ਨਿਰਸੰਦੇਹ ਚੰਗੀ ਯਾ ਮੰਦੀ ਸੰਤਾਨ ਉਤਪੰਨ ਕਰਨੀ ਮਾਂ ਦੇ ਆਪਣੇ ਅਧੀਨ ਹੈ।
ਗਰਭਵਤੀ ਨੂੰ ਚਾਹੀਦਾ ਹੈ ਕਿ ਕਿਸੇ ਵੀ ਮੰਦੀ ਗੱਲ, ਭੈੜੀ ਤਸਵੀਰ ਯਾ ਖੋਟੇ ਪੁਰਸ਼ ਦਾ ਖਿਆਲ ਆਪਣੇ ਹਿਰਦੇ ਵਿੱਚ ਜੰਮਣ ਨਾ ਦੇਵੇ ਤੇ ਅਜੇਹੇ ਖਯਾਲਾਂ ਨੂੰ ਜ਼ਬਰਦਸਤੀ ਆਪਣੇ ਦਿਲ ਦਿਮਾਗ਼ ਵਿੱਚੋਂ ਬਾਹਰ ਕੱਢ ਦੇਵੇ।
ਗਰਭ ਦੇ ਦਿਨਾਂ ਵਿੱਚ ਮਾਂ ਨੂੰ ਚਾਹੀਏ ਕਿ ਨਿਡਰ, ਸਹਿਨਸ਼ੀਲ ਤੇ ਪ੍ਰਸੰਨ ਚਿੱਤ ਰਹੇ, ਕਿਉਂਕਿ ਮਾਤਾ ਪਿਤਾ ਦੇ ਗੁਣ ਤੇ ਔਗੁਣ ਓਸਨੂੰ ਵਿਰਸੇ ਵਿੱਚ ਮਿਲਦੇ ਹਨ | ਗਰਭ ਠਹਿਰਨ ਦੇ ਵੇਲੇ ਜੋ ਕੁਝ ਖਿਆਲ ਪਤੀ ਤੇ ਪਤਨੀ ਦੇ ਹੋਣਗੇ ਓਹ ਓਹਨਾਂ ਦੇ ਬੱਚਿਆਂ ਤੇ ਅਸਰ ਕਰਨਗੇ । ਓਸਤੋਂ ਬਾਦ ਬੱਚਾ ਜੰਮਣ ਤਕ ਇਕੱਲੀ ਮਾਂ ਦੀਆਂ ਆਦਤਾਂ ਬੱਚੇ ਤੇ ਅਸਰ ਕਰਨ ਗੀਆਂ, ਬੱਚੇ ਨੂੰ ਧਰਮੀ ਤੇ ਸਿਆਣੇ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਮਾਂ ਗਰਭ ਦੇ ਦਿਨਾਂ ਤੋਂ ਹੀ ਓਸਨੂੰ ਏਹੋ ਸਿੱਖਯਾ ਦੇਣੀ ਸ਼ੁਰੂ ਕਰ ਦੇਵੇ।
ਗਰਭ ਠਹਿਰਨ ਤੋਂ ਪੰਜ ਮਹੀਨੇ ਮਗਰੋਂ ਬੱਚੇ ਦੀ ਦਿਮਾਗੀ ਤਾਲੀਮ ਦਾ ਸਮਾਂ ਆਉਂਦਾ ਹੈ ਤੇ ਓਸਦਾ ਦਿਮਾਗ ਖੁੱਲਦਾ ਹੈ, ਏਸ ਵਾਸਤੇ ਅਗਲੇ ਪੰਜ ਮਹੀਨਿਆਂ ਵਿੱਚ ਮਾਂ ਨੂੰ ਚਾਹੀਦਾ ਹੈ ਕਿ ਆਪਣੀ ਅਕਲ ਤੇ ਵਿੱਦਯਾ ਵਧਾਉਣ ਵਾਸਤੇ ਚੰਗੀਆਂ ਚੰਗੀਆਂ ਪੋਥੀਆਂ ਪੜੇ ਤੇ ਆਪਣੀ ਅਰੋਗਤਾ ਦਾ ਵਧੇਰੇ ਖਿਆਲ ਰੱਖੇ, ਤਾਕਿ ਬੱਚੇ ਵਿੱਚ ਵੀ ਓਹੋ ਗੁਣ ਪੈਦਾ ਹੋਣ ।
ਜੇ ਮਾਂ ਬੱਚੇ ਨੂੰ ਵਖਯਾਨਕ ਬਨਾਉਣਾ ਚਾਹੁੰਦੀ
-੧੦੩-