ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਿ ਕੀ ਹੈ ਪਾਗਲਪਣ ਤੇ ਇਹ ਗੈਂਡੇ ... ਕੀ ਨੇ ਇਹ, ਥਿਊਰੀ ਕਿ ਪ੍ਰੈਕਟਿਸ, ਸਿਧਾਂਤ ਜਾਂ ਅਮਲ ?
ਡਯੂਡਾਰਡ: ਦੋਹੇਂ !
ਬੇਰੰਜਰ: ਕਿਵੇਂ, ਦੋਹੇਂ ਕਿਵੇਂ ?
ਡਯੂਡਾਰਡ: ਦੋਹੇਂ ਇੱਕੋ ਨੇ ਤੇ ਨਹੀਂ ਵੀ, ਇੱਕੋ ਵੇਲੇ ਨਾਲੋਂ ਨਾਲ ਤੇ ਵੱਖੋ ਵੱਖ ਇਹ ਬਹਿਸ ਦਾ ਮੁੱਦਾ ਹੈ!
ਬੇਰੰਜਰ: ਫੇਰ ਏਸ ਮਾਮਲੇ 'ਚ ਮੈਨੂੰ ਸਿਰ ਖਪਾਉਣ ਦੀ ਲੋੜ ਨਹੀਂ!
ਡਯੂਡਾਰਡ: ਇੰਨਾ ਉੱਛਲ ਕਿਉਂ ਰਿਹੈਂ। ਹੋ ਸਕਦੈ ਸਾਡੇ ਵਿਚਾਰ ਮੇਲ ਨਾ ਖਾਣ ਪਰ ਅਸੀਂ ਆਰਾਮ ਨਾਲ ਗੱਲ ਤਾਂ ਕਰ ਸਕਦੇ ਹਾਂ। ਇਨ੍ਹਾਂ ਮਾਮਲਿਆਂ 'ਤੇ ਚਰਚਾ ਜ਼ਰੂਰੀ ਹੈ।
ਬੇਰੰਜਰ: ਤੈਨੂੰ ਲੱਗਦੈ ਮੈਂ ਉੱਛਲ ਰਿਹੈਂ, ਹੈਂ ? ਹੋ ਸਕਦੈ ਮੈਂ ਜੇਨ ਹੋਵਾਂ। ਓ ਨਹੀਂ, ਹਰਗਿਜ਼ ਨਹੀਂ, ਮੈਂ ਉਸ ਵਰਗਾ ਨਹੀਂ ਹੋਣਾ ਚਾਹੁੰਦਾ।(ਸ਼ਾਂਤ ਹੁੰਦਾ ਹੈ।) ਫ਼ਿਲਾਸਫ਼ੀ ਦਾ ਮੈਨੂੰ ਕੁਝ ਬਹੁਤਾ ਪਤਾ ਨਹੀਂ। ਕਦੇ ਮੈਂ ਅਧਿਐਨ ਨਹੀਂ ਕੀਤਾ; ਤੇਰੇ ਕੋਲ ਹਰ ਤਰ੍ਹਾਂ ਦੇ ਡਿਪਲੋਮੇ ਨੇ। ਇਸੇ ਲਈ ਬਹਿਸ ਕਰਨਾ ਤੇਰੇ ਲਈ ਇੰਨਾ ਆਸਾਨ ਹੈ, ਮੈਨੂੰ ਤਾਂ ਪਤਾ ਈ ਨਹੀਂ ਹੁੰਦੈ ਕਿ ਕੀ ਜਵਾਬ ਦੇਣਾ, ਮੈਂ ਬਿਲਕੁਲ ਅਨਾੜੀ ਹਾਂ। (ਗੈਂਡਿਆਂ ਦਾ ਭਿਅੰਕਰ ਜ਼ੋਰ ਉੱਠਦਾ ਹੈ, ਪਹਿਲਾਂ ਖਿੜਕੀ ਵਾਲੇ ਪਾਸਿਓਂ ਫੇਰ ਡਾਊਨ-ਸਟੇਜ ਵੱਲੋਂ।) ਫੇਰ ਵੀ ਮੈਨੂੰ ਲੱਗਦੈ ਕਿ ਤੂੰ ਗ਼ਲਤ ਜਾ ਰਿਹੈਂ,,, ਬਸ ਸਹਿਜ ਹੀ ਇੰਜ ਲਗਦੈ। ਨਹੀਂ, ਇਹ ਮਤਲਬ ਨਹੀਂ ਮੇਰਾ, ਸਹਿਜ ਤਾਂ ਗੈਂਡੇ ਵੀ ਨੇ, ਮੈਨੂੰ ਅੰਦਰੋਂ ਮਹਿਸੂਸ ਹੁੰਦੈ... ਉੱਠਦੈ, ਹਾਂ, ਇਹ ਠੀਕ ਹੈ, ਅੰਦਰੋਂ ਉੱਠਦਾ।
ਡਯੂਡਾਰਡ: ‘ਅੰਦਰੋਂ ਉੱਠਦਾ’, ਕੀ ਮਤਲਬ ਹੈ ਇਸਦਾ ?
ਬੇਰੰਜਰ: ਅੰਦਰੋਂ ਉੱਠਦਾ... ਮਤਲਬ ਜਿਵੇਂ ਮਹਿਸੂਸ ਜਿਹਾ ਹੁੰਦਾ, ਲੱਗਦੈ... ਛੂੰਹਦਾ, ਹਾਂ। ਮੈਨੂੰ ਲੱਗਦੈ ... ਹੱਦੋਂ ਵੱਧ ਤੇਰੀ ਇਹ ਸਹਿਣਸ਼ੀਲਤਾ, ਇਹ ਭਰਪੂਰ ਉਦਾਰਤਾ, ਯਕੀਨ ਮੰਨ, ਇਹ ਸਿਰਫ਼ ਕਮਜ਼ੋਰੀਆਂ ਨੇ... ਹਨੇਰੇ ਕੋਨੇ ਜਿੱਥੇ ਕੁਝ ਮਹਿਸੂਸ ਨਹੀਂ ਹੁੰਦਾ।
ਡਯੂਡਾਰਡ: ਇਹ ਤੇਰਾ ਭੋਲਾਪਣ ਐ, ਤੂੰ ਸੋਚ ਸਕਦੈਂ ਇੱਦਾਂ।
ਬੇਰੰਜਰ: ਹਰ ਵਾਰ ਤੂੰ ਮੈਨੂੰ ਚਕਮਾ ਦੇ ਕੇ ਨਿਕਲ ਜਾਂਦੈਂ। ਪਰ ਮੈਂ ਤੈਨੂੰ ਦੱਸਾਂ..ਹੂੰ ? ਮੈਂ ਜਾਵਾਂਗਾ ਤੇ ਲੱਭ ਕੇ ਲਿਆਵਾਂਗਾ ਉਸਨੂੰ, ...ਉਹ ਤਰਕ-ਸ਼ਾਸਤਰੀ।
ਡਯੂਡਾਰਡ: ਕਿਹੜਾ ਤਰਕ-ਸ਼ਾਸਤਰੀ ?
ਬੇਰੰਜਰ: ਤਰਕ-ਸ਼ਾਸਤਰੀ, ਫ਼ਿਲਾਸਫ਼ਰ, ਹੂੰ...ਤਰਕ-ਸ਼ਾਸਤਰੀ, ਵੇਖੀਂ.. ਊਂ ਤੈਨੂੰ ਮੇਰੇ ਨਾਲੋਂ ਵੱਧ ਪਤਾ ਕੀ ਹੁੰਦਾ ਹੈ ਤਰਕ-ਸ਼ਾਸਤਰੀ। ਮੈਂ ਵੀ

99