ਪੰਨਾ:ਗ੍ਰਹਿਸਤ ਦੀ ਬੇੜੀ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਸ਼ਕਾਮਤਾ ਨਾਲ ਪ੍ਰਾਪਤ ਹੁੰਦੀ ਹੈ, ਆਤਮਾ ਸਰੀਰ ਨੂੰ ਤਦ ਹੀ ਛੱਡਦੀ ਹੈ ਜਦ ਅੱਕ ਜਾਂਦੀ ਹੈ । ਜੋਗੀ ਤੇ ਭਗਤ ਲੋਕ ਏਸ ਵਾਸਤੇ ਬਹੁਤੀ ਉਮਰ ਭੋਗਦੇ ਹਨ ਕਿ ਓਹਨਾਂ ਦੀ ਆਤਮਾ ਸਦਾ ਪ੍ਰਸੰਨ ਰਹਿੰਦੀ ਹੈ ।

'ਬਾਲਮੀਕ' ਕਹਿੰਦਾ ਹੈ ਕਿ "ਆਤਮਕ ਰੋਗ" ਸੱਚ ਤੋਂ ਗਫ਼ਲਤ, ਲੋਭ, ਕਾਮ, ਚਿੰਤਾ, ਕ੍ਰੋਧ ਰੱਬ ਨੂੰ ਵਿਸਾਰਨ ਤੇ ਦੁਨੀਆਂ ਦੀ ਮੋਹ ਮਾਯਾ ਵਿਚ ਵਧੇਰੇ ਫਸਣ ਨਾਲ ਉਤਪੰਨ ਹੁੰਦੇ ਹਨ, ਅਤੇ ਫੇਰ ਆਤਮਕ ਰੋਗਾਂ ਤੋਂ ਸਰੀਰਕ ਵਿਕਾਰ ਉਪਜਦੇ ਹਨ । ਜੋ ਲੋਕ ਆਤਮਕ ਵਿੱਦਯਾ ਤੋਂ ਅਣਜਾਣ ਹੁੰਦੇ ਹਨ, ਓਹ ਲੋਭੀ ਤੇ ਕਾਮੀ ਅਰ ਹਿਰਸੀ ਹੋ ਜਾਂਦੇ ਹਨ, ਓਹ ਕਿਸੇ ਗੱਲ ਵਿਚ ਸੰਜਮ ਨਹੀਂ ਕਰਦੇ । ਆਪਣੇ ਦਿਲ ਦੀ ਡੋਰ ਨੂੰ ਸਦਾ ਵਾਹਿਗੁਰੂ ਨਾਲ ਜੋੜੀ ਰੱਖੋ, ਏਸ ਨਾਲ ਤੁਹਾਡੀ ਆਤਮਾ ਬਲਵਾਨ ਤੇ ਸ਼ਕਤੀਵਾਨ ਹੋਵੇਗੀ ।"

॥ ਇਤਿ ॥

ਮੁਫਤ !

ਆਪ ਜੀ ਅਜ ਹੀ ਸੰਸਾਰ ਭਰ ਵਿਚ ਪੰਜਾਬੀ ਪੁਸਤਕਾਂ ਦੇ ਪੁਰਾਤਣ ਅਤੇ ਮਸ਼ਹੂਰ ਦੁਕਾਨ ਦੀ ਸੂਚੀ ਪਤਰ ਮੁਫਤ ਚਿਠੀ ਪਾ ਕੇ ਜ਼ਰੂਰ ਮੰਗਵਾਓ |

ਦੁਕਾਨ ਦਾ ਪਤਾ-

ਭਾਈ ਚਤਰ ਸਿੰਘ ਜੀਵਨ ਸਿੰਘ

ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ

-੧੪੧-