ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੂਡਾਰਡ ਬੋਰੰਜਰ ਯੁਡਾਰਡ ਬੇਰੰਜਰ ਯੂਡਾਰਡ ਖ਼ਿਆਲ ਨੀ ਆਉਂਦੇ, ਬਸ ਐਨੀ ਗੱਲ.., ਸੋਚ ਸਮਝ ਕੇ ਕਰਦਾਂ ਸਭ ਕੁਝ । ਇਹ ਮਹਾਮਾਰੀ ਲੰਘ ਜਾਏ, ਫੇਰ ਨੀ ਮੁੰਹ ਲਾਉਂਦਾ। ਇਹ ਮੈਂ ਪਹਿਲੋਂ ਈ ਸੋਚ ਲਿਆ ਸੀ, ਏ ਸਾਰੇ ਝਮੇਲੇ ਤੋਂ ਪਹਿਲੋਂ। ਹੁਣ ਤਾਂ ਊਂ ਈ ਟਾਲ ਰਿਹਾਂ, ਥੋੜ੍ਹੇ ਦਿਨਾਂ ਦੀ ਗੱਲ ਐ ! ਬਹਾਨੇ ਲੱਭ ਰਹੇ ਹੋ ਤੁਸੀਂ ਅੱਛਾ ਏਦਾਂ ਲੱਗਦੈ... ਮੈਂ ? ਕੁਝ ਕਹਿ ਲਓ, ਇਹਦਾ ਏਸ ਸਾਰੇ ਕੁਝ ਨਾਲ ਜੋ ਵੀ ਹੋ ਰਿਹੈ ... ਕੋਈ ਲੈਣਾ-ਦੇਣਾ ਨਹੀਂ। ਪਤਾ ਕਿਵੇਂ ਲੱਗੂ ? (ਚੌਕੰਨਾ) ਤੈਨੂੰ ਸੱਚੀਂ ਲਗਦੈ... ? ਤੇਰੇ ਮੁਤਾਬਕ ਬੀਮਾਰੀ ਦੀ ਜੜ੍ਹ ਇਥੋ ਹੀ ਹੈ ? ਮੈਂ ਸ਼ਰਾਬੀ ਥੋੜ੍ਹੇ ਹਾਂ। (ਸ਼ੀਸ਼ੇ ਮੂਹਰੇ ਜਾ ਕੇ ਗੌਰ ਨਾਲ ਖ਼ੁਦ ਨੂੰ ਦੇਖਦਾ ਹੈ। ਤੈਨੂੰ ਲਗਦੈ ਕਿਤੇ(ਚਿਹਰੇ ਨੂੰ ਛੂਹ ਕੇ ਦੇਖਦਾ ਹੈ, ਪੱਟੀ ਨੂੰ ਠਕੋਰਦਾ ਹੈ ! ਕੁਝ ਬਦਲਿਆ ਨਹੀਂ; ਇਸਨੇ ਕੋਈ ਨੁਕਸਾਨ ਨਹੀਂ ਕੀਤਾ, ਮਤਲਬ ਕੋਈ ਫ਼ਾਇਦਾ ਕੀਤਾ ਹੋਏਗਾ ਘੱਟ ਘੱਟ ਨੁਕਸਾਨ ਤਾਂ ਉੱਕਾ ਨਹੀਂ। ਮਜ਼ਾਕ ਕਰ ਰਿਹਾ ਸੀ ਮੈਂ। ਚੜਾਅ ਰਿਹਾ ਸੀ ਤੈਨੂੰ। ਤੈਨੂੰ ਹਰ ਚੀਜ਼ ਦਾ ਮਾੜਾ ਪੱਖ ਹੀ ਨਜ਼ਰ ਆਉਂਦਾ, ਗੌਰ ਕਰੀਂ ਇਸਤੋ, ਨਹੀਂ ਤੇ ਪਾਗਲ ਹੋ ਜਾਏਗਾ। ਜਦੋਂ ਇਸ ਸਦਮੇ 'ਚੋਂ ਉੱਭਰ ਆਏਂਗਾ ਪੂਰੀ ਤਰ੍ਹਾਂ ਤਾਜ਼ੀ ਹਵਾ ’ਚ ਨਿਕਲ, ਖੁੱਲ੍ਹ ਕੇ ਸਾਹ ਲੈ ਸਕੇਂਗਾ, ਚੰਗਾ ਲੱਗੇਗਾ ਤੈਨੂੰ, ਹਾਂ! ਇਹ ਸਾਰੇ ਗਲ਼ੀ-ਸੜੇ ਖ਼ਿਆਲ... ਗਾਇਬ ਹੋ ਜਾਣੈ। ਬਾਹਰ .. ? ਦਿਲ ਤਾਂ ਕਰਦੇ ਜਾਵਾਂ। ਪਰ ਇਹ ਸੋਚ ਕੇ ਡਰ ਜਾਂਦਾਂ ਜੋ ਕਿਤੇ ਉਨ੍ਹਾਂ 'ਚੋਂ ਕੋਈ ਮਿਲ ਗਿਆ। ਫੇਰ ਕੀ ਹੋ ਜਾਉ ? ਬਸ ਪੰਗਾ ਲੈਣ ਦੀ ਲੋੜ ਨਹੀਂ, ਦੂਰ ਰਹੋ। ਤੇ ਐਨੇ ਵੀ ਜ਼ਿਆਦਾ ਨਹੀਂ ਉਹ। ਮੈਨੂੰ ਹਰ ਕਿਤੇ ਉਹੀ ਦਿਖਦੇ।ਤੈਨੂੰ ਇਹ ਵੀ ਸ਼ਾਇਦ ਵਹਿਮ ਲੱਗੇਗਾ, ਬਿਮਾਰੀ ॥ ਕੁਝ ਨਹੀਂ ਕਹਿੰਦੇ ਉਹ .. ਜੇ ਤੁਸੀਂ ਕੁਝ ਨਾ ਕਹੋ ... ਕੋਈ ਅਟੈਕ ਨਹੀਂ ਕਰਨ ਲੱਗੇ, ਬਸ ਦੇਖੋ ਈ ਨਾ.. ਮੂੰਹ ਫੇਰ ਲਓ। ਐਨੇ ਵੀ ਡਰਾਉਣੇ ਨਹੀਂ ਉਹ। ਸਗੋਂ ਇਕ ਕੁਦਰਤੀ ਮਾਸੂਮੀਅਤ ਹੈ । ਉਨਾਂ ’ਚ, ਇੱਕ ਖੁੱਲ੍ਹਾਪਣ। ਮੈਂ ਆਇਆਂ ਨਾ ਏਥੇ, ਸਾਰਾ ਰਾਹ ਲੰਘ ਕੇ, ਤੇਰੇ ਕੋਲ। ਤੇ ਸਾਬਤ ਸਹੀ ਸਲਾਮਤ ਖੜਾਂ ਤੇਰੋ ਸਾਹਮਣੇ, ਖੜਾਂ ਕਿ ਨਹੀਂ ? ਕੁਝ ਹੋਇਆ, ਕੁਝ ਨਹੀਂ। ਉਨ੍ਹਾਂ ਨੂੰ ਦੇਖਦੇ ਸਾਰ ਕੁਝ ਹੋ ਜਾਂਦਾ ਮੈਨੂੰ। ਘਬਰਾਹਟ ਹੋਣ ਲੱਗਦੀ। ਨਹੀਂ, ਗੁੱਸਾ ਨਹੀਂ, ਗੁੱਸਾ ਨਹੀਂ ਆਉਂਦਾ, ਪਰ ਪਤਾ ਨਹੀਂ ਬਣੇਗਾ ਬੇਰੰਜਰ ਡਯੂਡਾਰਡ ਬੇਰੰਜਰ ਯੂਡਾਰਡ ਬੇਰੰਜਰ 89 ਗੈਂਡੇ