ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
| ਚੰਗਾ ਨਹੀਂ ਇਹ। ਤੂੰ ਐਵੇਂ ਆਪਣੇ ਆਪ ਨੂੰ ਖਪਾ ਰਿਹੈਂ। ਇੱਕ ਝਟਕਾ ਤੂੰ ਖਾ ਚੁੱਕਾਂ, ਹੋਰ ਕਿਉਂ ਲੱਭਦਾ ਫਿਰਦਾਂ ? ਨਾਰਮਲ ਹੋਣ 'ਤੇ ਧਿਆਨ ਦੇ.... ਬਸ। |
| ਬੇਰੰਜਰ: | ਸੋਚਦਾਂ .. ਕੀ ਸੱਚੀਓਂ ਕੋਈ ਖ਼ਤਰਾ ਨਹੀਂ ਮੈਨੂੰ ? |
| ਡਯੂਡਾਰਡ: | ਜੇ ਹੋ ਵੀ ਜਾਏ ਤਾਂ ... ਕੋਈ ਏਡੀ ਵੀ ਘਾਤਕ ਬਿਮਾਰੀ ਨਹੀਂ। ਕੁਝ ਬਿਮਾਰੀਆਂ ਚੰਗੀਆਂ ਹੁੰਦੀਆਂ ਤੁਹਾਡੇ ਲਈ। ਮੈਨੂੰ ਪੱਕਾ ਯਕੀਨ ਹੈ ਕਿ ਜੇ ਚਾਹੋਂ ਤਾਂ ਤੁਸੀਂ ਠੀਕ ਕਰ ਸਕਦੇ ਓ ਇਹਨੂੰ। ਉਹ ਕਰ ਲੈਣਗੇ, ਦੇਖ ਲਈਂ ਤੂੰ। |
| ਬੇਰੰਜਰ: | ਪਰ ਮਾੜੇ ਪ੍ਰਭਾਵ ਤਾਂ ਇਹਦੇ ਰਹਿਣਗੇ ਈ ਦੇਰ ਤੱਕ। ਜਦ ਜੜ੍ਹਾਂ 'ਚ ਉਥਲ ਪੁਥਲ ਹੁੰਦੀ ਐ, ਉਹ ਵੀ ਇਹੋ ਜਿਹੀ, ਤਾਂ ਕੋਈ ਕੁਝ ਨਹੀਂ ਕਰ ਸਕਦਾ, ਨਿਸ਼ਾਨ ਤਾਂ ... |
| ਡਯੂਡਾਰਡ: | ਇਹ ਐਵੇਂ ਟੈਂਪਰੇਰੀ ਹੈ, ਖਪਣ ਦੀ ਲੋੜ ਨਹੀਂ। |
| ਬੇਰੰਜਰ: | ਕੀ ਤੈਨੂੰ ਪੱਕਾ ਏ ! |
| ਡਯੂਡਾਰਡ: | ਮੈਨੂੰ ਲੱਗਦੈ, ਅੰਦਾਜ਼ਾ ਐ ਮੇਰਾ। |
| ਬੇਰੰਜਰ: | ਪਰ ਜੇ ਬੰਦਾ ਸੱਚੀਓਂ ਨਾ ਚਾਹੇ, ਦਿਲੋਂ ਹੀ ਛੂਹਣਾ ਨਾ ਚਾਹੇ ਉਸਨੂੰ, ਤਾਂ ਫੇਰ ਨਹੀਂ ਚੁੰਬੜਦੀ ਤੁਹਾਨੂੰ, ਆਖ਼ਰ ਹੈ ਤਾਂ ਨਾੜਾਂ ਦਾ ਰੋਗ ਹੀ, ਫੇਰ ਨੀ ਛੂੰਹਦਾ। ਬਰਾਂਡੀ ਥੋੜੀ ਜਿਹੀ... ਲਓਂਗੇ ? (ਉਸ ਮੇਜ਼ ਵੱਲ ਜਾਂਦਾ ਹੈ ਜਿੱਥੇ ਬੋਤਲ ਪਈ ਹੈ।) |
| ਡਯੂਡਾਰਡ: | ਨਹੀਂ.., ਮੈਂ ਨਹੀਂ, ਥੈਂਕਯੂ, ਮੈਂ ਨੀ ਕਦੇ ਹੱਥ ਲਾਇਆ। ਤੁਸੀਂ ਲਾਓ ਜੇ ਮਨ ਕਰਦਾ.. ਕੋਈ ਮਸਲਾ ਨਹੀਂ, ਮੇਰੀ ਫ਼ਿਕਰ ਨਾ ਕਰੋ। ਐਨਾ ਖ਼ਿਆਲ ਰੱਖਿਓ ਕਿਤੇ ਸਿਰਦਰਦ ਨਾ ਹੋਰ ਵਿਗੜ ਜਾਏ। |
| ਬੇਰੰਜਰ: | ਦਾਰੂ ਤਾਂ ਸਭ ਮਹਾਮਾਰੀਆਂ ਲਈ ਅੰਮ੍ਰਿਤ ਹੈ। ਮਾਜ਼ਨਾ ਮਜ਼ਬੂਤ ਕਰਦੀ, ਇਮਊਨ ਕਰਦੀ, ਕੀਟਾਣੂ ਸਾਰੇ ਮਾਰ ਦਿੰਦੀ। |
| ਡਯੂਡਾਰਡ: | ਸ਼ਾਇਦ ਸਾਰੇ ਕੀਟਾਣੂ ਤਾਂ ਨਹੀਂ ਮਾਰਦੀ ਹੋਣੀ। ਗੈਂਡੇ ਦੇ ਕੀਟਾਣੂ ਦੀ ਪਛਾਣ ਨਹੀਂ ਹਾਲੇ ਉਸਨੂੰ। |
| ਬੇਰੰਜਰ: | ਜੇਨ ਨੇ ਕਦੇ ਦਾਰੂ ਨਹੀਂ ਪੀਤੀ। ਐਵੇਂ ਨੌਟੰਕੀ ਕਰ ਲੈਂਦਾ ਸੀ। ਸ਼ਾਇਦ ਇਸੇ ਲਈ ਹੋ ਸਕਦਾ ਇਹੋ ਵਜਾਹ ਹੋਵੇ... ਉਸਦੇ ਇਸ ਵਤੀਰੇ ਦੀ। ਪੱਕਾ ਹੈ ਨਹੀਂ ਲਓਂਗੇ। |
| ਡਯੂਡਾਰਡ: | ਹਾਂ-ਹਾਂ ਪੱਕਾ, ਲੰਚ ਤੋਂ ਪਹਿਲਾਂ ਕਦੇ ਨਹੀਂ, ਸ਼ੁਕਰੀਆ। |
| (ਬੇਰੰਜਰ ਗਿਲਾਸ ਖ਼ਾਲੀ ਕਰ ਦਿੰਦਾ ਹੈ। ਗਿਲਾਸ ਤੇ ਬੋਤਲ ਦੋਹੇਂ ਉਸਦੇ ਹੱਥਾਂ 'ਚ ਨੇ, ਖੰਘਦਾ ਹੈ।) |
| ਡਯੂਡਾਰਡ: | ਦੇਖਿਆ ਨਾ, ਖੰਘ ਛਿੜ ਗਈ ਤੁਹਾਨੂੰ ਵੀ। |
| ਬੇਰੰਜਰ: | (ਫ਼ਿਕਰ 'ਚ) ਹਾਂ, ਖੰਘ ਤਾਂ ਹੋਈ। ਕਿਉਂ ਹੋਈ ਖੰਘ ਮੈਨੂੰ ? |
89