ਪੰਨਾ:ਗ੍ਰਹਿਸਤ ਦੀ ਬੇੜੀ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਰੂਰੀ ਹੈ । ਗੰਦਗੀ ਤੋਂ ਬੇਅੰਤ ਰੋਗ ਉਤਪੰਨ ਹੁੰਦੇ ਹਨ ਤੇ ਬਚਾ ਨਮਦਾ ਬੁੱਧ ਹੋ ਜਾਂਦਾ ਹੈ । ਅਵਲ ਤਾਂ ਜਿਥੋਂ ਤਕ ਹੋ ਸਕੇ ਮਾਂ ਖੁਦ ਹੀ ਦੱਧ ਪਿਆਏ, ਪਰ ਜੇ ਕਿਸੇ ਤਰਾਂ ਵੀ ਏਹ ਸੰਭਵ ਨਾ ਹੋਵੇ ਤਾਂ ਦੁੱਧ ਦਾਈ ਮਾਂ ਵਰਗੀ ਹੀ ਲਭਣੀ ਚਾਹੀਦੀ ਹੈ ।

ਬਚੇ ਦੇ ਅੰਦਰ ਭੈੜੀਆਂ ਵਾਦੀਆਂ ਦੀਆਂ ਜੜਾਂ ਲਗਣ ਤੋਂ ਪਹਿਲਾਂ ਉਸਦਾ ਆਚਰਨ ਸਚਾ ਤੇ ਸੁੱਚਾ ਬਣਾਉਣ ਦਾ ਯਤਨ ਕਰੋ ਤੇ ਉਸਨੂੰ ਅਜੇਹੀ ਸਿਖਯਾ ਦਿਉ ਕਿ ਮੁੱਢ ਤੋਂ ਹੀ ਉਸਨੂੰ ਆਪਣੇ ਮਨ ਤੇ ਕਾਮਨਾਵਾਂ ਉਤੇ ਕਾਬੂ ਰੱਖਣ ਦੀ ਵਾਦੀ ਪੈ ਜਾਵੇ ।

ਵਿਦਯਾ ਦਾ ਤ੍ਰੀਕਾ ਅਜੇਹਾ ਹੋਵੇ ਕਿ ਕਦੀ ਸਿਖ੍ਯਾ ਦੇ ਤੌਰ ਤੇ ਸਮਝਾਉ, ਕਦੀ ਸੈਰ ਵੇਲੇ ਨਵੀਆਂ ਨਵੀਆਂ ਗਲਾਂ ਦਸੋ ਤੇ ਅਜੀਬ ਅਜੀਬ ਚੀਜ਼ਾਂ ਵਖਾ ਕੇ ਅਕਾਲ ਪੁਰਖ਼ ਦੀ ਕਾਰੀਗਰੀ ਪ੍ਰਗਟ ਕਰੋ ! ਕਦੀ ਜੰਗਲੀ ਪਸੂ ਵਖਾ ਕੇ ਉਹਨਾਂ ਤੋਂ ਸਿਖ੍ਯਾ ਲੈਣ ਦਾ ਉਪਦੇਸ਼ ਦਿਉ !

ਬਚਿਆਂ ਨੂੰ ਖੁਰਾਕ ਨੀਯਤ ਸਮਿਆਂ ਤੇ ਦੇਣੀ ਚਾਹੀਦੀ ਹੈ | ਖੁਰਾਕ ਬਹਤੇ ਥਿੰਧੇ ਵਾਲੀ ਤੇ ਮਸਾਲੇਦਾਰ ਨਾਂ ਹੋਵੇ, ਹਰ ਖੁਰਾਕ ਘਟ ਤੋਂ ਘਟ ਦੋ ਘੰਟੇ ਬਾਦ ਦਿਉ । ਕਈ ਮਾਪੇ ਬਚੇ ਨੂੰ ਮੋਟਾ ਕਰਨ ਯਾ ਰੋਣ ਤੋਂ ਚੁਪ ਕਰਾਉਣ ਯਾ ਮੁਹੱਬਤ ਦੇ ਜੋਸ਼ ਵਿਚ ਬਿਨਾਂ ਨੀਯਤ ਸਮੇਂ ਦੇ ਖੁਆ ਪਿਆ ਦੇਂਦੇ ਹਨ, ਜਿਸ ਨਾਲ ਉਹ ਮੋਟੇ ਹੋਣ ਦੀ ਥਾਂ ਸਗੋਂ ਨਿਰਬਲ ਤੇ ਮਰੀਅਲ ਹੋ ਜਾਂਦੇ ਹਨ ਤੇ ਅਨੇਕਾਂ ਰੋਗਾਂ ਦਾ ਸ਼ਿਕਾਰ ਬਣਦੇ ਹਨ ।

ਗਰਮੀ ਦੇ ਦਿਨਾਂ ਵਿਚ ਤਾਜ਼ੇ ਯਾ ਕੋਸੇ ਪਾਣੀ ਨਾਲ

-੧੦੯-