ਸੰਸਾਰ ਵਿਚ ਹਰੇਕ ਆਦਮੀ ਨੂੰ ਸਦਾਚਾਰੀ ਬਣਨ ਦਾ ਵੱਧ ਤੋਂ ਵੱਧ ਯਤਨ ਕਰਨਾ ਚਾਹੀਦਾ ਹੈ, ਏਹ ਗੁਣ ਮਨੁੱਖਾ ਜਨਮ ਦਾ ਸਭ ਤੋਂ ਵੱਡਾ ਗੁਣ ਹੈ !
ਏਹ ਵੱਡੀ ਚੰਗੀ ਗੱਲ ਹੈ ਕਿ ਜ਼ਿੰਦਗੀ ਦੇ ਆਦਰਸ਼ਾ ਵਿਚ ਉੱਚ ਮਨਤਵ ਪਹਿਲਾਂ ਹੀ ਸ਼ਾਮਲ ਕਰ ਲੀਤੇ ਜਾਣ, ਭਾਵੇਂ ਪਹਿਲੇ ਪਹਿਲੇ ਓਹਨਾਂ ਦੀ ਪੂਰਨਤਾ ਦਾ ਸੁਪਨੇ ਵਿਚ ਵੀ ਖਯਾਲ ਨਾ ਹੋਵੇ |
ਲਾਰਡ ਏਮਰਸਨ' ਲਿਖਦੇ ਹਨ ਕਿ "ਜਦੋਂ ਮੈਂ ਹੋਸ਼ ਸੰਭਾਲੀ ਤਾਂ ਪਹਿਲੀ ਵਾਦੀ ਮੈਂ ਏਹ ਬਣਾਈ ਕਿ ਜਿਸ ਕੰਮ ਵਾਸਤੇ ਮੇਰੀ ਆਤਮਾ ਆਖਦੀ ਸੀ ਕਿ ਏਹ ਕਰਨਾ ਫਰਜ਼ ਹੈ, ਮੈਂ ਓਸਨੂੰ ਬਿਨਾਂ ਹੀਲ ਹੁੱਜਤ ਦੇ ਲੱਗ ਪੈਂਦਾ ਤੇ ਨਤੀਜੇ ਨੂੰ ਵਹਿਗੁਰੂ ਤੇ ਛੱਡ ਛੱਡਦਾ। ਮੈਨੂੰ ਉਹ ਸਮਾਂ ਹਣ ਤੱਕ ਯਾਦ ਹੈ, ਮੈਂ ਏਸੇ ਵਾਦੀ ਦੇ ਅਧੀਨ ਹਾਂ ਤੇ ਏਸੇ ਨਿਸਚੇ ਨੂੰ ਆਪਣੇ ਨਾਲ ਕਬਰ ਤੱਕ ਲੈ ਜਾਵਾਂਗਾ। ਅੱਜ ਤੱਕ ਮੈਂ ਏਸ ਪਵਿੱਤ੍ਰ ਨਿਯਮ ਨੂੰ ਕਦੇ ਨਹੀਂ ਤੋੜਿਆ, ਇਸ ਵਿਚ ਕੋਈ ਸ਼ੱਕ ਨਹੀਂ ਕਿ ਮੈਨੂੰ ਏਸ ਅਸੂਲ ਦੀ ਪਾਲਣਾ ਵਿਚ ਕਈ ਦੁੱਖ ਵੀ ਝੱਲਣੇ ਪਏ, ਪਰ ਏਹ ਵੀ ਬਿਲਕੁਲ ਸੱਚ ਹੈ ਕਿ ਏਸੇ ਅਸੂਲ ਦੀ ਰੌਸ਼ਨੀ ਨੇ ਮੈਨੂੰ ਸੰਸਾਰ ਦੀ ਹਨੇਰੀ ਜ਼ਿੰਦਗੀ ਵਿੱਚੋਂ ਨੇਕਨਾਮੀ ਤੇ ਪਰਤਾਪ ਦਾ ਰਸਤਾ ਲਭਾਯਾ ਹੈ, ਜੇ ਵਾਹਿਗੁਰੂ ਨੇ ਕ੍ਰਿਪਾ ਕੀਤੀ ਤਾਂ ਮੈਂ ਆਪਣੀ ਸੰਤਾਨ ਨੂੰ ਵੀ ਏਸੇ ਰਾਹ ਉਤੇ ਚਲਾਵਾਂਗਾ !"
ਨੇਕ ਵਾਦੀ ਇਕ ਦੌਲਤ ਹੈ, ਇਕ ਜਾਇਦਾਦ ਹੈ, ਇਕ ਵੱਡੀ ਭਾਰੀ ਰਿਆਸਤ ਹੈ, ਜੇ ਕੋਈ ਆਦਮੀ ਆਪਣੇ ਆਤਮਾਂ ਦੇ ਮਗਰ ਲੱਗੇ ਤੇ ਸਾਰੇ ਕੰਮ ਆਤਮਾ ਦੇ ਕਹਿਣ
-੧੨੪-