ਪੰਨਾ:ਗ੍ਰਹਿਸਤ ਦੀ ਬੇੜੀ.pdf/136

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਦੁਨੀਆਂ ਵਿਚ ਲੱਕ ਟੁਟੇ, ਬੇਹਿਮਤੇ ਤੇ ਬੇਨਿਯਮਾ ਕੰਮ ਕਰਨ ਵਾਲੇ ਆਦਮੀ ਬਥੇਰੇ ਹਨ ਤੇ ਉਹਨਾਂ ਨੂੰ ਖੁਦ ਪਤਾ ਨਹੀਂ ਕਿ ਅਸੀਂ ਜਾਗਦੇ ਹਾਂ ਜਾਂ ਸੁਤੇ ਹੋਏ, ਉਹਨਾਂ ਵਿਚ ਕਈਆਂ ਦੇ ਅੰਦਰ ਉਨਤੀ ਕਰਨ ਦੇ ਗੁਣ ਮੌਜੂਦ ਹਨ, ਪਰ ਬੇਨਿਯਮੇ ਤੇ ਦ੍ਰਿੜਤਾ ਹੀਣ ਕੰਮ ਕਰਨ ਨਾਲ ਉਹਨਾਂ ਨੂੰ ਨਿਰਾਸਤਾ ਦਾ ਮੂੰਹ ਦੇਖਣਾ ਪੈਂਦਾ ਹੈ। ਜੋ ਆਦਮੀ ਕਾਮਯਾਬੀ, ਫਤੇ ਤੇ ਸਫਲਤਾ ਪ੍ਰਾਪਤ ਕਰਨੀ ਚਾਹੁੰਦਾ ਹੈ ਉਸ ਨੂੰ ਚਾਹੀਦਾ ਹੈ ਕਿ ਕੁਦਰਤੀ ਸ਼ਕਤੀਆਂ ਦੇ ਪੂਰੇ ਬਲ ਨਾਲ ਸੰਸਾਰ ਦੇ ਅਖਾੜੇ ਵਿਚ ਉਤਰੇ ਤੇ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਜਾਣ ਤੋੜ ਕੇ ਕਠਨ ਪ੍ਰੀਸ਼ਰਮ ਕਰੇ ਯਾ ਮਰ ਜਾਏ ਯਾ ਕਾਮਯਾਬ ਬਣੇ !

'ਜਾਨ ਹੰਟਰ' ਕਹਿੰਦਾ ਹੈ ਕਿ "ਕੀ ਕੋਈ ਅਜੇਹਾ ਆਦਮੀ ਵੀ ਹੈ ਜਿਸ ਦੀਆਂ ਹਿੰਮਤਾਂ ਨੂੰ ਔਕੜਾਂ ਤੋੜ ਦੇਣ ਤੇ ਉਹ ਫੇਰ ਵੀ ਨਿਰਾਸਤਾ ਦਾ ਟਾਕਰਾ ਕਰਕੇ ਦ੍ਰਿੜਤਾ ਨਾਲ ਕੰਮ ਕਰ ਸਕੇ ?" ਭਾਵ ਕੋਈ ਨਹੀਂ, ਜਦ ਹਿੰਮਤ ਹੀ ਟੁੱਟ ਗਈ ਤਾਂ ਟਾਕਰਾ ਸੁਆਹ ਹੋਣਾ ਹੈ ?

ਏਹੋ ਜੇਹੇ ਅਨੇਕਾਂ ਲੋਕ ਫਿਰਦੇ ਹਨ ਜਿਨ੍ਹਾਂ ਨੂੰ ਉਹ ਸ਼ਿਕੈਤ ਹੈ ਕਿ ਦੁਨੀਆਂ ਓਹਨਾ ਦੀ ਕਦਰ ਨਹੀਂ ਕਰਦੀ, ਮਿਤ੍ਰ ,ਸੰਬੰਧੀ ਓਹਨਾਂ ਦੀ ਪ੍ਰਸੰਸਾ ਨਹੀਂ ਕਰਦੇ, ਉਹਨਾਂ ਉਤੇ ਇਤਬਾਰ ਨਹੀਂ ਕਰਦੇ ਤੇ ਉਹਨਾਂ ਨੂੰ ਆਪਣੇ ਗੁਣਾਂ ਦੀ ਚਮਕ ਵਖਾਉਣ ਦਾ ਕੋਈ ਮੌਕਾ ਨਹੀਂ ਮਿਲਦਾ, ਉਹਨਾਂ ਦੇ ਗੁਣ ਸਦਾ ਹੀ ਓਹਨਾਂ ਦੇ ਦਿਲ, ਦਿਮਾਗ ਤੇ ਜੇਹਲਖ਼ਾਨੇ ਵਿਚ ਬੰਦ ਰਹਿੰਦੇ ਹਨ, ਪਰ ਯਾਦ ਰਖੋ ਕਿ ਜੇ ਅਸੀਂ ਆਪਣੇ ਗੁਣਾਂ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ

-੧੩੨-