ਪੰਨਾ:ਗ੍ਰਹਿਸਤ ਦੀ ਬੇੜੀ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਕੀ ਹੋਇਆ ਜੇ ਫੌਜਾਂ ਪਾਸ ?
ਮਹਿਲ, ਮਾੜੀਆਂ, ਘੋੜੇ, ਦਾਸ ।
ਫਿਰ ਵੀ ਰਹਿੰਦੀ 'ਸੁਖ' ਦੀ ਥੋੜ,
ਸੱਚੇ ਸੁੱਖ ਦੀ ਜੇ ਹੈ ਲੋੜ ।

ਕਰੋ ਮੂਲ ਨ ਕਿਧਰੇ ਭਾਲ,
ਪਰੇਮ ਕਰੋ ਇਕ ਦੂਜੇ ਨਾਲ ।

"ਆਪਸ ਕਉ , ਜੋ ਜਾਣੇ ਨੀਚਾ,
ਸੋਊ ਗਨੀਐ ਸਭ ਤੇ ਊਚਾ।"
"ਆਪਸ ਕਉ ਜੋ ਭਲਾ ਕਹਾਵੇ,
ਤਿਸੈ ਭਲਾਈ ਨਿਕਟਿ ਨ ਆਵੈ |"
ਏਹ ਸਤਿਗੁਰ ਦਾ ਹੈ ਫੁਰਮਾਨ,
ਪ੍ਰੇਮ ਅਹੇ ਸੁੱਖਾਂ ਦੀ ਖਾਨ ।

'ਪ੍ਰੇਮ' ਅਤੇ ਵਡਮੁੱਲਾ ਲਾਲ,
ਪ੍ਰੇਮ ਕਰੋ ਇਕ ਦੂਜੇ ਨਾਲ ।

 

 

ਇਸਤ੍ਰੀ ਤੇ ਪੁਰਸ਼ ਦਾ ਫਰਕ !

ਏਸ ਗੱਲ ਦਾ ਨੀਯਤ ਕਰਨਾ ਵਿਅਰਥ ਤੇ ਨਿਸਫਲ ਹੈ ਕਿ ਪੁਰਸ਼ ਤੇ ਇਸਤ੍ਰੀ ਵਿਚ ਕੌਣ ਉੱਚਾ ਤੇ ਕੌਣ ਨੀਵਾਂ ਹੈ, ਦੋਵੇਂ ਧਿਰਾਂ ਆਪਣੇ ਅਸਲੀ ਰੰਗ ਵਿੱਚ ਪੇਸ਼ ਕੀਤੀਆਂ ਜਾਣ ਤਾਂ ਕਿਸੇ ਨੂੰ ਵੀ ਇੱਕ ਦੂਜੇ ਨਾਲੋਂ ਵਡਿਆਈ ਹਾਸਲ ਨਹੀਂ ਹੈ । ਇਸਤ੍ਰੀ ਤੇ ਪੁਰਸ਼ ਆਪੋ ਆਪਣੇ ਖਾਸ ਖਾਸ ਗੁਣਾਂ ਦੇ ਕਾਰਨ ਇੱਕ ਦੂਜੇ ਦੇ ਬ੍ਰਬਰ ਤੇ ਇੱਕ ਦੂਜੇ ਵਾਸਤੇ ਇੱਕੋ

-੧੪-