ਪੰਨਾ:ਗ੍ਰਹਿਸਤ ਦੀ ਬੇੜੀ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਸੌ ਅੱਸੀ ਦਿਨ ਪੂਰੇ ਹੋਣ ਪਰ ਗਰਭ ਦੀ ਮਿਆਦ ਖਤਮ ਹੁੰਦੀ ਹੈ ਜੇ ਪਲੇਠੀ ਦਾ ਬਾਲ ਹੋਵੇ ਤਾਂ ਇਸਤ੍ਰੀ ਨੂੰ ਰਤਾ ਵਧੇਰੇ ਦੁੱਖ ਹੁੰਦਾ ਹੈ, ਪਰ ਜਿਉਂ ਜਿਉਂ ਬਾਲ ਵਧੇਰੇ ਹੁੰਦੇ ਜਾਂਦੇ ਹਨ ਤਿਉਂ ਤਿਉਂ ਤਕਲੀਫ ਘਟਦੀ ਜਾਂਦੀ ਹੈ।

ਡਾਕਟਰ ਅਸਟਕਾਹਮ ਲਿਖਦੇ ਹਨ ਕਿ "ਆਮ ਤੌਰ ਤੇ ਬੱਚਾ ਪੈਦਾ ਹੁੰਦਿਆਂ ਸਾਰ ਜ਼ੋਰ ਦੀ ਰੋਂਦਾ ਹੈ, ਜਿਸ ਨਾਲ ਓਸਨੂੰ ਸਾਹ ਆਉਣਾ ਸ਼ੁਰੂ ਹੋ ਜਾਂਦਾ ਹੈ, ਪਰ ਕਦੀ ਕਦੀ ਬੱਚਾ ਨਹੀਂ ਵੀ ਰੋਂਦਾ, ਪਰ ਹਰ ਹਾਲਤ ਵਿਚ ਓਸਦਾ ਸਾਹ ਜਾਰੀ ਹੋ ਜਾਣਾ ਜ਼ਰੂਰੀ ਹੈ, ਜੇ ਓਹ ਝਟ ਪਟ ਸਾਹ ਨਾ ਲੈਣ ਲਗ ਪਵੇ ਤਾਂ ਓਸਦੀ ਛਾਤੀ ਤੇ ਪੱਟਾਂ ਨੂੰ ਥਾਪੜਨ ਨਾਲ ਸਾਹ ਸ਼ੁਰੂ ਹੋ ਜਾਂਦਾ ਹੈ, ਜੇ ਏਸਤਰਾਂ ਵੀ ਨਾ ਹੋਵੇ ਤਾਂ ਛਾਤੀ ਤੇ ਮੂੰਹ ਉੱਤੇ ਠੰਢਾ ਪਾਣੀ ਪਾਉਣਾ ਚਾਹੀਦਾ ਹੈ ਤੇ ਅਖੀਰੀ ਵਿਓਤ ਇਹ ਹੈ ਕਿ ਓਸਦੇ ਹੱਥਾਂ ਨੂੰ ਫੜ ਕੇ ਤੇ ਛਾਤੀ ਉੱਤੇ ਜ਼ੋਰ ਪਾ ਕੇ ਬਨਾਉਟੀ ਤੌਰ ਤੇ ਓਸਦੇ ਅੰਦਰ ਫੂਕ ਮਾਰ ਕੇ ਸਾਹ ਫੂਕਿਆ ਜਾਵੇ ।"

ਜੰਮਣ ਤੋਂ ਬਾਦ ਹੀ ਏਹ ਦੇਖਣਾ ਚਾਹੀਦਾ ਹੈ ਕਿ ਜੇ ਔਲ ਬੱਚੇ ਦੀ ਗਿੱਚੀ ਦੇ ਉਲਾਦੇ ਲਪੇਟੀ ਹੋਈ ਹੋਵੇ ਤਾਂ ਓਸਨੂੰ ਹੌਲੀ ਜੇਹੀ ਖੋਲਕੇ ਸਿਰ ਦੇ ਉਤੋਂ ਕੱਟ ਦਿੱਤਾ ਜਾਵੇ, ਨਹੀਂ ਤਾਂ ਓਸਦੇ ਭਾਰ ਨਾਲ ਬੱਚੇ ਦਾ ਸਾਹ ਘੁੱਟਿਆ ਜਾਵੇਗਾ, ਜੰਮਣ ਤੋਂ ਬਾਦ ਅੱਧੇ ਘੰਟੇ ਦੇ ਅੰਦਰ ਜਦ ਕਿ ਲਹੂ ਸਭ ਨਿਕਲ ਜਾਵੇ ਤਾਂ ਪਰਸੂਤਾ ਨੂੰ ਗਰਮ ਰੱਖਣਾ ਚਾਹੀਦਾ ਹੈ ਤੇ ਪੀਣ ਦੀਆਂ ਸਾਰੀਆਂ ਚੀਜ਼ਾਂ ਗਰਮ ਕਰ ਕੇ ਦੇਣੀਆਂ ਚਾਹੀਦੀਆਂ ਹਨ। ਇਸ ਤੋਂ ਬਾਦ ਬੱਚੇ ਨੂੰ

-੧੦੭-