ਪੰਨਾ:ਗ੍ਰਹਿਸਤ ਦੀ ਬੇੜੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੰਮਤ, ਤਕਦੀਰ, ਦ੍ਰਿੜਤਾ ਤੇ ਸੱਭਯਤਾ ਲੈਣੀ ਪੈਦੀ ਹੈ, ਅਤੇ ਮਰਦ ਨੂੰ ਔਰਤ ਪਾਸੋਂ ਰੱਬ ਦਾ ਭੌ, ਉਪਕਾਰ, ਹਮਦਰਦੀ, ਸੀਲਤਾ, ਸੰਤੋਖ, ਨਿਰਸ੍ਵਾਰਥਤਾ, ਸ਼ਰਮ, ਈਮਾਨਦਾਰੀ, 'ਪਰੇਮ ਤੇ ਪਵਿਤਰਤਾ ਸਿਖ ਕੇ ਆਪਣੇ ਆਪ ਨੂੰ ਪੂਰਣ ਕਰਨਾ ਪੈਂਦਾ ਹੈ। ਮੁਸਲਮਾਨ ਜੋ ਆਖਦੇ ਹਨ ਕਿ ਰਬ ਨੇ ਮਾਈ ਹਵਾ ਨੂੰ ਬਾਬਾ ਆਦਮ ਦੀ ਪੱਸਲੀ ਵਿਚੋਂ ਪੈਦਾ ਕੀਤਾ, ਸੂਖਛਮ ਇਸ਼ਾਰਾ ਏਸ ਗੱਲ ਵਲ ਹੈ ਕਿ ਤੀਵੀਂ ਤੇ ਮਰਦ ਦੋਵੇਂ ਮਿਲ ਕੇ ਹੀ ਇਕ ਪੂਰਣ ਇਨਸਾਨ ਬਣਦੇ ਹਨ । ਪੂਰਾ ਇਨਸਾਨ ਏਹਨਾਂ ਦੋਹਾਂ ਦੇ ਮਿਲਾਪ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਏਸ ਗੂੜ ਭਾਵ ਨੂੰ ਲੋਕ ਸਮਝਣ ਤੇ ਏਸਨੂੰ ਆਪਣੇ ਹਿਰਦੇ ਵਿਚ ਧਾਰਨ ਕਰ ਲੈਣ ਤਾਂ ਓਹ ਤਮਾਮ ਗਲਤ ਫਹਿਮੀਆ ਤੇ ਲੜਾਈਆਂ ਜੋ ਵਿਆਹ ਦੇ ਪਛੋਂ ਆਮ ਤੌਰ ਤੇ ਪੈਦਾ ਹੋ ਕੇ ਜੀਵਨ ਨੂੰ ਕੌੜਾ ਬਣਾ ਦੇਂਦੀਆਂ ਹਨ ਉਕੀਆਂ ਹੀ ਦੂਰ ਹੋ ਜਾਣ । ਕੁਦਰਤੀ ਤੌਰ ਤੇ ਤੀਵੀਂ ਦਾ ਸੁਭਾ ਸ਼ਾਂਤੀ ਪਸੰਦ ਬਣਿਆ ਹੋਇਆ ਹੈ ਅਤੇ ਉਹ ਕੇਵਲ ਮਨੁਖ ਦੇ ਰੋਅਬ ਦਾਅਬ ਨਾਲ ਹੀ ਸ਼ਾਂਤੀ ਪੂੰਜੀ ਨਹੀਂ ਬਣਦੀ ਸਗੋਂ ਆਪਣੇ ਪਵਿਤਰਤਾ ਦੇ ਗੁਣਾਂ ਦੇ ਕਾਰਨ ਚਾਹੁੰਦੀ ਹੈ ਕਿ ਉਸਦਾ ਜੀਵਨ ਚਿਰਕਾਲ ਤਕ ਸ਼ਾਂਤੀ ਭਰਿਆ ਬੀਤੇ । ਮਰਦ ਦੇ ਵਿਚ ਜੋ ਇਖਲਾਕੀ ਐਬਾਂ ਹਨ, ਉਹਨਾਂ ਨੂੰ ਤੇ ਔਰਤ ਦੇ ਵਿਚ ਜੋ ਇਖਲਾਕੀ ਐਬਾਂ ਨੂੰ ਮਰਦ ਦੀ ਤਬੀਅਤ ਦਰੁਸਤ ਕਰ ਦੇਂਦੀ ਹੈ ।

ਵਹੁਟੀ ਗਭਰੂ ਦੇ ਪਰੇਮ ਭਰੇ ਸੰਬੰਧਾਂ ਦਾ ਨਮੂਨਾ ਜੇ ਦੇਖਣਾ ਹੋਵੇ ਤਾਂ ਉਹਨਾਂ ਬੁਢੇ ਠੇਰੇ ਤੇ ਹੰਢੇ ਗੰਢੇ ਜੋੜਿਆਂ ਨੂੰ ਦੇਖੋ ਜਿਨ੍ਹਾਂ ਨੇ ੩੦-੪੦ ਵਰਹੇ ਪਰਸਪਰ ਪਰੇਮ ਵਿਚ

-੧੭-