ਪੰਨਾ:ਗ੍ਰਹਿਸਤ ਦੀ ਬੇੜੀ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇਕ ਕੰਮ ਕਰਣ ਲੱਗਿਆਂ ਏਹ ਖਿਆਲ ਉਪਜੇ ਕਿ "ਲੋਕ ਕੀ ਆਖਣਗੇ ? ਤਾਂ ਸਮਝ ਲਓ ਕਿ ਓਹ ਦੁਨੀਆ ਵਿਚ ਕੋਈ ਕੰਮ ਨਹੀਂ ਕਰ ਸਕਣਗੇ ਪਰ ਜੇ ਉਹ ਏਹ ਸੋਚੇ ਕਿ "ਮੇਰਾ ਫਰਜ਼ ਕੀ ਹੈ ?" ਤਾਂ ਨਿਰਸੰਦੇਹ ਓਹ ਆਦਮੀ ਬਹੁਤ ਕਾਮਯਾਬ ਹੋਵੇਗਾ |

ਸਾਡੇ ਜੀਵਨ ਦੀ ਮੂਰਤ ਦਾ ਇਕ ਮਹਾਂ ਘ੍ਰਿਣਾ ਯੋਗ ਪਾਸਾ ਏਹ ਵੀ ਹੈ ਕਿ ਅਸੀਂ ਕੋਈ ਮੰਦਾ ਕੰਮ ਕਰਨ ਲੱਗਿਆਂ ਏਹ ਸੋਚਦੇ ਹਾਂ ਕਿ "ਕਿਸੇ ਨੂੰ ਕੀ ਪਤਾ ਹੈ ?" ਪਰ ਕਿਸੇ ਨੂੰ ਪਤਾ ਹੋਵੇ ਯਾ ਨਾ ਹੋਵੇ, ਸਾਡੇ ਆਤਮਾ ਤੇ ਸਾਡੇ ਰੱਬ ਨੂੰ ਤਾਂ ਪਤਾ ਹੈ, ਫੇਰ ਹੋਰਨਾਂ ਦੀ ਨਜ਼ਰ ਵਿਚ ਮਾਨਨੀਯ, ਪਰ ਖੁਦ ਆਪਣੇ ਆਤਮਾਂ ਦੇ ਸਾਮਣੇ ਘ੍ਰਿਣਾ ਯੋਗ ਬਣਨਾ | ਕਿਸ ਅਰਥ ? ਸੌ ਗੁਰ ਦਾ ਇਕ ਗੁਰ ਏਹ ਹੈ ਕਿ ਜੇ ਅਸੀਂ ਆਪਣੀ ਆਤਮਾ ਦੇ ਸਾਮਣੇ ਸੱਚੇ ਤੇ ਸਤਕਾਰ ਯੋਗ ਹਾਂ ਤਾਂ ਅਸਾਨੂੰ ਤ੍ਰੈਲੋਕੀ ਵਿਚ ਮਾਨ ਤੇ ਅਦਬ ਹੀ ਮਿਲੇਗਾ।

'ਲਾਕ' ਕਹਿੰਦਾ ਹੈ ਕਿ ਸਾਨੂੰ ਆਪਣੀਆਂ ਇੱਛਾ ਨੇਕੀ ਦੇ ਸਚੇ ਵਿਚ ਢਾਲਣੀਆਂ ਚਾਹੀਦੀਆਂ ਹਨ; ਤਾਂ ਜੋ ਸਾਡੀ ਸਾਰੀ ਉਮਰ ਦੇ ਕੰਮਾਂ ਉਤੇ ਓਹਨਾਂ ਦਾ ਅਸਰ ਪਵੇ । ਇੱਛਾ ਨੂੰ ਦਰੁਸਤ ਕਰਨ ਵਾਸਤੇ ਸਭ ਤੋਂ ਚੰਗੀ ਉਮਰ ਜਵਾਨੀ ਹੈ, ਜੇ ਅਸੀਂ ਜਵਾਨੀ ਵੇਲੇ ਆਪਣੀ ਮਰਜ਼ੀ ਦੀ ਤਾਬਿਆ ਰਹੀਏ ਤਾਂ ਸਮਝ ਲਓ ਕਿ ਅਸੀਂ ਮਰਦੇ ਦਮ ਤਕ ਵਾਸ਼ਨਾ ਦੇ ਹੀ ਗੁਲਾਮ ਰਹਾਂਗੇ ਤੇ ਦੁਨੀਆਂ ਉਤੇ ਕੋਈ ਨੇਕ ਕੰਮ ਕਰਕੇ ਜੱਸ ਨਹੀਂ ਖੱਟ ਸਕਾਂਗੇ !'

ਚਾਲ ਚੱਲਨ ਇਕ ਵਡਮੁਲਾ ਹੀਰਾ ਹੈ, ਜਿਸ ਨੂੰ ਖਰਚਕੇ ਦਰੁਸਤ ਕਰਨਾ ਸਾਡੇ ਹੱਥ ਹੈ, ਜੇ ਉਸ ਨੂੰ ਚੰਗੀ

-੧੩੫-