ਪੰਨਾ:ਗ੍ਰਹਿਸਤ ਦੀ ਬੇੜੀ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਤਾਂ ਉਹ ਖੁਦ ਚੰਗੇ ਚੰਗੇ ਲੈਕਚਰ ਸੁਣੇ, ਸਗੋਂ ਆਪ ਵੀ ਵਖਯਾਨ ਦੇਵੇ । ਜੇ ਚਿਤ੍ਰਕਾਰ ਬਣਾਉਣਾ ਚਾਹੇ ਤਾਂ ਆਪ ਚਿਤ੍ਰਕਾਰੀ ਸਿਖੇ ਯਾ ਚੰਗੀਆਂ ਚੰਗੀਆਂ ਤਸਵੀਰਾਂ ਵਡੇ ਧਿਆਨ ਨਾਲ ਦੇਖੇ । ਏਹ ਤਾਂ ਸਭ ਜਾਣਦੇ ਹਨ ਕਿ ਕਾਰੀਗਰ ਦਾ ਪੁੱਤ੍ਰ ਸੰਦਾਂ ਨੂੰ ਫੜਨਾ ਛੇਤੀ ਸਿੱਖ ਜਾਂਦਾ ਹੈ ਤੇ ਹਕੀਮ ਦਾ ਪੁੱਤ੍ਰ ਦੁਆਵਾਂ ਨੂੰ ਛੇਤੀ ਸਮਝ ਲੈਂਦਾ ਹੈ।

ਰੋਮ ਦਾ ਇਕ ਵਜ਼ੀਰ ਬੜਾ ਮਧਰਾ, ਕੁਬਾ ਤੇ ਕਾਲਾ ਕਲੌਟਾ ਸੀ, ਪਰ ਉਹ ਚਾਹੁੰਦਾ ਸੀ ਕਿ ਮੇਰੇ ਘਰ ਸੁੰਦਰ ਜਵਾਨ ਤੇ ਲੰਮਾ ਝੰਮਾ ਪੁੱਤ੍ਰ ਜੰਮੇ । ਓਸਨੇ ਹਕੀਮ ਜਾਲੀਨੂਮ ਨਾਲ ਸਲਾਹ ਕੀਤੀ, ਹਕੀਮ ਨੇ ਕਿਹਾ ਕਿ ਤਿੰਨ ਪੁਤਲੇ ਬੜੇ ਸੁੰਦਰ ਬਣਵਾ ਕੇ ਆਪਣੀ ਇਸਤ੍ਰੀ ਦੇ ਸੌਣ ਵਾਲੇ ਪਲੰਘ ਦੇ ਤਿੰਨੀਂ ਪਾਸੀਂ ਖੜੇ ਕਰ ਦਿਉ ਤੇ ਸੰਜੋਗ ਵੇਲੇ ਇਸਤ੍ਰੀ ਸਦਾ ਉਹਨਾਂ ਵਲ ਨਜ਼ਰ ਰਖੇ । ਇਸ ਤਜਵੀਜ ਉੱਤੇ ਅਮਲ ਕਰਨ ਨਾਲ ਸਚਮੁੱਚ ਬੜਾ ਸੁੰਦਰ ਪੁਤ੍ਰ ਜੰਮ ਪਿਆ |

ਫਰਾਂਸ ਦੇ ਇਕ ਧਨਵਾਨ ਦੇ ਘਰ ਕਾਲਾ ਬੰਬ ਹਬਸ਼ੀ ਪੁੱਤਰ ਜੰਮਿਆ, ਓਸਨੂੰ ਅਪਣੀ ਵਹੁਟੀ ਦੇ ਸਤ ਧਰਮ ਉੱਤੇ ਸ਼ਕ ਪੈ ਗਿਆ ਤੇ ਮਾਮਲਾ ਅਦਾਲਤ ਤਕ ਗਿਆ। ਏਸ ਦੀ ਤਹਕੀਕਾਤ ਵਾਸਤੇ ਅਦਾਲਤ ਨੇ ਕੁਝ ਲਾਇਕ ਡਾਕਟਰ ਨਿਯਤ ਕੀਤੇ, ਖੋਜ ਕਰਨ ਤੋਂ ਪਤਾ ਲਗਾ ਕਿ ਇਸਤ੍ਰੀ ਦੀ ਬੈਠਣ ਵਾਲੀ ਥਾਂ ਦੇ ਸਾਹਮਣੇ ਇਕ ਹਬਸ਼ੀ ਦੀ ਤਸਵੀਰ ਲਗੀ ਹੋਈ ਸੀ, ਉਸਦੇ ਦੇਖਣ ਦਾ ਇਹ ਨਜੀਤਾ ਨਿਕਲਿਆ ਕਿ ਮੁੰਡਾ ਹੀ ਹਬਸ਼ੀ ਜੰਮਿਆ ! ਏਸ ਤੋਂ ਗਰਭਵਤੀ ਤੀਵੀਆਂ ਨੂੰ ਸਿਖ਼ਯਾ ਲੈਣੀ

-੧੦੪-