ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਲਤ ਤੇ ਸਾਰੀ ਹਕੂਮਤ ਏਸਦੀ ਰਾਹੀਂ ਪਰਾਪਤ ਹੁੰਦੀ ਹੈ, ਏਸਦੇ ਵਿਚ ਹੋਰ ਗੁਣ ਏਹ ਹੈ ਕਿ ਏਹ ਈਰਖਾ ਦੈਖ ਤੋਂ ਖਾਲੀ ਹੁੰਦਾ ਹੈ ।

'ਨੈਪੋਲੀਅਨ' ਦਾ ਕਥਨ ਹੈ ਕਿ "ਜੰਗ ਤੇ ਯੁੱਧ ਦੇ ਦਿਨਾਂ ਵਿਚ ਵੀ ਇਖਲਾਕ ਤੇ ਸਰੀਰ ਦਾ ਦਸ ਤੇ ਇਕ ਦਾ ਫਰਕ ਰਹਿੰਦਾ ਹੈ, ਅਰਥਾਤ ਸਰੀਰਕ ਬਲ ਨਾਲੋਂ ਇਖਲਾਕੀ ਬਲ ਦਸ ਗੁਣਾਂ ਹੁੰਦਾ ਹੈ ਇਖਲਾਕੀ ਹਕੂਮਤ ਦੀ ਸ਼ਾਨ ਸਰੀਰਕ ਤਾਕਤ, ਨਾਲੋਂ ਬਹੁਤ ਉੱਚੀ ਹੈ, ਕਿਸੇ ਕੌਮ ਦੀ ਤਾਕਤ, ਵਡਿਆਈ, ਤਹਜੀਬ ਤੇ ਉਚਤਾ ਦੀ ਅਸਲੀ ਤਕੜੀ ਉਸਦੇ ਆਦਮੀਆਂ ਦਾ ਚਾਲ ਚਲਨ ਹੈ । ਕੇਵਲ ਵਿਦਯਾ ਨਾਲ ਹੀ ਆਚਾਰ ਚੰਗਾ ਨਹੀਂ ਬਣਦਾ, ਸਗੋਂ ਸਦਾਚਾਰ ਖੁਦ ਵਿਦਯਾ ਨਾਲੋਂ ਬਹੁਤ ਬਲਵਾਨ ਹੈ, | ਸਿਆਣਪ ਦੀ ਜਗਾ ਦਿਲ ਹੈ ਨਾਂ ਕਿ ਦਿਮਾਗ਼ ? ਏਸ ਵਾਸਤੇ ਕੇਵਲ ਦਿਮਾਗੀ ਵਿਦਯਾ ਦਾ ਚਾਲ ਚੱਲਣ ਉਤੇ ਬਹੁਤ ਅਸਰ ਪੈਂਦਾ ਹੈ, ਵਿਦਯਾ ਦਾ ਨੇਕੀ ਨਾਲ ਕੋਈ ਸੰਬੰਧ ਨਹੀਂ, ਸਗੋਂ ਫੋਕੀ ਵਿਦਯਾ ਨਾਲ ਨਿੰਮ੍ਰਤਾ ਦੀ ਥਾਂ ਹੰਕਾਰ ਉਪਜਦਾ ਹੈ ।

ਸਚ ਬੋਲਣਾ, ਦਿਆਨਤਦਾਰੀ ਤੇ ਪਰਹੇਜ਼ਗਾਰੀ ਏਹ ਅਜੇਹੇ ਗੁਣ ਨਹੀਂ ਹਨ ਜੋ ਮਨੁੱਖ ਨੂੰ ਬਿਨਾਂ ਖੇਚਲ ਹੀ ਪ੍ਰਾਪਤ ਹੋ ਜਾਣ। ਉਹ ਭਾਗਾਂ ਵਾਲਾ ਆਦਮੀ ਹੈ ਜਿਸ ਦੇ ਅੰਦਰ ਏਹ ਉਚ ਗੁਣ ਹਨ, ਉਹ ਇਕ ਅਜੇਹੀ ਸ਼ਕਤੀ ਦਾ ਮਾਲਕ ਹੋ ਜਾਂਦਾ ਹੈ ਜਿਸ ਨੂੰ ਕੋਈ ਵੀ ਨਹੀਂ ਨੁਆ ਸਕਦਾ,ਪਰ ਏਹ ਸਾਰੇ ਗੁਣ ਨੇਕ ਤੇ ਦ੍ਰਿੜ ਆਦਤ ਤੋਂ ਹੀ ਪੈਦਾ ਹੋ ਸਕਦੇ ਹਨ।

-੧੨੩-