ਪੰਨਾ:ਗ੍ਰਹਿਸਤ ਦੀ ਬੇੜੀ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਸ਼ਕਾਮ ਤੇ ਸ੍ਵਾਰਥ ਰਹਿਤ ਹੋਣਾ ਚਾਹੀਦਾ ਹੈ, ਅਜੇਹਾ ਪਰੇਮ ਉਲਾਂਭੇ ਤੇ ਗਿਲੇ ਤੋਂ ਵੀ ਖਾਲੀ ਹੁੰਦਾ ਹੈ ਅਤੇ ਏਹੋ ਪਰੇਮ ਹੈ ਜੋ ਸਾਰੇ ਪਰੇਮਾਂ ਨਾਲੋਂ ਪੱਕਾ ਤੇ ਅਟੁੱਟ ਹੁੰਦਾ ਹੈ,ਕਿਉਕਿ ਏਸਦਾ ਆਸਰਾ ਕਿਸੇ ਗਰਜ਼ ਯਾ ਵਾਸ਼ਨਾਂ ਤੇ ਨਹੀਂ ਹੁੰਦਾ, ਜਿਸਦੇ ਟੁਟ ਜਾਣ ਨਾਲ ਇਹ ਵੀ ਟੁੱਟ ਜਾਵੇ । ਜਦ ਤਕ ਆਚਾਰਣ ਤੇ ਇਖਲਾਕ ਸੁਧ ਨਾ ਹੋਵੇ ਤਦ ਤਕ ਹਿਰਦਾ ਪਵਿੱਤਰ ਨਹੀਂ ਹੁੰਦਾ ਅਤੇ ਜਦ ਤਕ ਦਿਲ ਸ੍ਵਛ ਨਾ ਹੋਵੇ ਤਦ ਤਕ 'ਪਰੇਮ' ਉੱਚ ਦਰਜੇ ਤੇ ਨਹੀਂ ਪਹੁੰਚਦਾ, ਏਸ ਵਾਸਤੇ ਸਾਬਤ ਹੋਯਾ ਕਿ ਸੱਚਾ ਪਰੇਮ ਪ੍ਰਾਪਤ ਕਰਨ ਵਾਸਤੇ ਅਚਾਰ ਵਿਹਾਰ ਦਾ ਸ੍ਵਛ ਤੇ ਸੁਚਾ ਹੋਣਾ ਜ਼ਰੂਰੀ ਹੈ !

ਪ੍ਰੇਮ ਕਰੇ ਇਕ ਦੂਜੇ ਨਾਲ !
ਪਰੇਮ ਕਰੋ ਇੱਕ ਦੂਜੇ ਨਾਲ ।
'ਪਰੇਮ ਅਹੋ ਵਡਮੁਲਾ ਲਾਲ ।

ਪਾਰਸ ਦਾ ਲੋਹੇ ਨੂੰ ਛੋਹਣਾ,
ਲੋਹੇ ਦਾ ਛੁਹ ਸੋਨਾ ਹੋਣਾਂ ।
 ਏਹ ਕੋਈ ਵੱਡੀ ਗੱਲ ਨਹੀਂ,
ਧਾਤੂ ਕੀਤੀ, ਧਾਤੂ ਤਾਈ ।
ਸੱਚਾ ਪਾਰਸ ਓਹੀ ਕਹਾਵੇ,
ਕੰਚਨ 'ਜੀਵਨ' ਤਬਾਂ ਬਣਾਵੇ

 ਪਲਟੇ ਜੀਵਨ, ਹੋਇ ਨਿਹਾਲ ।
ਪਰੇਮ ਕਰੋ ਇਕ ਦੂਜੇ ਨਾਲ ।

ਦੁਨੀਆਂ ਹੈ ਦੁੱਖਾਂ ਦੀ ਖਾਨ,
ਕੋਈ ਨਾਂ ਸੁਖੀਆ ਵਿੱਚ ਜਹਾਨ ।

-੧੧-