ਪੰਨਾ:ਗ੍ਰਹਿਸਤ ਦੀ ਬੇੜੀ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਸਤੇ ਅਵੱਸ਼ਕ ਹਨ । ਜੋ ਨੌਜਵਾਨ ਵਿਆਹ ਕਰਾਉਣ ਦੇ ਉਮੈਦਵਾਰ ਹਨ ਓਹਨਾਂ ਨੂੰ ਯੋਗ ਹੈ ਕਿ ਆਪਣੇ ਇਰਾਦੇ ਨੂੰ ਆਪਣੀ ਅਕਲ ਦੀ ਤੱਕੜੀ ਵਿੱਚ ਤੋਲਣ ਤੇ ਆਪਣੇ ਅੰਦਰ ਵੱਲ ਝਾਤੀ ਮਾਰਨ ਅਤੇ ਦੇਖਣ ਕਿ ਓਹਨਾਂ ਦਾ ਹਿਰਦਾ ਗੰਦਗੀ ਤੇ ਮੈਲ ਦਾ ਭਰਿਆ ਹੋਯਾ ਹੈ ਯਾਂ ਸ਼ੁੱਧ, ਨਿਰਮਲ, ਸ੍ਵੱਛ ਪਵਿੱਤ੍ਰ ਤੇ ਸੱਚੇ ਅਰ ਨਿਸ਼ਕਾਮ ਪ੍ਰੇਮ ਦਾ ਘਰ ਹੈ ? ਕੀ ਓਸਦੇ ਅੰਦਰ ਸਿਰਫ ਕਾਮ-ਵਾਸ਼ਨਾ ਦਾ ਸੀ ਜ਼ੋਰ ਤਾਂ ਨਹੀਂ ਵਧ ਰਿਹਾ ? ਤੁਹਾਨੂੰ ਆਪਣੀ ਇਰਾਦਾ-ਸ਼ਕਤੀ ਉੱਤੇ ਭਰੋਸਾ ਹੈ ਯਾ ਤੁਸੀਂ ਨਿਰਬਲ ਹਿਰਦੇ ਵਾਲੇ ਤੇ ਡਰਾਕਲ ਹੋ ? ਤੁਹਾਡੇ ਅੰਦਰ ਮਨੁੱਖ ਆਦਤਾਂ ਤੇ ਸਿਫਤਾਂ ਹਨ ਯਾ ਹੈਵਾਨੀ ? ਆਪਣੀ ਵਹੁਟੀ ਦੀ ਚੋਣ ਵਾਸਤੇ ਤੁਸੀਂ ਕੁਝ ਪ੍ਰੀਖਯਾ ਵੀ ਕਰ ਸਕਦੇ ਹੋ ਯਾ ਕੇਵਲ-ਕਾਮ ਮਸਤੀ ਵਿੱਚ ਆ ਕੇ ਅੰਨੇ ਵਾਹ ਗ੍ਰਹਿਸਤ ਦੇ ਖੂਹ ਵਿੱਚ ਛਾਲ ਮਾਰਨੀ ਚਾਹੁੰਦੇ ਹੋ ? ਏਹਨਾਂ ਗੱਲਾਂ ਉੱਤੇ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਕੇ ਜੇ ਤੁਹਾਨੂੰ ਆਪਣੇ ਉਤੇ ਨਿਸਚਾ ਨਾ ਬੱਝੇ ਤਾਂ ਵਿਆਹ ਕਰਨ ਵਿੱਚ ਛੇਤੀ ਨਾ ਕਰੋ, ਸਗੋਂ ਢਿੱਲ ਪਾਓ ਤੇ ਅਪਣੇ ਆਪ ਨੂੰ ਨੇਕ ਸ਼ੁੱਧ ਤੇ ਨਿਯਮਾਂ ਦਾ ਪਾਲਨਹਾਰਾ ਬਣਾਓ, ਆਪਣੇ ਸੁਧਾਰ ਦਾ ਯਤਨ ਕਰੋ, ਅਰਥਾਤ ਲੋਕਾਂ ਦੇ ਸ਼ੁਭ ਗੁਣਾਂ ਨੂੰ ਦੇਖ ਕੇ ਓਹਨਾਂ ਦੀ ਰੀਸ ਕਰੋ, ਤੇ ਉਹਨਾਂ ਦੇ ਔਗਣਾਂ ਦੇ ਭੈੜੇ ਫਲਾਂ ਵੱਲ ਦੇਖ਼ਕੇ ਸਿੱਖਿਆ ਪ੍ਰਾਪਤ ਕਰੋ । ਏਥੋਂ ਤਕ ਕਿ ਤੁਹਾਡੇ ਸੁਭਾ ਵਿਚੋਂ ਸਾਰੀਆਂ ਮੰਦੀਆਂ ਗੱਲਾਂ ਦੂਰ ਹੋ ਜਾਣ, ਸ਼ੁਭ ਗੁਣ ਵਧਣ ਤੇ ਚੰਗੀਆਂ ਵਾਦੀਆਂ ਪੱਕੀਆਂ ਹੋ ਜਾਣ । ਤੁਹਾਡਾ ਗਯਾਨ ਪੂਰਣ ਤੋਂ ਰਾਇ ਸਿਆਣੀ ਹੋ ਜਾਵੇ । ਜੇ ਤੁਹਾਡਾ

-੧੯-