ਪੰਨਾ:ਗ੍ਰਹਿਸਤ ਦੀ ਬੇੜੀ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਬੇੜੀਆਂ ਏਸ ਵਿੱਚ ਗਰਕ ਹੋ ਗਈਆਂ, ਸੋ ਤੇਰੀ ਬੇੜੀ ਪਰਹੇਜ਼ਗਾਰੀ ਦੀ ਹੋਣੀ ਚਾਹੀਦੀ ਹੈ, ਓਹ ਧਰਮ ਨਾਲ ਭਰੀ ਹੋਈ ਹੋਵੇ, ਓਸਦੇ ਚੱਪੇ ਈਸ਼੍ਵਰੀ ਨਿਸ਼ਚਾ ਹੋਣ, ਓਸਦਾ ਰਾਹ ਦੱਸਣ ਵਾਲੀ ਵਿੱਦਯਾ ਹੋਵੇ, ਓਸਦਾ ਲੰਗਰ ਸੰਤੋਖ ਤੇ ਦ੍ਰਿੜਤਾ ਹੋਵੇ ਤੇ ਓਸਦਾ ਕਪਤਾਨ ਅਕਲ ਹੋਵੇ ।

ਮਨੁੱਖ ਦੇ ਅੰਦਰ ਜੇ ਭੈੜੀਆਂ ਵਾਦੀਆਂ ਹੋਣ ਓਹਨਾਂ ਨੂੰ ਸੁਧਾਰਨ ਵਾਸਤੇ ਅਕਲ ਦੀ ਲੋੜ ਹੈ। ਇੱਕ ਵਾਰੀ ਅਫਲਾਤੂ ਨੂੰ ਕਿਸੇ ਨੇ ਪੁੱਛਿਆ ਕਿ "ਮੰਦੇ ਕੰਮਾਂ ਪਾਸੋਂ ਕੌਣ ਬਚ ਸਕਦਾ ਹੈ ?" ਓਸ ਨੇ ਉਤ੍ਰ ਦਿੱਤਾ, “ਜੇ ਬੁੱਧੀ ਨੂੰ ਆਪਣਾ ਸ਼ਾਹ, ਪ੍ਰਹੇਜ਼ਗਾਰੀ ਨੂੰ ਵਜ਼ੀਰ, ਸੰਤੋਖ ਨੂੰ ਰਾਹ ਦੱਸਣ ਵਾਲਾ, ਮਨ ਮਾਰਨ ਨੂੰ ਮਿਤ੍ਰ ਤੇ ਭਜਨ ਅਰ ਮੌਤ ਦੇ ਭੈ ਨੂੰ ਆਪਣਾ ਹਮਦਰਦ ਬਣਾਏ !"

ਜੇ ਤੁਸੀਂ ਹਰ ਗੱਲ ਉਤੇ ਚੰਗੀ ਤਰ੍ਹਾਂ ਸੋਚ ਵਿਚਾਰ ਕਰੋ ਤਾਂ ਤੁਹਾਨੂੰ ਪਤਾ ਲਗੇਗਾ ਕਿ ਬਹੁਤ ਸਾਰੀਆਂ ਬਿਪਤਾ ਆਪਣੀਆਂ ਭੁੱਲਾਂ ਨਾਲ ਆਉਂਦੀਆਂ ਹਨ | ਰੱਬ ਉਤੇ ਨਿਸਚਾ ਰੱਖਣ ਤੋਂ ਬਿਨਾਂ ਸੱਚੀ ਖੁਸ਼ੀ ਹਾਸਲ ਨਹੀਂ ਹੋ ਸਕਦੀ । ਸਾਨੂੰ ਪੱਕਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਦੁੱਖਾਂ ਵਿੱਚੋਂ ਵੀ ਸੁੱਖ ਹੀ ਨਿਕਲਨਗੇ ।

"ਅੱਤ ਕਿਸੇ ਵੀ ਕੌਮ ਵਿੱਚ ਚੰਗੀ ਨਹੀਂ !"

ਦਿਲ ਦੇ ਅੰਦਰ ਸੰਤੋਖ ਤੇ ਸ਼ਾਂਤੀ ਪੈਦਾ ਕਰਨ ਵਾਸਤੇ 'ਆਸ਼ਾ'ਨਾਲੋਂ ਵਧ ਕੇ ਕੋਈ ਚੀਜ਼ ਨਹੀਂ। ਸਾਡੀਆਂ ਉਮੈਦਾਂ ਸਿਰਫ਼ ਵਰਤਮਾਨ ਜੀਵਨ ਤੱਕ ਹੀ ਨਹੀਂ ਰਹਿਣੀਆਂ ਚਾਹੀਦੀਆਂ, ਸਗੋਂ ਮਰਨ ਤੋਂ ਬਾਦ ਤੱਕ ਵੀ ।

ਲੰਮੀ ਉਮਰ ਦਾ ਭੇਤ ਧਰਮ ਹੈ, ਧਰਮ ਦੀ ਪਾਲਣਾ

-੧੩੯-