ਪੰਨਾ:ਗ੍ਰਹਿਸਤ ਦੀ ਬੇੜੀ.pdf/120

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਹਟਾਉ, ਪਰ ਏਹ ਖ਼ਯਾਲ ਰਖੋ ਕਿ ਉਹਨਾਂ ਨੂੰ ਘੜੀ ਮੁੜੀ ਝਿੜਕ ਝੰਬ ਤੇ ਮਾਰ ਕੁਟਾਈ ਨਾ ਕਰੋ, ਵਰਨਾ ਉਹ ਢੀਠ ਹੋ ਜਾਣਗੇ, ਏਸੇ ਸਮੇਂ ਵਿਚ ਉਹਨਾਂ ਨੂੰ ਤਹਜ਼ੀਬ ਦੀ ਸੰਥਾ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਆਪ ਵੀ ਹਮੇਸ਼ਾ ਅਜੇਹੀਆਂ ਗੱਲਾਂ ਤੋਂ ਬਚਣ ਦਾ ਯਤਨ ਕਰਨਾ ਚਾਹੀਦਾ ਹੈ, ਜਿਨ੍ਹਾਂ ਤੋਂ ਓਹਨਾਂ ਦੇ ਇਖ਼ਲਾਕ ਦਾ ਵਿਗਾੜ ਨਾਂ ਹੋਵੇ, ਵਰਨਾ ਤੁਹਾਡੀ ਸਿੱਖਯਾ ਕੱਖ ਅਸਰ ਨਾ ਕਰੇਗੀ । ਜੇ ਤੁਸੀਂ ਖ਼ੁਦ ਓਹਨਾਂ ਦੇ ਸਾਮਣੇ ਸ਼ਰਾਬ ਦੇ ਪਯਾਲੇ ਦਿਨੇ ਰਾਤ ਪੀਂਦੇ ਰਹੋ ਤੇ ਓਹਨਾਂ ਨੂੰ ਸ਼ਰਾਬ ਤੋਂ ਮਨਾ ਕਰੋ, ਤਾਂ ਕੀ ਓਹਨਾ ਦੇ ਦਿਲ ਉੱਤੇ ਕੋਈ ਅਸਰ ਹੋ ਸੱਕੇਗਾ ?

ਕਿਸੇ ਕੰਮ ਦੇ ਵਾਰ ਵਾਰ ਕਰਨ ਤੋਂ ਓਸਦੀ 'ਵਾਦੀ' ਹੋ ਜਾਂਦੀ ਹੈ, ਸੋ ਜੇ ਕੰਮ ਚੰਗੇ ਵਾਰ ਵਾਰ ਕੀਤੇ ਜਾਣ ਤੋਂ ਓਹਨਾ ਦਾ ਅਮਲ ਹੋ ਜਾਂਦਾ ਹੈ, ਜੋ ਇੱਕ ਗੱਲ ਦੀ ਵਾਦੀ ਪੈ ਜਾਵੇ ਤਾਂ ਓਹ ਹਟਣੀ ਅਸੰਭਵ ਦੇ ਕਰੀਬ ਹੋ ਜਾਂਦੀ ਹੈ, ਤਦੇ ਆਖਦੇ ਹਨ:-

"ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ !"

ਇੱਕ ਵਾਰੀ ਚੰਗੀ ਯਾ ਮੰਦੀ ਵਾਦੀ ਪੈ ਜਾਵੇ ਤਾਂ ਆਦਮੀ ਦੇ ਹਜ਼ਾਰਾਂ ਯਤਨ ਕੀਤਿਆਂ ਵੀ ਓਹ ਨਹੀਂ ਛੁੱਟ ਸਕਦੀ।

ਆਪਣੀ ਸੰਤਾਨ ਦੀ ਸਿੱਖਯਾ ਦੀ ਨੀਹ ਪਵਿਤ੍ਰਤਾ ਤੇ ਧਰਮ ਉੱਤੇ ਰੱਖੋ।

ਏਸ ਗੱਲ ਦਾ ਪੂਰਾ ਧਿਆਨ ਰੱਖੋ ਕਿ ਮੂਰਤਾਂ ਵਖਾਉਣ, ਗੱਲਾਂ ਕਰਨ, ਸੈਰ ਕਰਨ ਤੇ ਪੜਾਉਣ ਆਦਿਕ ਹਰ ਸਮੇਂ ਓਹਨਾਂ ਨੂੰ ਚੰਗੀਆਂ ਗੱਲਾਂ ਸਿਖਾਓ ।

-੧੧੬-