ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੁੱਢਾ ਦਰਵਾਜ਼ਾ ਖੋਲ੍ਹਦਾ ਹੈ) ਕੀ ਹੋ ਗਿਆ। ਬੇਰੰਜਰ : ਪੁਲਿਸ ਬੁਲਾਓ ! ਘਰ ਦੇ ਅੰਦਰ ਗੈਂਡਾ ਹੈ ! ਬੁੱਢੇ ਦੀ ਔਰਤ : ਕੀ ਕਰ ਰਿਹੈਂ ਤੂੰ ਜੋਨ ? ਏਨਾ ਖੜਕਾ ਕਿਉਂ ਕਰ ਰਿਹੈਂ ? ਬੁੱਢਾ : (ਪਤਨੀ ਨੂੰ) ਪਤਾ ਨਹੀਂ ਕੀ ਕਹਿ ਰਿਹਾ ਏ.., ਕੋਈ ਗੈਂਡਾ ਦੇਖਿਆ ਇਸਨੇ ਬੇਰੰਜਰ ਹਾਂ, ਇਸੇ ਘਰ ’ਚ ਪੁਲਿਸ ਬੁਲਾਓ ਛੇਤੀ! ਬੁੱਢਾ ਇਹ ਕੀ ਤਰੀਕਾ ਹੈ, ਕੀ ਚਾਹੁੰਦੇ ਹੋ ਤੁਸੀਂ, ਪਰੇਸ਼ਾਨ ਕਰ ਰਹੇ ਹੋ ਲੋਕਾਂ ਨੂੰ ਫਾਲਤੂ ! (ਠਾਹ ਕਰਦਾ ਦਰਵਾਜ਼ਾ ਬੰਦ ਹੁੰਦਾ ਹੈ। ਬੇਰੰਜਰ (ਪੌੜੀਆਂ ਉੱਤਰਦਾ ਹੈ) ਚੌਕੀਦਾਰ ... ਚੌਕੀਦਾਰ, ਬਿਲਡਿੰਗ ਚ ਗੈਂਡਾ, ਪੁਲਿਸ ਬੁਲਾਓ .. ਪੁਲੀਸ ! (ਚੌਕੀਦਾਰ ਦੇ ਕੁਆਰਟਰ ਦੀ ਛੱਤ ਚੋਂ ਇੱਕ ਗੈਂਡੇ ਦਾ ਸਿਰ ਨਿਕਲਦਾ ਹੈ। ਬੇਰੰਜਰ ਇੱਕ ਹੋਰ ! ਉਹ ਵਾਪਿਸ ਜੇਨ ਦੇ ਘਰ ਵੱਲ ਨੂੰ ਭੱਜਦਾ ਹੈ, ਕੁਝ ਬੋਚ ਕੇ ਰੁੱਕ ਜਾਂਦਾ ਹੈ, ਤੇ ਫੇਰ ਉਸ ਬੁੱਢੇ ਦਾ ਦਰਵਾਜ਼ਾ ਖੜਕਾਉਂਦਾ ਹੈ। ਇਸ ਵਾਰ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਅੰਦਰੋਂ ਦੋ ਗੈਂਡਿਆਂ ਦੇ ਸਿਰ ਨਿਕਲਦੇ ਹਨ।) ਬੇਰੰਜਰ ਓਹ ! ਗਾਡ! (ਘਬਰਾਇਆ ਫੇਰ ਜੇਨ ਦੇ ਘਰ `ਚ ਜਾ ਵੜਦਾ ਹੈ, ਬਾਥਰੂਮ ਦਾ ਦਰਵਾਜ਼ਾ ਹਾਲੇ ਵੀ ਅੰਦਰੋਂ ਖੜਕ ਰਿਹਾ ਹੈ।ਉਹ ਖਿੜਕੀ ਵੱਲ ਨੂੰ ਜਾਂਦਾ ਹੈ, ਜੋ ਕਿ ਸਿਰਫ਼ ਇੱਕ ਫਰੇਮ ਹੈ, ਜਿਹੜਾ ਦਰਸ਼ਕਾਂ ਵਾਲ ਪਾਸੇ ਹੈ। ਉਹ ਬੁਰੀ ਤਰ੍ਹਾਂ ਥੱਕਿਆ ਹੈ, ਹੁੰਭ ਚੁੱਕਾ ਹੈ) ਬੋਰੰਜਰ ਹੋਅ... ਪ੍ਰਭੂ ... ਹੈ ... ਪਰਮਾਤਮਾ ... (ਬਹੁਤ ਕੋਸ਼ਿਸ਼ ਤੋਂ ਬਾਅਦ ਉਹ ਕਿਸੇ ਤਰ੍ਹਾਂ ਖਿੜਕੀ 'ਚੋਂ ਨਿਕਲਣ 'ਚ ਕਾਮਯਾਬ ਹੁੰਦਾ ਹੈ, ਪਰ ਫੇਰ ਫੁਰਤੀ ਨਾਲ ਮੁੜ ਅੰਦਰ ਜਾਂ ਵੜਦਾ ਹੈ, ਕਿਉਂਕਿ ਜਦੋਂ ਉਹ ਆਰਕੈਸਟਰਾ-ਪਿਟ ਕੋਲ ਪਹੁੰਚਦਾ ਹੈ, ਇੱਕਦਮ ਬਾਹਮਣਿਓਂ ਗੈਂਡਿਆਂ ਦੇ ਸਿਰਾਂ ਦੀ ਇੱਕ ਪੁਰੀ ਧਾੜ ਲੰਘਦੀ ਦਿਖਾਈ ਪੈਂਦੀ ਹੈ, ਜਿਹੜੇ ਪੂਰੀ ਸਪੀਡ ’ਤੇ ਭੱਜੇ ਜਾ ਰਹੇ ਹਨ । ਬੇਰੰਜਰ ਵੀ ਪੂਰੇ ਜ਼ੋਰ ਨਾਲ ਵਾਪਿਸ ਭੱਜਦਾ ਹੈ, ਤੇ ਖਿੜਕੀ ਵਿੱਚ ਖੜ੍ਹ ਕੇ ਇੱਕ ਛਿਣ ਲਈ ਬਾਹਰ ਦੇਖਦਾ ਹੈ । ਬੇਰੰਜਰ ਗਲੀ ’ਚ ਤਾਂ ਪੂਰਾ ਇੱਜੜ ਕੱਠਾ ਹੋ ਗਿਆ..ਉਨਾਂ ਦਾ! ਗੈਂਡਿਆਂ ਦੀ ਪੂਰੀ ਫ਼ੌਜ.. ਵਧਦੀ ਆ ਰਹੀ ਹੈ .. ਚੁਫ਼ੇਰਿਓ! (ਆਲੇ-ਦੁਆਲੇ ਨਜ਼ਰ ਮਾਰਦਾ ਹੈ। ਮੈਂ ਕਿੱਧਰ ਨੂੰ ਜਾਵਾਂ ? ਕਿੱਧਰ ਨੂੰ ਭੱਜਾਂ ? ਜੇ ਉਹ ਸਿਰਫ਼ ਵਿਚਕਾਰ ਹੁੰਦੇ ਸੜਕ ਦੇ ਤਾਂ, ਪਰ ਉਹ ਤਾਂ ਹਰ ਪਾਸ 80 ਗੈਂਡੇ