ਪੰਨਾ:ਗ੍ਰਹਿਸਤ ਦੀ ਬੇੜੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੌਤ ਆਉਦਿਆਂ ਦੇਰ ਨ ਲਾਵੇ,
ਧੌਣ ਤੋੜਕੇ ਗਾਂਹ ਚਲਾਵੇ ।
ਕੀ ਕਰਸੀ ਤਦ ਫੋਕਾ ਮਾਨ ?
ਜਿਸ ਲਈ ਜੀਵਨ ਕਰੋ ਵਰਾਨ ।

ਦਿਲ ਵਿੱਚ ਯਾਦ ਰਖ ਕੇ ਕਾਲ,
ਪਰੇਮ ਕਰੋ ਇਕ ਦੂਜੇ ਨਾਲ।

ਸਮਾਂ ਦੌੜਦਾਂ, ਉਡਿਆ ਜਾਂਦਾ,
ਕਰ ਲੋ ਕੁਝ ਜੇ ਦਿਲ ਹੈ ਚਾਂਹਦਾ ।
ਪਿਛੇ ਰਹਿ ਜਾਣਾ ਹੈ ਨਾਮ,
ਭਲੇ ਬੁਰੇ ਜੋ ਹੋਸਨ ਕਾਮ ।
ਇਸ ਲਈ ਸਭ ਸਿਓਂ ਕਰਕੇ ਪ੍ਰੀਤ,
ਸਾਰਾ ਜਗਤ ਬਣਾ ਲਓ ਮੀਤ ।

ਯਾਦ ਕਰਨ ਸਭ ਆਦਰ ਨਾਲ,
ਪਰੇਮ ਕਰੋ ਇਕ ਦੂਜੇ ਨਾਲ ।

ਜੇ ਚਾਹੋ ਲੋਕਾਂ ਵਿੱਚ ਮਾਨ,
ਜੇ ਚਾਹੋ ਸੁਖ ਵਿਚ ਜਹਾਨ |
ਜੇ ਚਾਹੋ ਅਪਣੀ ਕੱਲਯਾਨ,
ਜੇ ਕਰ ਚਾਹੋ ਬ੍ਰਹਮ ਗਿਆਨ ।
ਜੇ ਚਾਹੋ ਦਿਲ ਹੋਵੇ ਸ਼ਾਂਤ,
ਜੇ ਚਾਹੋ ਸੁਖ ਹੋ ਹਰ ਭਾਂਤ ॥

ਜੇ ਚਾਹੋ ਰੱਬ ਹੋਇ ਦਿਆਲ,
ਪਰੇਮ ਕਰੋ ਇੱਕ ਦੂਜੇ ਨਾਲ ॥

ਸੁਖ ਭਾਲਣ ਨਾ ਬਨ ਵਿਚ ਜਾਓ,
ਧਨ ਦੌਲਤ ਦੇ ਢੇਰ ਨਾ ਲਾਓ ।

-੧੩-