ਅਨੁਸਾਰ ਹੀ ਕਰੇ, ਤਾਂ ਓਹ ਬੜਾ ਪਰਤਾਪੀ ਤੇ ਪਰਾਕ੍ਰਮੀ ਹੋਵੇਗਾ, ਕਿਉਂਕਿ ਆਤਮਾ ਕਦੀ ਮਾੜੇ ਪਾਸੇ ਦੀ ਸਲਾਹ ਹੀ ਨਹੀਂ ਦੇਂਦਾ।
ਜੋ ਆਦਮੀ ਆਪਣੀ ਵਹੁਟੀ ਨਾਲ ਪਯਾਰ ਕਰਦਾ ਹੈ, ਜੋ ਆਪਣੀ ਸੰਤਾਨ ਨੂੰ ਪਿਆਰੀ ਸਮਝਦਾ ਹੋਵੇ, ਜੋ ਅਪਣੇ ਮਿਤ੍ਰਾ ਨਾਲ ਵਫ਼ਾਦਾਰੀ ਤੇ ਸਚ ਵਰਤਦਾ ਹੋਵੇ, ਜੋ ਆਪਣੇ ਵੈਰੀਆਂ ਨਾਲ ਨਰਮੀ ਦਾ ਵਰਤਾਓ ਕਰੇ, ਜੋ ਆਪਣੀ ਜੀਭ ਦਾ ਸਭ ਤੋਂ ਵਧ ਖਿਆਲ ਰਖੇ, ਅਰਥਾਤ ਜੋ ਗਲ ਕਰੇ ਓਸ ਉੱਤੇ ਦ੍ਰਿੜ੍ਹ ਰਹੇ,ਓਹੋ ਚੰਗੀ ਵਾਦੀ ਵਾਲਾ ਤੇ ਬੇਸ਼ੁਮਾਰ ਗੁਣਾਂ ਦਾ ਸੋਮਾ ਹੈ । ਅਸੀਂ ਕਿਸੇ ਆਦਮੀ ਦੀ ਵਾਦੀ ਦਾ ਹਾਲ ਓਸਦੇ ਇਤਬਾਰ ਤੋਂ ਚੰਗੀ ਤਰਾਂ ਮਲੂਮ ਕਰ ਸਕਦੇ ਹਾਂ, ਕਿਸੇ ਦੀ ਆਦਤ ਦਾ ਪਤਾ ਓਸ ਦੀ ਚੰਗੀ ਲਿਖਤ, ਸੋਹਣੀ ਕਵਿਤਾ, ਲੈਕਚਰ, ਰਚੀਆਂ ਹੋਈਆਂ ਪੋਥੀਆਂ ਤੇ ਬੀ. ਏ. ਐਮ. ਏ. ਦੀਆਂ ਡਿਗਰੀਆਂ ਤੋਂ ਨਹੀਂ ਲਗ ਸਕਦਾ, ਕਿਉਂਕਿ ਇਹ ਸੰਭਵ ਹੈ ਕਿ ਕੋਈ ਆਦਮੀ ਅਕਲ, ਸਮਝ, ਇਲਮ ਤੇ ਹੁਨਰ ਵਿਚ ਤਾਂ ਬਹੁਤ ਵੱਧ ਹੋਵੇ, ਪਰ ਦਿਆਨਤ, ਨੇਕੀ, ਸਚ ਤੇ ਕਰਜ਼ੇ ਅਦਾ ਕਰਨ ਵਿਚ ਨੀਵੇਂ ਤੋਂ ਨੀਵੇਂ ਮਜੂਰਾਂ ਨਾਲੋਂ ਵੀ ਨੀਵਾਂ ਹੋਵੇ ।
'ਫਰਥਸ' ਨੇ ਇਕ ਵਾਰੀ ਆਪਣੇ ਇਕ ਮਿਤ੍ਰ ਨੂੰ ਲਿਖਿਆ ਕਿ "ਤੁਸੀ ਕਹਿੰਦੇ ਹੋ ਕਿ ਵਿਦਵਾਨ ਲੋਕਾਂ ਦਾ ਮਾਨ ਸਤਕਾਰ ਜ਼ਰੂਰ ਕਰਨਾ ਚਾਹੀਦਾ ਹੈ । ਮੈਂ ਕਹਿੰਦਾ ਕਿ ਏਹ ਚੰਗੀ ਗਲ ਹੈ, ਪਰ ਓਸਦੇ ਨਾਲ ਏਹ ਵੀ ਖਿਆਲ ਰਖਣਾ ਚਾਹੀਦਾ ਹੈ ਕਿ ਖੁਲ ਦਿਲੀ, ਖ਼ਿਆਲਾਂ ਦੀ ਡੂੰਘਾਈ, ਤਜਰਬਾ, ਚੰਗੀਆਂ ਵਾਦੀਆਂ, ਕੰਮ ਦੀ ਸਮਝ ਤੇ ਚਾਹ,
-੧੨੫-