ਪੰਨਾ:ਗ੍ਰਹਿਸਤ ਦੀ ਬੇੜੀ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੁਹਾਉਣਾ ਤੇ ਬਿਸਤਰਾ ਬਦਲਨਾ ਚਾਹੀਦਾ ਹੈ, ਪਰ ਏਸ ਗੱਲ ਦਾ ਪੂਰਾ ਧਿਆਨ ਰਹੇ ਕਿ ਬੱਚੇ ਯਾ ਓਸਦੀ ਮਾਤਾ ਨੂੰ ਠੰਢ ਨਾ ਲਗੇ । ਪ੍ਰਸੂਤਾ ਦੇ ਪਾਸ ਬਹੁਤਿਆਂ ਦਾ ਜਾਣਾਂ ਠੀਕ ਨਹੀਂ ਜੇਹੜੇ ਜਾਣ ਉਹ ਬਹੁਤਾ ਚਿਰ ਨਾ ਠਹਿਰਨ, ਕਿਉਂਕਿ ਉਸ ਵੇਲੇ ਉਹ ਬਹੁਤ ਨਿਰਬਲ ਹੁੰਦੀ ਤੇ ਉਸਨੂੰ ਅਰਾਮ ਦੀ ਡਾਢੀ ਲੋੜ ਹੁੰਦੀ ਹੈ।

ਬੱਚਾ ਜੰਮਣ ਚੁੱਕਣ ਤੋਂ ਬਾਦ ਇਸਤ੍ਰੀਆਂ ਗਰਮ ਚੀਜ਼ਾਂ ਹੱਦੋਂ ਵੱਧ ਖਾਂਦੀਆਂ ਹਨ, ਜੇਕਰ ਰੁੱਤ ਠੰਢ ਕੀ ਹੋਵੇ ਤਦ ਤਾਂ ਕੋਈ ਹਰਜ ਨਹੀਂ, ਪਰ ਗਰਮੀਆਂ ਦੇ ਦਿਨਾਂ ਵਿੱਚ ਵੀ ਗਰਮ ਚੀਜ਼ਾਂ ਨੂੰ ਲਾਭਕਾਰੀ ਸਮਝ ਲੈਣਾ ਮੂਰਖਤਾ ਹੈ !

ਬੱਚਾ ਜੰਮਣ ਤੋਂ ਤਿੰਨ ਦਿਨ ਬਾਦ ਪਰਸੂਤਾ ਦੀ ਖੁਰਾਕ ਬਦਲ ਦੇਣੀ ਤੇ ਉਸਨੂੰ ਉਹ ਸਭ ਚੀਜ਼ਾਂ ਦੇ ਦੇਣੀਆਂ ਚਾਹੀਦੀਆਂ ਹਨ ਜੋ ਉਸਨੇ ਗਰਭ ਦੇ ਦਿਨਾਂ ਵਿਚ ਛੱਡੀਆ ਹੋਈਆਂ ਹੋਣ, ਤਾਂ ਜੋ ਦੁੱਧ ਦੇ ਗੁਣਕਾਰੀ ਹੋਣ ਵਿਚ ਕਿਸੇ ਤਰ੍ਹਾਂ ਦਾ ਘਾਟਾ ਨਾ ਰਹੇ |

ਕੁਝ ਦਿਨਾਂ ਦੇ ਬਾਦ ਆਪੋ ਆਪਣੇ ਧਰਮ ਤੇ ਰੀਤ ਰਵਾਜ ਅਨੁਸਾਰ ਬੱਚੇ ਦਾ ਸੋਹਣਾ ਜਿਹਾ ਨਾਮ ਰੱਖਣਾ ਚਾਹੀਦਾ ਹੈ, ਕਿਉਂਕਿ ਜੇ ਨਾਮ ਬੁਰਾ ਹੋਯਾ ਤਾਂ ਬੱਚਾ ਵੱਡਾ ਹੋ ਕੇ ਬਹੁਤ ਅਪ੍ਰਸਨ ਹੋਵੇਗਾ । ਜੇ ਦੁੱਧ ਪਿਆਉਣ ਵਾਲੀ ਦਾਈ ਰੱਖਣ ਦੀ ਲੋੜ ਹੋਵੇ ਤਾਂ ਅਜੇਹੀ ਦਾਈ ਲੱਭਣੀ ਚਾਹੀਦੀ ਹੈ ਜੋ ਮੂਰਖ ਤੇ ਰੋਗਨ ਨਾ ਹੋਵੇ, ਵਰਨਾ ਉਸ ਦੇ ਮੰਦੇ ਅਸਰ ਦੁੱਧ ਦੀ ਰਾਹੀਂ ਬਚੇ ਉਤੇ ਪੈ ਕੇ ਉਸ ਦੀ ਬੁੱਧ ਮਾਰ ਦੇਣਗੇ। 'ਦੁੱਧ ਦਾਈ' ਨੇਕ ਚਲਨ, ਸਾਫ, ਸੁਥਰੀ ਤੇ ਪਯਾਰ ਕਰਨ ਵਾਲੀ ਹੋਵੇ, ਉਸਨੂੰ ਖਾਣਾ ਚੰਗਾ ਦੇਣਾ

-੧੦੮-