ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਹੀਦਾ ਹੈ ਕਿ ਗਰਭ ਦੇ ਦਿਨਾਂ ਵਿਚ ਉਹ ਸਦਾ ਸੁੰਦਰ ਤੇ ਬਹਾਦਰ ਆਦਮੀਆਂ ਦੀਆਂ ਮੂਰਤਾਂ ਵੇਖਦੀਆਂ ਰਹਿਣ !

ਪਲੇਠੀ ਦੇ ਬਚੇ ਦੀ ਸ਼ਕਲ ਅਕਸਰ ਆਪਣੇ ਪਿਤਾ ਵਰਗੀ ਹੁੰਦੀ ਹੈ, ਜਿਸਦਾ ਕਾਰਨ ਏਹ ਹੈ ਕਿ ਪਹਿਲੇ ਪਹਿਲ ਇਸਤ੍ਰੀ ਦਾ ਧਿਆਨ ਬਹੁਤਾ ਅਪਣੇ ਪਤੀ ਵਲ ਹੀ ਰਹਿੰਦਾ ਹੈ ।

ਪਹਿਲੇ ਗਰਭ ਦੇ ਸਮੇਂ ਏਸ ਗਲ ਦੀ ਬੜੀ ਖਾਹਸ਼ ਕੀਤੀ ਜਾਂਦੀ ਹੈ ਕਿ ਪੁਤ੍ਰ ਹੋਵੇ, ਹਾਲਾਂਕਿ ਸਾਰੇ ਹੀ ਮਜ਼ਬਾਂ ਨੇ ਧੀ ਦੀ ਥਾਂ ਪੁਤ੍ਰ ਨੂੰ ਚੰਗਾ ਜਾਨਣ ਨੂੰ ਨਿੰਦਨੀਯ ਲਿਖਯਾ ਹੈ ।

ਭਾਵੇਂ ਇਹ ਕਿਹਾ ਜਾਂਦਾ ਹੈ ਕਿ ਪਿਤਾ ਦੇ ਤਾਕਤਵਰ ਹੋਣ ਨਾਲ ਪੁਤ੍ਰ ਤੇ ਮਾਂ ਦੇ ਬਲਵਾਨ ਹੋਣ ਕਰਕੇ ਧੀਆਂ ਜੰਮਦੀਆਂ ਹਨ । ਪਰ ਸਚੀ ਗਲ ਤਾਂ ਏਹ ਹੈ ਕਿ ਏਸ ਗੁਪਤ ਭੇਦ ਦਾ ਹਾਲ ਉਸ ਸਰਬ ਸ਼ਕਤੀਮਾਨ ਤੋਂ ਬਿਨਾਂ ਹੋਰ ਕਿਸੇ ਨੂੰ ਮਾਲੂਮ ਨਹੀਂ । ਭਾਵੇਂ ਏਸਦੀ ਬਾਬਤ ਬੇਅੰਤ ਖੋਜਾਂ ਹੋ ਚੁਕੀਆਂ ਹਨ, ਪਰ ਦੋ ਤੇ ਦੋ ਚਾਰ ਹੋਣ ਵਾਂਗ ਨਿਸਚੇ ਕੋਈ ਵੀ ਨਹੀਂ ।

ਗਰਭ ਦੇ ਦਿਨਾਂ ਵਿਚ ਇਸਤ੍ਰੀ ਉੱਤੇ ਸਖਤੀ ਕਰਨਾ ਯਾ ਉਸਨੂੰ ਕਾਮ ਭੋਗ ਵਲ ਪ੍ਰੇਰਨਾ ਬਹੁਤ ਮਾੜਾ ਹੈ । ਗਰਭ ਦੇ ਦਿਨਾਂ ਵਿਚ ਇਸਤ੍ਰੀ ਸੰਗ ਕਰਨ ਨਾਲ ਮਿਰਗੀ ਰੋਗ ਹੋ ਜਾਣ ਦਾ ਡਰ ਹੁੰਦਾ ਹੈ ਤੇ ਕਈ ਹੋਰ ਰੋਗ ਉਤਪੰਨ ਹੋਣ ਤੋਂ ਛੁਟ ਗਰਭ ਵਿਚ ਵਿ ਗੜ ਬੜ ਹੋ ਕੇ ਬਚਾ ਰੋਗੀ, ਅੰਗ ਹੀਣ ਯਾ ਮੁਰਦਾ

-੧੦੫-