ਪੰਨਾ:ਗ੍ਰਹਿਸਤ ਦੀ ਬੇੜੀ.pdf/140

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਤਰ੍ਹਾਂ ਖਰਚਿਆਂ ਨਾ ਗਿਆ ਤਾਂ ਕੌਡੀ ਦੇ ਮੁਲ ਦਾ ਨਹੀਂ ਰਹੇਗਾ । ਸੱਚੇ ਤੇ ਨੇਕ ਆਦਮੀ ਨੂੰ ਦੁਨੀਆਂ ਦੀ ਉਸਤਤ ਜਾਂ ਨਿੰਦਾ ਦੀ ਕੋਈ ਪਰਵਾਹ ਨਹੀਂ ਹੁੰਦੀ:-

"ਕੋਈ ਭਲਾ ਕਹੋ ਕੋਈ ਬੁਰਾ ਕਹੋ ਹਮ ਤਨ ਦੀਓ ਹੈ ਢਾਰ।"

ਪਰ ਦੁਨੀਆ ਨੇਕ ਆਦਮੀ ਦੀ ਨਿੰਦਾ ਕਰਨ ਦਾ ਕਦੇ ਹੋਂਸਲਾ ਹੀ ਨਹੀਂ ਕਰ ਸਕਦੀ, ਜੇ ਅੱਜ ਚਾਰ ਆਦਮੀ ਭੁਲ ਭੁਲੇਖੇ ਕਿਸੇ ਭਲੇ ਪੁਰਸ਼ ਦੀ ਵਿਰੋਧਤਾ ਕਰਦੇ ਹਨ ਤਾਂ ਕਲ ਝਟ ਆਪਣੀ ਭੁੱਲ ਮੰਨਕੇ ਬਖਸ਼ਾਉਂਦੇ ਫਿਰਦੇ ਹਨ ।

ਡਾਕਟਰ 'ਟੇਲਰ' ਲਿਖਦਾ ਹੈ ਕਿ ," ਜਿਸ ਤਰ੍ਹਾਂ ਸਰੀਰਕ ਵਾਦੀਆਂ ਸਰੀਰਕ ਕੰਮਾਂ ਦੇ ਕਰਨ ਨਾਲ ਪੈਂਦੀਆਂ ਹਨ, ਏਸੇ ਤਰ੍ਹਾਂ ਮਾਨਸਿਕ ਵਾਦੀਆਂ ਵੀ ਅਭਿਆਸ ਨਾਲ ਪਕਦੀਆਂ ਹਨ, ਅਰਥਾਤ, ਜੇ ਅਸੀਂ ਚੰਗੇ ਕੰਮ ਵਾਰ ਵਾਰ ਕਰਦੇ ਰਹੀਏ ਤਾਂ ਉਹ ਸਾਡੀ ਆਦਤ ਬਣ ਜਾਂਦੇ ਹਨ ਤੇ ਫੇਰ ਸਾਥੋਂ ਬੁਰਾ ਕੰਮ ਹੋ ਹੀ ਨਹੀਂ ਸਕਦਾ।"

ਸ਼ਾਇਦ ਹੀ ਕੋਈ ਆਦਮੀ ਅਜੇਹਾ ਹੋਵੇ ਜੋ ਏਸ ਗਲ ਨੂੰ ਸਾਬਤ ਕਰ ਸਕੇ ਕਿ ਮੈਂ ਦੁਨੀਆਂ ਵਿਚ ਫਜ਼ੂਲ ਤੇ ਬੇਲੋੜਾ ਹਾਂ । ਉਸਦਾ ਕੰਮ ਪੈਣਾ ਹੀ ਏਸ ਗੱਲ ਨੂੰ ਸਾਬਤ ਕਰਦਾ ਹੈ ਕਿ ਉਸਦੀ ਦੁਨੀਆਂ ਉਤੇ ਲੋੜ ਹੈ । ਵਾਹਿਗੁਰੂ ਕੋਈ ਬੇਲੋੜੀ ਚੀਜ਼ ਉਤਪੰਨ ਨਹੀਂ ਕਰਦਾ, ਏਸ ਦੁਨੀਆਂ ਵਿਚ ਦੁਖ ਯਾ ਸੁਖ ਭੋਗਣੇ ਤੇ ਭਲਾ ਜਾਂ ਬੁਰਾ ਬਣਨਾ ਆਦਮੀ ਦੇ ਆਪਣੇ ਵੱਸ ਹੈ, ਉਸ ਨੂੰ ਚਾਹੀਦਾ ਹੈ ਕਿ ਜਿਸ ਕੰਮ ਵਾਸਤੇ ਉਸ ਨੂੰ ਪੈਦਾ ਕੀਤਾ ਗਿਆ ਹੈ, ਉਸ ਨੂੰ ਪੂਰਾ ਕਰੇ।

ਸਾਡਾ ਹਰ ਰੋਜ਼ ਸੁਸਤੀ ਅਯਾਸ਼ੀ, ਪਾਪ, ਵਿਭਚਾਰ

-੧੩੬-