ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾ ਪੀ ਕੇ ਤੇ ਸੌਂ ਕੇ ਹੀ ਦਿਨ ਰਾਤ ਬਤਾ ਦੇਵੇ, ਦਿਲ ਪਰਚਾਵੇ ਵਾਸਤੇ ਵੀ ਕੋਈ ਸਮਾਂ ਹੋਣਾ ਚਾਹੀਦਾ ਹੈ, ਦਿਮਾਗੀ ਖੁਸ਼ੀ ਤੇ ਸਰੀਰ ਦੀ ਵਰਜ਼ਿਸ਼ ਦੇ ਵਕਤ ਵੱਖੋ ਵੱਖ ਹੋਣ ਚਾਹੀਦੇ ਹਨ, ਦਿਲ ਪਰਚਾਵਾ ਅਰੋਗਤਾ ਦਾ ਭਾਰਾ ਅੰਗ ਹੈ, ਜਦ ਕੋਈ ਲੜਕੇ ਯਾ ਆਦਮੀ ਖੇਡਣ ਕੁੱਦਣ ਵਿਚ ਲੱਗੇ ਹੋਣ ਤਾਂ ਏਹ ਸਮਝਣਾ ਮੂਰਖਤਾ ਹੈ ਕਿ ਉਹ ਆਪਣਾ ਸਮਾਂ ਨਿਸਫਲ ਗੁਆ ਰਹੇ ਹਨ, ਕਿਉਂਕਿ ਉਹਨਾਂ ਦਾ ਉਹੋ ਵਕਤ ਤਾਂ ਅਰੋਗਤਾ ਵਰਗੀ ਦੌਲਤ ਕਮਾਉਨ ਵਿਚ ਬੀਤਦਾ ਹੈ।

ਲਾਰਡ ਡਬਰੀ ਦਾ ਕਥਨ ਹੈ ਕਿ "ਜੇ ਵਿੱਦਯਾਰਥੀ ਸਰੀਰਕ ਵਰਜ਼ਸ਼ ਵਾਸਤੇ ਸਮਾਂ ਨਹੀਂ ਕੱਢ ਸਕਦਾ, ਉਸ ਨੂੰ ਛੇਤੀ ਹੀ ਬੀਮਾਰੀ ਵਾਸਤੇ ਸਮਾਂ ਕੱਢਣਾ ਪਵੇਗਾ ।"

ਖੇਡਣ ਕੁੱਦਣ ਯਾ ਹਵਾ ਖਾਣ ਵਾਸਤੇ ਬੱਚੇ ਨੂੰ ਸ਼ਹਿਰੋਂ ਬਾਹਰ ਖੁੱਲੀ ਹਵਾ ਵਿਚ ਭੇਜਣਾ ਚਾਹੀਦਾ ਹੈ, ਵਰਜ਼ਿਸ਼ ਸਰੀਰ ਦੀ ਸੁੰਦਰਤਾ ਵਾਸਤੇ ਹਜ਼ਾਰਾਂ ਗਹਿਣਿਆਂ ਨਾਲੋਂ ਵਧ ਕੇ ਹੁੰਦੀ ਹੈ ।

ਬੱਚਿਆਂ ਵਾਸਤੇ ਦੌੜਨਾ, ਕੁੱਦਣਾ, ਪੈਦਲ ਚਲਣਾ ਚੰਗੀ ਵਰਜ਼ਿਸ਼ ਹੈ ਤੇ ਬਚਿਆਂ ਨੂੰ ਦੌੜਨ ਦੀ ਵਾਦੀ ਪਾਉਣ ਵਾਸਤੇ ਉਹਨਾਂ ਦੇ ਪਾਸ ਗੇਂਦ, ਪਹੀਆ ਯਾ ਬੱਕਰੀ ਦਾ ਬਚਾ ਹੋਣਾ ਚਾਹੀਦਾ ਹੈ ।

ਕੁੜੀਆਂ ਦੇ ਵਾਸਤੇ ਗੁਡੀਆਂ ਤੋਂ ਵਧ ਕੇ ਕੋਈ ਚੰਗੀ ਖੇਡ ਨਹੀਂ, ਏਹ ਖੇਡ ਗ੍ਰਹਿ ਪ੍ਰਬੰਧ ਦੀ ਮਾਨੋਂ ਮੁਕੰਮਲ ਵਿਦਯਾ ਹੈ, ਇਸ ਨਾਲ ਬਚਿਆਂ ਨੂੰ ਨੁਹਾਉਣਾ, ਦੁੱਧ ਪਿਆਉਣਾ, ਪਿਆਰ ਕਰਨਾ, ਕਪੜੇ ਪਾਉਣਾ ਵਿਆਹ ਕਰਨਾ, ਸਿਉਣਾ,ਪਰੋਣਾ ਗਲ ਕੀ ਹੌਲੀ ਹੌਲੀ ਸਾਰੇ

-੧੧੯-