ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਕੰਮ ਆ ਜਾਂਦੇ ਹਨ | ਕੁੜੀਆਂ ਵਾਸਤੇ ਪੀਂਘ ਝੂਟਣੀ ਬੜੀ ਚੰਗੀ ਵਰਜਿਜ਼ ਹੈ, ਇਸ ਨਾਲ ਓਹਨਾਂ ਦੇ ਮੋਢਿਆਂ, ਛਾਤੀ ਤੇ ਨਾੜਾਂ ਵਿਚ ਬੜੀ ਤਾਕਤ ਆ ਜਾਂਦੀ ਹੈ । ਬੇਜ਼ਬਾਨ ਬੱਚਿਆਂ ਦੇ ਰੋਗਾਂ ਨੂੰ ਵੱਡੀਆਂ ਬੁੱਢੀਆਂ ਗ੍ਰਹਿਸਤਣਾਂ ਚੰਗੀ ਤਰਾਂ ਪਛਾਣਦੀਆਂ ਹਨ, ਪਰ ਜਵਾਨ ਮਾਂਵਾਂ ਨੂੰ ਤਜਰਬਾ ਨਾਂ ਹੋਣ ਕਰਕੇ ਬੜੀ ਤਕਲੀਫ ਹੁੰਦੀ ਹੈ, ਇਸ ਵਾਸਤੇ ਕੁਝ ਪ੍ਰਸਿੱਧ ਰੋਗਾਂ ਦੀ ਪਛਾਣ ਲਿਖ ਦੇਣੀ ਵੀ ਉਚਿੱਤ ਹੈ ।

ਬੱਚਿਆਂ ਦਾ ਸਾਹ ਔਖਾ ਆਉਣਾ ਯਾ ਸਾਹ ਲੈਣ ਵੇਲੇ ਨਾਸਾਂ ਦਾ ਫੁੱਲਣਾ ਫ਼ਿਫੜੇ ਦੇ ਰੋਗੀ ਹੋਣ ਦੀ ਨਿਸ਼ਾਨੀ ਹੈ ।

ਬੱਚੇ ਦਾ ਬਿਨਾਂ ਅੱਥਰੂਆਂ ਦੇ ਰੋਣਾ ਪੀੜ ਦਾ ਚਿੰਨ ਹੈ ।

ਸਿਰ ਦਾ ਵਧੇਰੇ ਗਰਮ ਰਹਿਣਾ, ਸੁੱਤੇ ਪਿਆਂ ਦੰਦ ਕ੍ਰਿਚਣੇ ਤੇ ਡਰਨਾ ਮਾੜਾ ਹੈ । ਅੰਗ੍ਰੇਜ਼ੀ ਵਿਚ ਏਸ ਬਮਾਰੀ ਦਾ ਨਾਮ “ਹਾਈਡਰੋਕਫਲਸ’ |

ਖੰਘ ਯਾ ਰੇਸ਼ੇ ਨਾਲ ਆਵਾਜ਼ ਬੈਠ ਜਾਏ ਤਦੋਂ ਸਾਹ ਲੈਣ ਵਿਚ ਔਖ ਹੋਵੇ ਤਾਂ ਏਹ ਹੰਜੀਰਾਂ ਦੀ ਸੁਜਣ ਸਮਝੋ !

ਬੱਚਾ ਨੱਕ ਮਲੇ, ਦੰਦ ਕਰੀਚੇ, ਸੁੱਤਿਆਂ ਪਿਆਂ ਤਬਕੇ, ਭੁੱਖ ਬੇਵਕਤ ਲੱਗੇ ਤੇ ਚੇਹਰਾ ਬੇਰੌਣਕ ਹੋ ਜਾਵੇ ਤਾਂ ਓਸਦੇ ਢਿੱਡ ਵਿਚ ਕੀੜੇ ਸਮਝੋ।

ਸਰੀਰਕ ਪਾਲਣਾ ਤੇ ਅਕਲ ਸਿਖਾਉਣ ਦੇ ਨਾਲ ਹੀ ਬੱਚੇ ਨੂੰ ਇਖ਼ਲਾਕ ਤੇ ਤਹਜੀਬ ਦੀ ਵਾਦੀ ਪਾਓ | ਅਯੋਗ ਚੀਜ਼ਾਂ ਤੇ ਭੈੜੀਆਂ ਖਾਹਸ਼ਾ ਤੋਂ ਓਹਨਾਂ ਦੇ ਵਿਚ ਘ੍ਰਿਣਾ

-੧੨੦-