ਜੇਹੇ ਅਵੱਸ਼ਕ ਹਨ । ਮਰਦ ਆਪਣੀ ਜਗ੍ਹਾ ਚੰਗਾ ਹੈ ਤੇ ਔਰਤ ਆਪਣੀ ਥਾਂ । ਇੱਕ ਨੂੰ ਦੁਸਰੇ ਉੱਤੇ ਵਿਸ਼ੇਸ਼ਤਾ ਨਹੀਂ ਦਿੱਤੀ ਜਾ ਸਕਦੀ, ਦੋਵੇਂ ਮਾਨੋ ਇੱਕੋ ਸਰੀਰ ਦੇ ਦੋ ਇੱਕੋ ਜੇਹੇ ਅੰਗ ਹਨ, ਦੋਵੇ ਇਕੋ ਦਾਇਰੇ ਦੇ ਦੋ ਅੱਧ ਹਨ ਤੇ ਦੋਹਾਂ ਦਾ ਮਿਲਾਪ ਅਧੂਰੇ ਨੂੰ ਮੁਕੰਮਲ ਕਰਨ ਵਾਸਤੇ ਅੱਧ ਜ਼ਰੂਰੀ ਹੈ, ਦੋਹਾਂ ਦੇ ਸੁਭਾਵ ਜੋ ਇੱਕ ਦੂਜੇ ਨਾਲੋਂ ਵੱਖ ਵੱਖ ਹਨ, ਏਸ ਤੋਂ ਸਿਰਜਨਹਾਰ ਦੀ ਵੱਡੀ ਸਿਆਣਪ ਤੇ ਹਿਕਮਤ ਪ੍ਰਗਟ ਹੁੰਦੀ ਹੈ । ਕਈ ਗੱਲਾਂ ਵਿਚ ਪੁਰਸ਼ ਤੀਵੀ ਨਾਲੋਂ ਹੀਣਾ ਤੇ ਕਈ ਗੱਲਾਂ ਵਿੱਚ ਤੀਵੀਂ ਮਰਦ ਨਾਲੋਂ ਨੀਵੀਂ ਹੈ । ਪਰ ਜਦ ਦੋਹਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਮਾਨੋ ਦੋਹਾਂ ਦੇ ਪਰਸਪਰ ਘਾਟੇ ਪੂਰੇ ਹੋ ਜਾਂਦੇ ਹਨ । ਇਸਤਰੀ ਦੇ ਸਰੀਰ ਦੀ ਬਨਾਵਟ ਤਾਂ ਬਿਲਕੁਲ ਵੈਸੀ ਹੀ ਹੈ, ਜਿਸ ਨਾਲ ਕੁਦਰਤ ਦਾ ਮਨਸ਼ਾ ਚੰਗੀ ਤਰ੍ਹਾਂ ਪੂਰਾ ਹੋ ਸਕੇ, ਪਰ ਓਸਦੀ ਸ਼ਕਲ, ਚਿੰਨਾਂ ਚੱਕਰਾਂ ਤੇ ਰਗਾਂ ਪੱਠਿਆਂ ਦੀ ਕੋਮਲਤਾ ਤੇ ਨਿਰਬਲਤਾ ਏਸ ਗੱਲ ਨੂੰ ਸਾਬਤ ਕਰਦੀ ਹੈ ਕਿ ਉਹ ਆਪਣੇ ਆਪ ਵਿਚ ਅਪੂਰਣ ਤੇ ਮਰਦ ਦੀ ਮੁਥਾਜ ਹੈ । ਏਹ ਵੀ ਕਰਤੇ ਦੀ ਕੁਦਰਤ ਦਾ ਚਮਤਕਾਰ ਹੈ ਕਿ ਓਸਨੇ ਮਰਦ ਨੂੰ ਅਜੇਹਾ ਹੈ ਬਣਾਯਾ ਹੈ ਕਿ ਓਹ ਔਰਤ ਦਾ ਰਖਯਕ ਤੇ ਸਹਾਇਕ ਹੋਵੇ । ਮਰਦ ਦਾ ਸ਼ਾਨਦਾਰ ਚੇਹਰਾ ਤੇ ਬਲਵਾਨ ਅੰਗ ਏਸ ਗਲ ਨੂੰ ਪ੍ਰਗਟ ਕਰਦੇ ਹਨ ਕਿ ਕੁਦਰਤ ਦਾ ਮਨਸ਼ਾ ਏਸ ਪਾਸੋਂ ਕੋਈ ਖਾਸ ਕੰਮ ਕਰਾਉਣ ਦਾ ਹੈ । ਪੁਰਸ਼ ਤੇ ਇਸਤ੍ਰੀ ਦੇ ਸਰੀਰਕ ਅੰਗਾਂ ਵਾਂਗੂੰ ਓਹਨਾਂ ਦੀ ਅਕਲ ਤੇ ਬੁਧੀ ਦੇ ਅੰਗ ਵੀ ਏਸਤਰ੍ਹਾਂ ਇਕ ਦੂਜੇ ਦੇ ਸਹਾਇਕ ਤੇ ਮੱਦਦ ਗਾਰ ਹੁੰਦੇ ਹਨ । ਕਿਸੇ ਗੱਲ ਦਾ ਕੋਈ ਫੈਸਲਾ ਕਰਨ ਤੇ
-੧੫-