ਪੰਨਾ:ਗ੍ਰਹਿਸਤ ਦੀ ਬੇੜੀ.pdf/134

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਚਾ ਮਨੁੱਖ ਬਣਨ ਦਾ ਯਤਨ ਕਰਨਾ ਚਾਹੀਦਾ ਹੈ ।

ਆਪਣਾ ਆਦਰਸ਼ ਨੀਯਤ ਕਰਕੇ, ਜਿਸਦਾ ਪ੍ਰਾਪਤ ਹੋਣਾ ਸੰਭਵ ਹੋਵੇ, ਆਪਣੀ ਸਾਰੀ ਤਾਕਤ ਓਸਦੀ ਪੂਰਨਤਾ ਉਤੇ ਲਾਈ ਜਾਓ, ਅਤੇ ਕੁੱਲ ਯੋਗ ਤ੍ਰੀਕੇ ਜਿਹਾ ਕਿ ਦਿਆਨਤਦਾਰੀ, ਸੈ ਸਤਕਾਰ, ਦ੍ਰਿੜਤਾਂ, ਪ੍ਰਬਲ ਸੰਕਲਪ ਸ਼ਕਤੀ, ਆਤਮਕ ਹੋਂਸਲਾ, ਲਿਆਕਤ ਤੇ ਸਿਆਣਪ ਆਦਿ ਖਰਚ ਕਰਨ ਤੋਂ ਰਤਾ ਵੀ ਸੰਕੋਚ ਨਾ ਕਰੋ।

ਸਰ 'ਅਲੈਗਜ਼ੈਂਡਰ ਬਰਨਸ' ਦਾ ਕਥਨ ਹੈ ਕੇ "ਮੇਰੇ ਸੁਭਾਵ ਵਿਚ ਇਕ ਗੱਲ ਹੈ ਕਿ ਮੇਰੇ ਅੰਦਰ ਪੂਰੀ ਪੂਰੀ ਦ੍ਰਿੜਤਾਂ ਹੈ। ਜਿਸ ਕੰਮ ਨੂੰ ਮੈਂ ਕਰਨਾ ਹੋਵੇ ਓਸਦੀ ਪੂਰਨਤਾ ਵਿਚ ਕੋਈ ਵੀ ਕਸਰ ਨਹੀਂ ਰੱਖਦਾ ਤੇ ਸੱਚੀ ਗੱਲ ਤਾਂ ਇਹ ਹੈ ਕਿ ਜੇ ਮੈਂ ਕਿਸੇ ਕੰਮ ਨੂੰ ਲੱਗ ਪਵਾਂ ਤਾਂ ਮੇਰੇ ਪਾਸੋਂ ਬੇਪਰਵਾਹੀ ਹੋ ਹੀ ਨਹੀਂ ਸਕਦੀ, ਏਹ ਮੇਰੀ ਵਾਦੀ ਹੈ।

ਕਈ ਸਾਧਾਰਨ ਸਮਝ ਦੇ ਲੋਕ ਕਈ ਪ੍ਰਕਾਰ ਦੇ ਕੰਮਾਂ ਵੱਲ ਭਟਕਦੇ ਫਿਰਦੇ ਹਨ, ਪਰ ਪੂਰਾ ਇਕ ਵੀ ਨਹੀਂ ਹੋ ਸਕਦਾ | ਪਰ ਓਹ ਦਿਮਾਗ ਜਿਸ ਨੂੰ ਇੱਕ ਨਿਯਮ ਤੇ ਲੀਹ ਉਤੋਂ ਚੱਲਣ ਦੀ ਸਿੱਖਯਾ ਮਿਲੀ ਹੋਵੇ ਉਹ ਕੇਵਲ ਇੱਕ ਆਦਰਸ਼ ਦੇ ਨਿਸ਼ਾਨੇ ਵੱਲ ਦੌੜਦਾ ਹੈ, ਉਸ ਦੇ ਦ੍ਰਿੜ ਇਰਾਦੇ ਵਿਚ ਮੌਤ ਤੋਂ ਬਿਨਾਂ ਕੋਈ ਚੀਜ਼ ਵਿਘਨ ਨਹੀਂ ਪਾ ਸਕਦੀ; ਖਿਆਲੀ ਪੁਲਾ ਪਕਾਉਣ ਵਾਲੇ ਆਦਮੀ ਕਦੇ ਕਾਮਯਾਬ ਨਹੀਂ ਹੁੰਦੇ।

ਗਲਤੀਆਂ ਤੇ ਉਕਾਈਆਂ ਤੋਂ ਵੱਡੇ ਵੱਡੇ ਲਾਇਕ ਆਦਮੀਆਂ ਪਾਸੋਂ ਵੀ ਹੋ ਜਾਂਦੀਆਂ ਹਨ, ਪਰ ਸਿਆਣੇ ਤੇ

-੧੩੦-