ਪੰਨਾ:ਗ੍ਰਹਿਸਤ ਦੀ ਬੇੜੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮੁਹਬਤ' ਇੱਕ ਅਜੇਹੀ ਚੀਜ਼ ਹੈ ਕਿ ਏਸਦੇ ਬਿਨਾਂ ਜੀਵਨ ਦਾ ਸੁਖ ਸੰਭਵ ਹੀ ਨਹੀਂ, ਸਗੋਂ ਮਨੁੱਖ ਦੀ ਜ਼ਿੰਦਗੀ ਹੀ ਮੁਹੱਬਤ ਤੋਂ ਬਿਨਾਂ ਨਹੀਂ ਹੋ ਸਕਦੀ । ਜੇ ਸੰਸਾਰ ਦੀਆਂ ਸਭ ਚੰਗੀਆਂ ਚੰਗੀਆਂ ਚੀਜ਼ਾਂ ਤੇ ਸਾਰਾ ਮਾਲ ਮੱਤਾ ਇੱਕੋ ਆਦਮੀ ਨੂੰ ਦੇ ਦਿੱਤਾ ਜਾਵੇ ਅਤੇ ਉਸਦੇ ਅੰਦਰ ਪਰੇਮ ਦੀ ਕਣੀ ਦਾ ਅਭਾਵ ਹੋਵੇ ਤਾਂ ਓਹ ਸਾਰੀ ਮਾਯਾ ਤੇ ਦੌਲਤ ਓਸਦੀ ਜਾਨ ਵਾਸਤੇ ਭਾਰੂ ਹੋ ਜਾਵੇਗੀ ਅਤੇ ਓਹ ਏਨੀ ਭਾਰੀ ਲੱਛਮੀ ਦਾ ਮਾਲਕ ਹੁੰਦਿਆਂ ਹੋਯਾ ਵੀ ਆਪਣੀ ਜ਼ਿੰਦਗੀ ਵਿੱਚ ਇੱਕ ਮਿੱਤ੍ਰ ਤੇ ਸਾਥੀ ਦਾ ਮੁਥਾਜ ਰਹੇਗਾ । ਇੱਕ ਸਿਆਣੇ ਦਾ ਕਥਨ ਹੈ ਕਿ ਬੁਧੀਵਾਨ ਆਦਮੀ ਦੀ ਨਜ਼ਰ ਵਿੱਚ ਪ੍ਰੇਮ ਦਾ ਮੁੱਲ ਸਾਰੇ ਸੰਸਾਰ ਦੇ ਖ਼ਜ਼ਾਨਿਆਂ, ਸੱਤਾਂ ਵਲੈਤਾਂ ਦੀਆਂ ਪਾਤਸ਼ਾਹੀਆਂ ਤੇ ਈਸ਼ਵਰ ਦੀ ਰਚਨਾ ਵਿਚ ਜਿੰਨੀਆਂ ਵੀ ਆਨੰਦ ਦੇਣ ਵਾਲੀਆਂ ਚੀਜ਼ਾਂ ਹਨ ਓਹ ਸਾਰੀਆਂ ਨਾਲੋਂ ਏਸ ਵਾਸਤੇ ਵਧੀਕ ਤੇ ਵਧਕੇ ਹੈ ਕਿ ਦੁੱਖ ਦੇ ਵੇਲੇ ਓਹਨਾਂ ਚੀਜ਼ਾਂ ਵਿਚੋਂ ਕੋਈ ਵੀ ਕੰਮ ਨਹੀਂ ਆਉਂਦੀ ਅਤੇ ਕੇਵਲ ਸੱਚੀ ਮੁਹੱਬਤ ਕਰਨ ਵਾਲਾ ਮਿੱਤ੍ਰ ਹੀ ਅਜੇਹਾ ਹੈ ਜੋ ਓਸ ਵੇਲੇ ਸਹੈਤਾ ਦੇਂਦਾ ਤੇ ਆਪਣੇ ਮਿੱਤ੍ਰ ਦੀ ਬਿਪਤਾ ਵੇਲੇ ਦਿਲ ਜਾਨ ਨਾਲ ਯਤਨ ਕਰਦਾ ਹੈ। ਪਰੇਮ ਦੀਆਂ ਕਿਸਮਾਂ ਵਿਚੋਂ ਸਭ ਉਹ ਤੋਂ ਵਧੀਆ ਓਹ ਹੈ ਜੋ ਚਿਰਸਥਾਈ ਹੋਵੇ, ਅਰਥਾਤ ਜੋ ਪਰੇਮ ਚਿਰਾਕਾ ਪਵੇ ਤੇ ਚਿਰਾਕਾ ਹੀ ਟੁਟੇ, ਓਹ ਲਾਭ ਤੇ ਨਫ਼ੇ ਨਾਲ ਭਰਪੂਰ ਹੁੰਦਾ ਹੈ। ਇਸ ਵਾਸਤੇ ਪਰੇਮ ਅਜੇਹਾ ਹੋਣਾ ਚਾਹੀਦਾ ਹੈ ਜੋ ਹੌਲੀ ਹੌਲੀ ਵਧੇ ਤੇ ਟੁੱਟਨ ਵਿੱਚ ਵੀ ਬਹੁਤ ਦੇਰ ਲਾਵੇ । ਇਸਤ੍ਰੀ ਤੇ ਪਤੀ ਦਾ ਪਰੇਮ ਕਿਸੇ ਨਫੇ ਯਾ ਕਾਮਾਨੰਦ ਦੇ ਕਾਰਨ ਨਹੀਂ ਹੋਣਾ ਚਾਹੀਦਾ, ਸਗੋਂ

-੧੦-