ਨੇਕ ਚਲਨ ਤੇ ਬੁਢਾ ਆਦਮੀ ਹੋਵੇ ਤਾਂ ਉਹ ਬਹੁਤ ਚੰਗੀਆਂ ਗਲਾਂ ਸਿਖਾ ਸਕਦਾ ਹੈ, ਪਰ ਸਭ ਤੋਂ ਚੰਗੀ ਗਲ ਤਾਂ ਏਹ ਹੈ ਕਿ ਬਚਿਆਂ ਦੀ ਮਾਂ ਪੜੀ ਲਿਖੀ ਹੋਵੇ, ਜਿਸਦੀ ਕਥਨੀ ਤੇ ਕਰਨੀ ਦਾ ਚਾਨਣ ਸਵੇਰ ਸਾਰ ਦੀ ਮਿਠੀ ਹਵਾ ਤੇ ਸੁਹਾਉਣੀ ਰੋਸ਼ਨੀ ਵਾਂਗ ਬਚੇ ਦੇ ਦਿਲ ਤੇ ਦਿਮਾਗ਼ ਨੂੰ ਖਿੜਾਉਂਦਾ ਹੈ ।
ਪੁਰਸ਼ ਤੇ ਇਸਤ੍ਰੀ ਨੂੰ ਜਿਸਤਰਾਂ ਆਪਣੇ ਸੁਖ ਅਰਾਮ ਦਾ ਖਿਆਲ ਹੁੰਦਾ ਹੈ, ਓਸਤੋਂ ਵਧੇਰੇ ਸੰਤਾਨ ਦਾ ਰੱਖਣਾ ਚਾਹੀਦਾ ਹੈ, ਸੰਤਾਨ ਦੇ ਪੜਾਉਣ ਤੇ ਗੁੜਾਉਣ ਵਿਚ ਮਾਪਿਆਂ ਨੂੰ ਖੁਦ ਬਹੁਤ ਧਿਆਨ ਹੋਣਾ ਚਾਹੀਦਾ ਹੈ, ਬੇਅੰਤ ਬਚੇ ਚੰਦਰੀ ਖੁਰਾਕ ਤੇ ਗੰਦੇ ਕਪੜਿਆਂ ਦੇ ਕਾਰਨ ਪੰਜ ਸਾਲ ਦੇ ਅੰਦਰ ਅੰਦਰ ਸੰਸਾਰ ਤਿਆਗ ਜਾਂਦੇ ਹਨ, ਚੰਗੇ ਚੰਗੇ ਘਰਾਂ ਵਿਚ ਦੇਖਿਆ ਗਿਆ ਹੈ ਕਿ ਧਰਤੀ ਉਤੇ ਹਰ ਪਰਕਾਰ ਦਾ ਗੰਦ ਖਿਲਰਿਆ ਹੁੰਦਾ ਹੈ ਤੇ ਬਚੇ ਉਸ ਦੇ ਉਤੇ ਰਿੜ੍ਹਦੇ ਫਿਰਦੇ ਹਨ ।
ਬਚਿਆਂ ਨੂੰ ਕਦੇ ਵੀ ਡਰਾਉਣਾ ਯਾ ਭੈ ਭੀਤ ਨਹੀਂ ਕਰਨਾ ਚਾਹੀਦਾ, ਹਨੇਰੇ ਤੋਂ ਡਰਾਉਣਾ, ਹਊਏ, ਬੁਢੇ, ਗੁੰਗੇ ਤੇ ਫਕੀਰ ਯਾ ਸਿਪਾਹੀ ਪਾਸੋਂ ਡਰਾਉਣਾ ਤੇ ਧਮਕਾਉਣਾ ਬਹੁਤ ਹਾਨੀਕਾਰਕ ਹੈ । ਯਾਦ ਰਖੋ ਕਿ ਛੋਟੀ ਉਮਰ ਵਿਚ ਬਚੇ ਦੀ ਤਬੀਅਤ ਉਤੇ ਹਰੇਕ ਗਲ ਦਾ ਅਸਰ ਹੋ ਜਾਂਦਾ ਹੈ, ਉਸ ਵੇਲੇ ਝੂਠੀਆਂ ਤੇ ਕਪਟ ਭਰੀਆਂ ਗਲਾਂ ਦਾ ਉਸ ਉਤੇ ਅਸਰ ਪਾਉਣਾ ਬਹੁਤ ਮਾੜਾ ਹੁੰਦਾ ਹੈ, ਏਸੇ ਤਰਾਂ ਬਚੇ ਝੂਠ ਬੋਲਣਾ ਤੇ ਬਹਾਨੇ ਕਰਨਾ ਸਿਖ ਜਾਂਦੇ ਹਨ।
ਬਚੇ ਨਾਲ ਇੰਨਾ ਪਿਆਰ ਕਰਨਾ ਕਿ ਜੋ ਕੁਝ
-੧੧੩-