ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/98

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੋਰੰਜਰ ਯੁਡਾਰਡ ਬੋਰੰਜਰ ਯੁਡਾਰਡ ਬੇਰੰਜਰ ਡਯੂਝਾਰਡ ਬੋਰੰਜਰ ਹੋਏ, ਅੱਖਾਂ 'ਚ ਅੱਖਾਂ ਪਾ। ਮੇਰਾ ਦਾਅਵਾ ਹੈ ਕਿ ਜੋ ਵੀ ਕੁਦਰਤੀ ਤੌਰ 'ਤੇ ਹੁੰਦਾ, ਕਦੇ ਮਾੜਾ ਨਹੀਂ ਹੁੰਦਾ। ਹਰ ਚੀਜ਼ ’ਚੋਂ ਬੁਰਾਈ ਸੁੰਘਣ ’ਚ ਮੇਰਾ ਕੋਈ ਯਕੀਨ ਨਹੀਂ। ਇਹ ਸੂਹੀਆਂ ਦਾ ਕੰਮ ਹੈ। ਤੋ ਤੈਨੂੰ ਇਹ ਸਭ ਕੁਦਰਤੀ ਲਗਦੈ ? ਗੈਂਡੇ ਨਾਲੋਂ ਵੱਧ ਕੁਦਰਤੀ ਕੀ ਹੋ ਸਕਦੈ ਹੈ ? ਬੇਸ਼ਕ | ਪਰ ਬੰਦਾ ਗੈਂਡਾ ਬਣ ਜਾਏ ਇਹ ਅਨਹੋਣੀ ਹੈ, ਇਸ `ਚ ਕੋਈ ਸ਼ੱਕ ਨਹੀਂ। ਠੀਕ ਹੈ, ਆਪੋ ਆਪਣੀ ਸਮਝ ਹੈ ਇਹ ਤਾਂ। ਏਸ ’ਚ ਸ਼ੱਕ ਦੀ ਗੁੰਜਾਇਸ਼ ਹੀ ਨਹੀਂ, ਸਵਾਲ ਈ ਨੀ ਉੱਠਦਾ ਕੱਈ! ਅੱਛਾ, ਬੜਾ ਭਰੋਸਾ ਲਗਦਾ ਖ਼ੁਦ ’ਤੇ। ਕਿਸਨੂੰ ਪਤਾ ਕਿ ਨਾਰਮਲ ਕਿੱਥੇ ਖ਼ਤਮ ਹੁੰਦੈ ਤੇ ਅਨਹੋਣੀ ਕਿੱਥੋਂ ਸ਼ੁਰੂ ਹੁੰਦੀ ਹੈ ? ਕੀ ਤੂੰ ਕੋਈ ਪਰਿਭਾਸ਼ਾ ਦੇ ਸਕਦੈ, ਕੀ ਹੈ ਨਾਰਮਲ ਤੇ ਅਨਹੋਣੀ ਕੀ ਹੈ ? ਹਾਲੇ ਤਾਈਂ ਤਾਂ ਕੋਈ ਇਹ ਮਸਲਾ ਸੁਲਝਾ ਨਹੀਂ ਸਕਿਆ, ਨਾ ਹੀ ਮੈਡੀਕਲੀ ਤੇ ਨਾ ਫ਼ਲਸਫ਼ੇ ਦੇ ਪੱਧਰ ਤੇ ਪਤਾ ਹੋਣਾ ਚਾਹੀਦਾ ਤੈਨੂੰ। ਫ਼ਲਸਫ਼ੇ ਦੀ ਗੱਲ ਹੋਰ ਹੈ, ਉੱਥੇ ਕੋਈ ਪੰਗਾ ਹੋ ਸਕਦਾ, ਪਰ ਅਮਲੀ ਤੌਰ 'ਤੇ ਮਾਮਲਾ ਬਿਲਕੁਲ ਸਿੱਧਾ ਹੈ। ਉਹ ਸਿੱਧ ਕਰ ਸਕਦੇ ਨੇ ਕਿ ਗਤੀ ਕੁਝ ਨਹੀਂ ਹੁੰਦੀ.. ਤੇ ਫੇਰ ਤੁਸੀਂ ਤਰਨ ਲੱਗਦੇ ਹੋ ... (ਉਹ ਉੱਠ ਕੇ ਘੁੰਮਣ ਲਗਦਾ ਹੈ ... ਤੇ ਬਸ ਤੁਰੀ ਜਾਂਦੇ ਹੋ, ਗਲੀਲਿਓ ਵਾਂਗ ਤੁਸੀਂ ਵੀ ਖ਼ੁਦ ਨੂੰ ਸਮਝਾ ਸਕਦੇ ਹੋ, ‘ਈ ਪੁਰ ਸੀ ਮੂਵੇ, ਚਲੇ ਤਾਂ ਇਹ ਰਿਹਾ ਹੈ। ਤੂੰ ਚੀਜ਼ਾਂ ਨੂੰ ਉਲਝਾ ਰਿਹੈਂ! ਮੁੱਦੇ ਨੂੰ ਉਲਝਾਓ ਨਹੀਂ। ਗਲੀਲਿਓ ਦਾ ਕੇਸ ਬਿਲਕੁਲ ਉਲਟਾ ਸੀ: ਵਿਗਿਆਨ ਤੋਂ ਸਿਧਾਂਤਕ ਸੋਚ ਰੋਜ਼ ਦਿਖਾ ਰਹੇ ਹਨ ਕਿ ਉਹ ਕੱਟੜ ਮਤਾਂ ਤੇ ਜਨਤਕ ਰਾਏ ਨਾਲ ਕਿਤੇ ਬਿਹਤਰ ਹਨ। (ਉਲਝਿਆ ਹੋਇਆ) ਮਤਲਬ ਕੀ ਹੈ ਇਸ ਸਭ ਦਾ ? ਜਨਤਕ ਰਾਏ, ਕੱਟੜ ਮੱਤ ... ਫੋਕੇ ਸ਼ਬਦ ਨੇ ਬਸ ! ਹੋ ਸਕਦੈ ਮੇਰੇ ਦਿਮਾਨਾ 'ਚ ਸਭ ਘਾਚਾ-ਮਾਚਾ ਹੋ ਰਿਹਾ ਹੋਵੇ ... ਪਰ ਤੂੰ ਗਵਾ ਬੈਠਾ .. ਬਿਲਕੁਲ ਈ। ਤੂੰ ਤੇ ਫ਼ਰਕ ਈ ਨੀ ਕਰ ਸਕਦਾ ਕਿ ਨਾਰਮਲ ਕੀ ਹੈ ਤੇ ਕੀ ਨਹੀਂ। ਮੈਨੂੰ ਕੋਈ ਗਲੀਲਿਓ ਦੀ ਘੱਟ ਫ਼ਿਕਰ ਨਹੀਂ , " ਢੱਠੇ ਖੂਹ ’ਚ ਪਵੇ ਗਲੀਲਿਓ। ਤੂੰ ਈ ਪਹਿਲੋਂ ਗੱਲ ਕੀਤੀ ਸੀ ਉਹਦੀ. ਤੋਂ ਹੀ ਇਹ ਮਾਮਲਾ ਉਠਾਇਆ ਸੀ ਕਿ ਹਮੇਸ਼ਾ ਅਮਲ ਦਾ ਹੀ ਹੱਥ ਉੱਪਰ ਹੁੰਦਾ ਹੈ .. () : ਗੈਂਡੇ ਡਯੂਡਾਰਡ ਬੇਰੰਜਰ ਯੂਡਾਰਡ