ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਨੇ ਫੁੱਟਪਾਥਾਂ ’ਤੇ ਵੀ! ਮੈਂ ਕਿੱਧਰ ਨੂੰ ਜਾਵਾਂ ? ਕਿਸ ਪਾਸੇ ਨੂੰ .. ? (ਬੌਦਲਿਆ ਹੋਇਆ ਉਹ ਕਦੇ ਕਿਸੇ ਦਰਵਾਜ਼ੇ ਵੱਲ ਭੱਜਦਾ ਹੈ ਤੇ ਕਦੇ ਕਿਸੇ ਵੱਲ ਤੇ ਫੇਰ ਖਿੜਕੀ ’ਤੇ ਵਾਪਸ ਆ ਜਾਂਦਾ ਹੈ। ਬਾਥਰੂਮ ਦਾ ਦਰਵਾਜ਼ਾ ਅੰਦਰੋਂ ਝੰਜੋੜਿਆ ਜਾ ਰਿਹਾ ਹੈ, ਜੇਨ ਦੇ ਚਿੰਘਾੜਣ ਤੇ ਹੋਰ ਅਵਾਤਵਾ ਬੋਲਣ ਦੀਆਂ ਅਵਾਜ਼ਾਂ ਆਈ ਜਾਂਦੀਆਂ ਹਨ। ਕੁਝ ਦੇਰ ਇਵੇਂ ਚੱਲਦਾ ਰਹਿੰਦਾ ਹੈ, ਜਦੋਂ ਵੀ ਬੋਰੰਜਰ ਬਚ ਕੇ ਨਿਕਲਣ ਦੇ ਚੱਕਰ 'ਚ ਸਾਹਮਣੇ ਵਾਲੇ ਬੁੱਢੇ ਆਦਮੀ ਦੇ ਫਲੈਟ ਜਾਂ ਪੌੜੀਆਂ ਕੋਲ ਪਹੁੰਚਦਾ ਹੈ ਤਾਂ ਅਚਾਨਕ ਕਈ ਗੈਂਡਿਆਂ ਦੇ ਸਿਰ ਚਿੰਘਾੜਦੇ ਹੋਏ ਉਸਦਾ ਸੁਆਗਤ ਕਰਦੇ ਹਨ ਤੇ ਉਹ ਫੋਰ ਤੇਜ਼ੀ ਨਾਲ ਡਿੱਗਦਾ-ਢਹਿੰਦਾ ਵਾਪਸ ਭੱਜਦਾ ਹੈ। ਅਖ਼ੀਰ ਉਹ ਫੇਰ ਖਿੜਕੀ 'ਤੇ ਖੜਾ ਹੋ ਕੇ ਬਾਹਰ ਵੱਲ ਦੇਖਦਾ ਹੈ। ਪੂਰਾ ਦਾ ਪੂਰਾ ਵੱਗ ਹੈ ! ਤੇ ਉਹ ਹਮੇਸ਼ਾ ਇਹੋ ਦਸਦੇ ... ਕਿ ਗੈਂਡਾ ਬਸ ਇਕੱਲਾ ਰਹਿੰਦਾ...! ਸਭ ਬਕਵਾਸ ਹੈ, ਧਾਰਣਾ ਉਨ੍ਹਾਂ ਨੂੰ ਬਦਲਨੀ ਪਵੇਗੀ!ਸਾਰੇ ਫੁੱਟਪਾਥ, ਬੈਂਚ ..., ਸਭ ਤੋੜ-ਫੋੜ ਦਿੱਤਾ ਉਨਾਂ ਨੇ। (ਹੱਥ ਮਲਦਾ ਹੈ॥) ਕੀਤਾ ਕੀ ਜਾਏ ? (ਇੱਕ ਵਾਰ ਫੇਰ ਉਹ ਸਾਰੇ ਪਾਸੇ ਜਾ ਕੇ ਦੇਖਦਾ ਹੈ, ਹਰ ਪਾਸੇ ਗੈਂਡੇ ਰਾਹ ਰੋਕੀ ਖੜੇ ਹਨ। ਜਦ ਉਹ ਮੁੜਕੇ ਬਾਥਰੂਮ ਦੇ ਦਰਵਾਜ਼ੇ ਵੱਲ ਦੇਖਦਾ ਹੈ ਤਾਂ ਲੱਗਦਾ ਹੈ ਕਿ ਉਹ ਦਰਵਾਜ਼ਾ ਹੁਣ ਦਮ ਤੋੜਨ ਵਾਲਾ ਹੈ ! ਬੇਰੰਜਰ ਭੱਜਦਾ ਹੈ .. ਤੇ ਪਿਛਲੀ ਕੰਧ ਟੱਪ ਜਾਂਦਾ ਹੈ; ਸਾਹਮਣੇ ਗਲੀ ਹੈ, ਉਹ ਚੀਖ਼ਦਾ ਹੋਇਆ ਦੌੜਿਆ ਜਾਂਦਾ ਹੈ॥ ਗੱਡੇ ... ਗੰਡੇ ... (ਬਾਥਰੂਮ ਦਾ ਦਰਵਾਜ਼ਾ ਬਸ ਟੁੱਟਣ ਹੀ ਵਾਲਾ ਹੈ॥ ਪਰਦਾ ਬੋਰੰਜਰ ਐਕਟ ‘ਤੀਜਾ | ਦਿਬ ਪਹਿਲਾ ਮੰਚ ਜੜਤ ਲਗਭਗ ਪਹਿਲੇ ਦਿਸ਼ਾਂ ਵਰਗੀ ਹੀ ਹੈ। ਬੇਰੰਜਰ ਦਾ ਕਮਰਾ ਹੈ, ਜਿਹੜਾ ਕਿ ਬਹੁਤ ਹੱਦ ਤੱਕ ਜੋਨ ਦੇ ਕਮਰੇ ਨਾਲ ਮਿਲਦਾ-ਜੁਲਦਾ ਹੈ: ਬਹੁਤ ਧਿਆਨ ਨਾਲ ਦੇਖਣ ’ਤੇ ਫ਼ਰਕ ਪਤਾ ਚੱਲਦਾ ਹੈ, ਮਸਲਨ ਕੋਈ ਫ਼ਰਨੀਚਰ ਦਾ ਪੀਸ ਘੱਟ ਜਾਂ ਵਧ ਹੋ ਸਕਦਾ ਹੈ। ਉਵੇਂ ਹੀ ਖੱਬੇ ਪਾਸੇ ਪੌੜੀਆਂ ਹਨ, ਖ਼ਾਲੀ ਥਾਂ ਹੈ, ਜਿਸਦੇ ਅਖ਼ੀਰ ’ਚ ਦਰਵਾਜ਼ਾ ਹੈ। ਹਾਂ, ਕੇਅਰਟੇਕਰ ਦਾ ਕਮਰਾ ਨਹੀਂ ਹੈ। ਅੱਪ-ਬਟੇਜ ਤੇ ਇੱਕ ਦੀਵਾਨ ਪਿਆ ਹੈ। ਇੱਕ ਆਰਾਮ-ਕੁਰਸੀ ਹੈ ਤੇ ਛੋਟੀ ਜਿਹੀ ਮੇਜ਼ ਤੇ ਟੈਲੀਫੋਨ ਪਿਆ ਹੈ, ਤੇ ਇੱਕ ਕੁਰਸੀ ਹੈ। ੪) : ਗੈਂਡੇ