ਪੰਨਾ:ਗ੍ਰਹਿਸਤ ਦੀ ਬੇੜੀ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਉਮਰ ਨੂੰ ਪਹੁੰਚ ਜਾਣ, ਜਦ ਕਿ ਉਹਨਾਂ ਦੀ ਵਧੇਰੇ ਰਾਖੀ ਕਰਨ ਦੀ ਲੋੜ ਹੁੰਦੀ ਹੈ ਤਾਂ ਚੰਗੀ ਤਰਾਂ ਰੱਖਯਾ ਕਰਕੇ ਉਹਨਾਂ ਨੂੰ ਉਹਨਾਂ ਐਬਾਂ ਵਿੱਚ ਪੈਣ ਤੋਂ ਬਚਾ ਲਓ, ਜਿਨ੍ਹਾਂ ਵਿਚ ਪੈਣ ਨਾਲ ਉਹਨਾਂ ਦੀ ਸਾਰੀ ਉਮਰ ਤੇ ਖ਼ਾਨਦਾਨ ਦਾ ਨੱਕ ਨਮੂਜ ਤਬਾਹ ਹੋ ਜਾਣ ਦਾ ਡਰ ਹੈ, ਇਸ ਸਮੇਂ ਵਿਚ ਬੱਚੇ ਭਲੇ ਯਾ ਬੁਰੇ ਦੀ ਪਛਾਣ ਨਹੀਂ ਕਰ ਸਕਦੇ, ਜਿਸ ਪਾਸੇ ਉਹਨਾਂ ਨੂੰ ਲਾਯਾ ਜਾਵੇ ਲੱਗ ਪੈਂਦੇ ਹਨ, ਉਹਨਾਂ ਵਿਚ ਦੂਰ ਦੀ ਸੋਝੀ ਰਤਾ ਨਹੀਂ ਹੁੰਦੀ, ਏਸ ਵਾਸਤੇ ਪਹਿਲਾਂ ਹੀ ਉਹਨਾਂ ਨੂੰ ਅਜੇਹੀ ਗੱਲਾਂ ਦੀ ਸਿੱਖਯਾ ਦੇਣੀ ਚਾਹੀਦੀ ਹੈ ਤੇ ਏਹੋ ਜੇਹੀਆਂ ਕਥਾ ਸੁਣਾਉਣੀਆਂ ਚਾਹਦੀਆਂ ਹਨ, ਜਿਨ੍ਹਾਂ ਨਾਲ ਉਹਨਾਂ ਦਾ ਮਨ ਬੁਰਾਈਆਂ ਤੋਂ ਘ੍ਰਿਣਾ ਕਰਨ ਲੱਗ ਪਵੇ । ਸੱਚ ਬੋਲਣਾ, ਪਰਾਈ ਵਸਤ ਨੂੰ ਨਾ ਛੇੜਨਾ, ਮਾਤਾ ਪਿਤਾ ਤੇ ਉਸਤਾਦ ਦੀ ਆਗਯਾ ਵਿਚ ਰਹਿਣਾ, ਜ਼ਿੱਦ ਨਾ ਕਰਨੀ, ਗੱਲ ਬਾਤ ਨਿਮ੍ਰਤਾ ਤੇ ਕੋਮਲਤਾ ਨਾਲ ਕਰਨੀ ਤੇ ਵੰਡ ਕੇ ਖਾਣਾ, ਸੱਚ ਬੋਲਣਾ ਆਦਿ ਗੁਣ ਅਜੇਹੇ ਤ੍ਰੀਕੇ ਨਾਲ ਸਿਖਾਓ ਕਿ ਡੂੰਗਾ ਘਰ ਕਰ ਜਾਣ !

ਬੱਚਿਆਂ ਨੂੰ ਘਰੋਗੀ ਯਾ ਮਾਲੀ ਗੱਲਾਂ ਨਾਲੋਂ ਪਹਿਲਾਂ ਧਾਰਮਕ ਗੱਲਾਂ ਸਿਖਾਉਣੀਆਂ ਚਾਹੀਦੀਆਂ ਹਨ । ਉਹਨਾਂ ਦੇ ਸਾਹਮਣੇ ਯੋਗ ਤੇ ਅਯੋਗ ਗੱਲਾਂ ਨਾ ਸਦਾ ਜ਼ਿਕਰ ਕਰਦੇ ਰਹੋ । ਭਲੇ ਆਦਮੀਆਂ ਦੀ ਉਪਮਾ ਤੇ ਬੁਰਿਆਂ ਦੀ ਨਿੰਦਾ ਕਰਦੇ ਰਹੋ । ਬੱਚੇ ਜੋ ਖੋਈ ਨੇਕ ਕੰਮ ਕਰਨ ਤਾਂ ਸਾਬਾਸ਼ ਦਿਉ, ਜੇ ਬੁਰਾ ਕਰਨ ਤਾਂ ਤਾੜਨਾ ਕਰੋ । ਲੋਭੀ ਤੇ ਪੇਟੂ ਅਰ ਖਾਊ ਹੋਣ

-੧੧੫-