ਪੰਨਾ:ਗ੍ਰਹਿਸਤ ਦੀ ਬੇੜੀ.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਪੈਦਾ ਕਰੋ | ਓਹਨਾਂ ਨੂੰ ਧਾਰਮਕ ਨਿਯਮ ਸਮੇਂ ਸਿਰ ਪੂਰੇ ਕਰਨ ਦੀ ਵਾਦੀ ਪਾਓ ।

ਕੁੜੀਆਂ ਤੇ ਮੁੰਡਿਆਂ ਨੂੰ ਸ਼ੁਰੂ ਤੋਂ ਹੀ ਅਜੇਹੇ ਚੰਗੇ ਸ੍ਵਛ ਇਖਲਾਕ ਦੀ ਵਾਦੀ ਪਾਓ, ਜਿਨ੍ਹਾਂ ਦਾ ਅਸਰ ਅਪਣੇ ਆਪ, ਖ਼ਾਨਦਾਨ ਤੇ ਕੌਮ ਉਤੇ ਪੈਂਦਾ ਹੋਵੇ ।

ਕਿਸੇ ਨੇ ਹਕੀਮ ਬੁਕਰਾਤ ਪਾਸੋਂ ਪੁੱਛਿਆ ਕਿ "ਤੁਸੀਂ ਬਹੁਤਾ ਛੋਟੇ ਮੁੰਡਿਆਂ ਦੇ ਪਾਸ ਹੀ ਕਿਉਂ ਬੈਠੇ ਰਹਿੰਦੇ ਹੋ ?" ਓਸ ਨੇ ਕਿਹਾ ਕਿ "ਤਾਜ਼ੀਆਂ ਤੇ ਨਰਮ ਸ਼ਾਖਾ ਨੂੰ ਮੋੜਨਾ ਯਾ ਸਿੱਧਾ ਕਰਨਾ ਸੁਖਾਲਾ ਹੈ, ਪਰ ਜਿਨਾਂ ਟਾਹਣੀਆਂ ਦੀ ਗਿੱਲ ਮਾਰੀ ਜਾਵੇ ਤੇ ਓਹਨਾਂ ਦਾ ਸੱਕ ਸੁੱਕ ਗਿਆ ਹੋਵੇ, ਓਹਨਾਂ ਨੂੰ ਨਾ ਸਿੱਧੀਆਂ ਕਰ ਸਕਦੇ ਹਾਂ ਨਾ ਵਿੰਗੀਆਂ, ਓਹ ਵੈਸੀਆਂ ਦੀਆਂ ਵੈਸੀਆਂ ਹੀ ਰਹਿੰਦੀਆਂ ਹਨ !"


 

ਕਾਮਯਾਬੀ ਦੇ ਅਸੂਲ

ਇਸਤ੍ਰੀ ਤੇ ਪੁਰਸ਼ ਦਾ ਜੀਵਨ ਅਕਾਲ ਪੁਰਖ ਦੀ ਮਰਜ਼ੀ ਦੇ ਅਨੁਸਾਰ ਤਦ ਹੀ ਹੋਵੇਗਾ ਜਦ ਓਹ ਕਾਮ ਵਾਸ਼ਨਾ ਦੀ ਥਾਂ ਦਿਉਤਿਆਂ ਵਾਲੇ ਗੁਣਾਂ ਨਾਲ ਭੂਸ਼ਤ ਹੋਣਗੇ। ਉਹਨਾਂ ਦਾ ਸਭਾ ਪਵਿਤ੍ਰ ਤੇ ਵਾਦੀਆਂ ਨੇਕ ਤੇ ਸਿਆਣੀਆਂ ਹੋਣ, ਦ੍ਰਿੜਤਾ ਤੇ ਹੌਸਲੇ ਨਾਲ ਓਹਨਾਂ ਦਾ ਦਿਲ ਭਰਪੂਰ ਹੋਵੇ, ਧਰਮ-ਪ੍ਰਿਯ ਤੇ ਸੱਚ ਬੋਲਣ ਵਾਲੇ ਹੋਣ, ਕਹਿਣੀ ਤੇ ਕਰਣੀ ਦੇ ਸੂਰੇ ਹੋਣ, ਗੱਲ ਕੀ ਸਾਰੇ ਸ਼ੁਭ ਗੁਣ ਉਹਨਾਂ

-੧੨੧-