਣ ਤੇ ਚੀਜ਼ਾਂ ਨੂੰ ਚੁੱਕ ਚੁੱਕ ਸੁੱਟਣ ਦੀਆਂ ਅਵਾਜ਼ਾਂ। ਬੇਰੰਜਰ ਬੇਹੱਦ ਡਰਿਆ ਹੋਇਆ ਹੈ; ਜੇ ਅੰਦਰੋਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਾਹਰੋਂ ਬੇਰੰਜਰ ਪੂਰਾ ਜ਼ੋਰ ਲਾ ਕੇ ਉਸਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਮੁਸ਼ਕਿਲ ਹੁੰਦਾ ਜਾ ਰਿਹਾ ਹੈ) (ਜ਼ੋਰ ਲਾਉਂਦੇ ਹੋਏ) ਗੈਂਡਾ ਗੈਂਡਾ.... ਬਣ ਗਿਆ ਉਹ ਗੈਂਡਾ....! (ਬੇਰੰਜਰ ਕਿਸੇ ਤਰ੍ਹਾਂ ਦਰਵਾਜ਼ਾ ਬੰਦ ਕਰ ਦਿੰਦਾ ਹੈ, ਇਸ ਚੱਕਰ 'ਚ ਉਸਦਾ ਕੋਟ ਗੈਂਡੇ ਦੇ ਸਿੰਗ ’ਚ ਫਸ ਕੇ ਫਟ ਜਾਂਦਾ ਹੈ। ਗੈਂਡਾ ਦਰਵਾਜ਼ੇ ਨੂੰ ਚੁੱਡ ਮਾਰ ਰਿਹਾ ਹੈ, ਬਾਥਰੂਮ ਚੋਂ ਚਿੰਘਾੜਣ ਦੀਆਂ ਅਵਾਜ਼ਾਂ ਆਉਂਦੀਆਂ ਹਨ ਤੇ ਵਿੱਚ ਵਿੱਚ ਕੁਝ ਸ਼ਬਦ ਸੁਣਦੇ ਹਨ : ਹਰਾਮਖੋਰ ਗੁੱਸਾ ਚੜਾ ਰਿਹੈਂ ਮੈਨੂੰ (ਬੋਰੰਜਰ ਸੱਜੇ ਪਾਸੇ ਦਰਵਾਜ਼ੇ ਵੱਲ ਦੌੜਦਾ ਹੈ। ਏਹਦੇ ਬਾਰੇ ਤਾਂ ਮੈਂ ਕਦੇ ਇਹ ਸੋਚਿਆ ਵੀ ਨਹੀਂ ਸੀ, ਕਦੇ ਵੀ ਨਹੀਂ। (ਉਹ ਬਾਹਰਲਾ ਦਰਵਾਜ਼ਾ ਖੋਲ੍ਹਦਾ ਹੈ ਤੇ ਸਾਹਮਣੇ ਵਾਲੇ ਦਰਵਾਜ਼ੇ ਤੇ ਜ਼ੋਰ-ਜ਼ੋਰ ਦੀ ਖੜਾਕ ਕਰਦਾ ਹੈ) ਬਿਲਡਿੰਗ ’ਚ ਗੈਂਡਾ ਹੈ ! ਪੁਲਿਸ ਨੂੰ ਫੋਨ ਕਰੋ ! ਬੇਰੰਜ਼ਰ घेठेत ਬੋਰੰਜਰ 79 , ਗੈਂਡੇ