ਪੰਨਾ:ਗ੍ਰਹਿਸਤ ਦੀ ਬੇੜੀ.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸਚ ਦਾ ਪਿਆਰ, ਦਿਆਨਤਦਾਰੀ ਤੇ ਹਰ ਮਨ ਪਿਆਰਾ ਹੋਣਾ, ਅਜੇਹੇ ਗੁਣ ਹਨ ਜੋ ਵਡੇ ਵਡੇ ਵਿਦਵਾਨਾਂ ਵਿਚ ਵੀ ਨਹੀਂ ਲਭਦੇ ।"

ਕਾਮਯਾਬ ਜੀਵਨ ਬਿਤਾਉਣ ਵਾਸਤੇ ਏਸ ਗਲ ਤੋਂ ਵਾਕਫ ਹੋਣ ਦੀ ਲੋੜ ਹੈ ਕਿ ਅਸਲੀ ਕਾਮਯਾਬੀ ਆਖਦੇ ਕਿਸਨੂੰ ਹਨ ? ਕਈ ਲੋਕ ਉਸੇ ਨੂੰ ਕਾਮਯਾਬ ਸਮਝਦੇ ਹਨ, ਜੋ ਬਹੁਤ ਸਾਰੀ ਭੋਂ ਖਰੀਦ ਲਵੇ, ਉਸਦੇ ਪਾਸ ਘੋੜੇ ਹਾਥੀ ਤੇ ਗਉਆਂ ਮਹੀਆਂ ਬਹੁਤ ਹੋਣ ਤੇ ਉਹ ਸੋਹਣੇ ਸਜੇ ਹੋਏ ਬਾਗ਼ ਵਾਲੇ ਬੰਗਲੇ ਵਿਚ ਰਹਿੰਦਾ ਹੋਵੇ।

ਹੋਰ ਕਈ ਆਦਮੀ ਉਸਨੂੰ ਕਾਮਯਾਬ ਸਮਝਦੇ ਹਨ, ਜਿਸਦੇ ਪਾਸ ਅਣਗਨਤ ਦੌਲਤ ਹੋਵੇ ਤੇ ਦਿਨੇ ਰਾਤ ਸੋਨੇ ਤੇ ਚਾਂਦੀ ਦੇ ਢੇਰ ਉਸਦੇ ਅਗੇ ਲਗਦੇ ਹੋਣ !

ਕਈ ਮਸ਼ਹੂਰ ਵਕੀਲਾਂ ਤੇ ਪ੍ਰਸਿਧ ਵਖਯਾਨਕਾਂ ਨੂੰ ਹੀ ਕਾਮਯਾਬ ਸਮਝਦੇ ਹਨ ਯਾ ਕੋਈ ਉਸਤਾਦ ਆਗੂ ਜੋ ਮੁਲਕੀ ਕੰਮਾਂ ਵਿਚ ਅਗੇ ਹੋਵੇ ਤੇ ਲੱਖਾਂ ਲੋਕ ਉਸਦਾ ਨਾਮ ਜਾਣਦੇ ਹੋਣ | ਗਲ ਕੀ ਵਖ ਵਖ ਖਯਾਲਾਂ ਦੇ ਅਨੁਸਾਰ ਵਖੋ ਵਖ ਕਾਮਯਾਬ ਗਿਣੇ ਤੇ ਸਮਝੇ ਜਾਂਦੇ ਹਨ ।

ਪਰ ਯਾਦ ਰਖੋ ਕਿ ਦੌਲਤ ਖ਼ੁਦ ਕੋਈ ਚੀਜ਼ ਨਹੀਂ ਏਹ ਤਾਂ ਚੀਜ਼ਾਂ ਦੀ ਪਰਾਪਤੀ ਦਾ ਢੰਗ ਹੈ, ਦੌਲਤ ਆਦਮੀ ਨੂੰ ਪ੍ਰਸੰਨਤਾ ਨਹੀਂ ਦੇਂਦੀ, ਪਰ ਏਹ ਚੰਗੀ ਏਸ ਵਾਸਤੇ ਹੈ ਕਿ ਏਸ ਦੀ ਰਾਹੀਂ ਉਹ ਚੀਜ਼ਾਂ ਪਰਾਪਤ ਹੋ ਸਕਦੀਆਂ ਹਨ ਜੋ ਪ੍ਰਸੰਨਤਾ ਦੇਂਦੀਆਂ ਹਨ । ਪਰ ਦੌਲਤ ਦੇ ਕਮਾਉਣ ਵਾਸਤੇ ਜੋ ਢੰਗ ਵਰਤੇ ਜਾਂਦੇ ਹਨ ਓਹ ਆਮ ਤੌਰ ਤੇ ਅਜੇਹੇ ਹੁੰਦੇ ਹਨ, ਜੋ ਪ੍ਰਸੰਨਤਾ ਦੀ ਪੂਰੀ ਮੌਜ ਮਾਣਨ ਨਹੀਂ ਦੇਂਦੇ, ਕਿਉਂਕਿ

-੧੨੬-