ਪੰਨਾ:ਗ੍ਰਹਿਸਤ ਦੀ ਬੇੜੀ.pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇਕ ਦਿਲ ਆਦਮੀ ਕਈ ਵਾਰੀ ਹੈਰਾਨ ਹੁੰਦਾ ਹੈ ਕਿ ਉਹਨਾਂ ਸਚਿਆਈਆਂ ਦੀ ਜੋ ਸਾਫ ਤੇ ਪਰਤੱਖ ਹਨ, ਵੱਡੇ ਵੱਡੇ ਧਨਵਾਨ ਤੇ ਲਾਇਕ ਆਦਮੀ ਕਿਉਂ ਵਿਰੋਧਤਾ ਕਰ ਰਹੇ ਹਨ " ਸਿਆਣੇ ਤੋਂ ਸਿਆਣਾ ਆਦਮੀ ਜੇ ਧਰਮ ਤੋਂ ਬੇਪਰਵਾਹ ਹੋਵੇ ਤਾਂ ਉਹ ਕਿਸੇ ਵੀ ਸਚਿਆਈ ਨੂੰ ਸਮਝਣ ਦੀ ਯੋਗਤਾ ਨਹੀਂ ਰੱਖਦਾ।"

ਨਿਊਟਨ ਓਹ ਲਾਇਕ ਆਦਮੀ ਸੀ ਜਿਸ ਨੇ ਧਰਤੀ ਦੀ ਆਕਰਖਣ ਸ਼ਕਤੀ ਤੇ ਰੋਸ਼ਨੀ ਦੀ ਵੰਡ ਦੇ ਭੇਤ ਨੂੰ ਖੋਜਿਆ ਸੀ । ਏਸ ਤਰ੍ਹਾਂ ਉਸ ਨੇ ਆਪਣੇ ਦਿਲ ਨੂੰ ਵੀ ਗੁੜਾਯਾ ਸੀ, ਉਸ ਦੇ ਅੰਦਰ ਸਿਆਣਪ ਦੇ ਨਾਲ ਧਰਮ ਵੀ ਸੀ । ਉਸ ਨੇ ਮਰਦੀ ਵਾਰੀ ਕਿਹਾ ਸੀ:-

'ਮੇਰਾ ਦ੍ਰਿਸ਼ਟਾਂਤ ਉਸ ਬੱਚੇ ਵਰਗਾ ਹੈ ਜੋ ਸਮੰਦਰ ਦੇ ਕੰਢੇ ਰੋੜਿਆਂ ਨਾਲ ਖੇਡ ਰਿਹਾ ਹੋਵੇ ਤੇ ਜਿਸ ਦੇ ਸਾਮ੍ਹਣੇ ਵਾਹਿਗੁਰੂ ਦੀਆਂ ਸਚਿਆਈਆਂ ਦਾ ਅਥਾਹ ਸਮੁੰਦਰ ਠਾਠਾ ਮਾਰ ਰਿਹਾ ਹੋਵੇ !"

ਜ਼ਿੰਦਗੀ ਇਕ ਪੋਥੀ ਨੂੰ ਜੋ ਮਰਦੇ ਦਮ ਤਕ ਆਦਮੀ ਦੇ ਨਾਲ ਰਹਿੰਦੀ ਹੈ, ਪਰ ਉਸਦੇ ਔਖੇ ਸਫਿਆਂ ਨੂੰ ਸਮਝਣ ਵਾਸਤੇ ਅਕਲ ਦੀ ਲੋੜ ਹੈ ।

ਆਦਮੀ ਦੇ ਮਨੁਖ ਪੁਣੇ ਦੀ ਛੱਤ ਦਾ ਥੰਮ ਬੁੱਧੀ ਹੈ। ਜੇ ਏਸਨੂੰ ਕੱਢ ਲਿਆ ਜਾਵੇ ਯਾ ਕਮਜ਼ੋਰ ਕਰ ਦਿੱਤਾ ਜਾਵੇ ਤਾਂ ਛੱਤ ਦਾ ਗੜ ਗੜ ਕਰਕੇ ਡਿੱਗ ਪੈਣਾ ਕੋਈ ਹੈਰਾਨੀ ਦਾਯਕ ਨਹੀਂ।

ਹਕੀਮ 'ਲੁਕਮਾਨ' ਲਿਖਦਾ ਹੈ "ਹੇ ਪੁੱਤ੍ਰ ! ਦੁਨੀਆਂ ਇਕ ਭਾਰਾ ਸਮੁੰਦਰ ਹੈ, ਬਹੁਤੇ ਲੋਕਾਂ ਦੀਆਂ ਪਾਪਾਂ ਦੀਆਂ

-੧੩੮-