ਪੰਨਾ:ਗ੍ਰਹਿਸਤ ਦੀ ਬੇੜੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹ ਕਹੇ ਫੋਰਨ ਪੂਰਾ ਕਰ ਦੇਣਾ ਯਾ ਓਸਦੀ ਮਰਜ਼ੀ ਦੀ ਬਿਲਕੁਲ ਪ੍ਰਵਾਹ ਹੀ ਨਾ ਕਰਨੀ, ਦੋਵੇਂ ਗੱਲਾਂ ਹਾਨੀਕਾਰਕ ਹਨ, ਇਸ ਨਾਲ ਬੱਚੇ ਬੇਅਦਬ ਤੇ ਜ਼ਿੰਦੀ ਹੋ ਜਾਂਦੇ ਹਨ।

ਜਦ ਬੱਚੇ ਕਿਸੇ ਚੀਜ਼ ਨੂੰ ਦੇਖਣ ਤੇ ਓਸਦੀ ਬਾਬਤ ਪ੍ਰਸ਼ਨ ਕਰਨ ਤਾਂ ਓਸਦਾ ਠੀਕ ਠੀਕ ਉਤ੍ਰ ਦਿਓ, ਗਲਤ ਤੇ ਝੂਠ ਗੱਲਾਂ ਦਸ ਕੇ ਯਾ ਝਿੜਕ ਦੇ ਕੇ ਓਹਨਾ ਨੂੰ ਨਾਂ ਟਾਲੋ, ਕਿਉਂਕਿ ਜੇ ਓਹਨਾਂ ਨੂੰ ਤੁਸੀ ਠੀਕ ਉੱਤਰ ਨਾ ਦਿਓਗੇ ਤਾਂ ਉਹ ਆਪਣੇ ਮੰਦੇ ਮਿੱਤਰਾਂ ਯਾ ਮੂਰਖ ਨੌਕਰਾਂ ਪਾਸੋਂ ਪੁਛਣਗੇ ਤੇ ਓਹਨਾਂ ਦੀਆਂ ਹਾਨੀਕਾਰਕ ਗੱਲਾਂ ਦਾ ਉਹਨਾਂ ਦੇ ਦਿਲ ਉਤੇ ਅਸਰ ਹੋ ਜਾਵੇਗਾ | ਮਾਤਾ ਪਿਤਾ ਵਾਸਤੇ ਏਹ ਗੱਲ ਬੜੀ ਹੀ ਸੁਖਾਲੀ ਹੈ ਕਿ ਝੂਠੇ ਤੇ ਗੰਦੇ ਖਿਆਲਾਂ ਦਾ ਅਸਰ ਹੋਣ ਤੋਂ ਪਹਿਲਾਂ ਹੀ ਬੱਚੇ ਦੇ ਸੁਭਾ ਨੂੰ ਪਵਿੱਤਰ ਬਣਾ ਲੈਣ । ਜੇ ਬੱਚੇ ਕੋਈ ਚੰਗਾ ਖਯਾਲ ਪ੍ਰਗਟ ਕਰਨ ਤਾਂ ਉਹਨਾਂ ਦੀ ਹਿੰਮਤ ਵਧਾਉ, ਸ਼ਾਬਾਸ਼ ਦਿਉ ਤਾਂ ਕਿ ਉਹ ਹੋਰ ਨਵੀਆਂ ਤੇ ਸਿਆਣਪ ਦੀਆਂ ਗੱਲਾਂ ਕਰਨ ਦਾ ਚਾਉ ਕਰਨ ਉਹਨਾਂ ਨੂੰ ਅਜੇਹੀਆਂ ਗੱਲਾਂ ਸਿਖਾਣੀਆਂ ਤੇ ਅਜੇਹੀਆਂ ਚੀਜ਼ਾਂ ਵਖਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਉਹਨਾਂ ਦੀ ਸੋਚਣ ਸ਼ਕਤੀ ਵਧੇ ਤੇ ਖਯਾਲ ਉਚੇ ਹੋਣ।

ਕਈ ਹੋਣਹਾਰ ਬੱਚੇ ਆਪਣੇ ਸ਼ੈਤਾਨ ਮਿਤ੍ਰਾ ਸਹੇਲੀਆਂ ਦੀ ਕੁਸੰਗਤ ਦੇ ਕਾਰਨ ਆਪਣੇ ਬਜ਼ੁਰਗਾਂ ਦਾ ਅਦਬ, ਸਤਕਾਰ ਨਹੀਂ ਕਰਦੇ, ਮਾਪਿਆਂ ਦਾ ਫਰਜ਼ ਹੈ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਅਜੇਹੀਆਂ ਬੁਰਿਆਈਆਂ ਤੋਂ ਬਚਾਈ ਰੱਖਣ ।

ਜਦ ਤੁਹਾਡੇ ਬਚੇ ਕੁਝ ਸਮਝਦਾਰ ਹੋ ਜਾਣ, ਅਰਥਾਤ

-੧੧੪-