ਵੱਖਰੇ ਹੋ ਜਾਂਦੇ ਹਨ ਤੇ ਆਪਣਾ ਜੋੜ ਮਿਲਾਉਣ ਵਾਸਤੇ ਹੋਰਨਾਂ ਦੀ ਤਲਾਸ਼ ਕਰਦੇ ਹਨ, ਪਰ ਹਿੰਦੁਆਂ ਵਿੱਚ ਤਿਲਾਕ ਵੀ ਨਾ ਹੋਣ ਦੇ ਕਾਰਨ ਅਨੇਕਾਂ ਜੋੜਿਆਂ ਦਾ ਗ੍ਰਹਿਸਤ ਜੀਵਨ ਨਰਕ ਨਾਲੋਂ ਵੀ ਵਧੀਕ ਦੁੱਖ ਵਿੱਚ ਬਤੀਤ ਹੁੰਦਾ ਹੈ । ਪਰ ਜੋ ਨੌਜਵਾਨ ਕਿਸੇ ਤਰ੍ਹਾਂ ਆਪਣੇ ਵਿਆਹ ਦੀ ਆਪ ਤਜਵੀਜ਼ ਕਰਨ ਦਾ ਯਤਨ ਯਾ ਸੁਤੰਤ੍ਰਤਾ ਪ੍ਰਾਪਤ ਕਰ ਵੀ ਲੈਂਦੇ ਹਨ ਯਾ ਕੁਦਰਤ ਵੱਲੋਂ ਹੀ ਓਹਨਾਂ ਨੂੰ ਖੁੱਲ੍ਹ ਮਿਲ ਜਾਂਦੀ ਹੈ ਓਹ ਵੀ ਨਾ ਤਜਰਬਾਕਾਰੀ ਦੇ ਕਾਰਨ ਸਖਤ ਧੋਖੇ ਖਾ ਬੈਠਦੇ ਹਨ ਅਤੇ ਪ੍ਰਗਟ ਰੂਪ ਤੇ ਸੋਹਣੀ ਸੁੰਦਰ ਸ਼ਕਲ ਵੇਖ ਕੇ ਅੰਦਰੂਨੀ ਸੁੰਦਰਤਾ ਵੇਖਣ ਦੀ ਰਤਾਂ ਕੋਸ਼ਿਸ਼ ਨਹੀਂ ਕਰਦੇ । ਉਹਨਾਂ ਨੂੰ ਏਸ ਗਲ ਦਾ ਯਤਨ ਕਰਨਾ ਚਾਹੀਦਾ ਹੈ ਕਿ ਜਿਸ ਲੜਕੀ ਨਾਲ ਉਹ ਵਿਆਹ ਕਰਨ ਚਾਹਹੁੰਦੇ ਹਨ ਯਾ ਜਿਸ ਲੜਕੀ ਨਾਲ ਉਹਨਾਂ ਦੇ ਮਾਪਿਆਂ ਨੇ ਉਹਨਾਂ ਦਾ ਮੰਗਣਾ ਕਰ ਦਿਤਾ ਹੈ ਤੇ ਵਿਆਹ ਹੋਣ ਵਾਲਾ ਹੈ ਉਸਦੇ ਪੂਰੇ ਪੂਰੇ ਹਾਲ ਚੰਗੀ ਤਰ੍ਹਾਂ ਮਲੂਮ ਕਰਨ ਦਾ ਯਤਨ ਕਰਨ, ਹਰ ਲੜਕੀ ਤੇ ਲੜਕੇ ਦਾ ਏਹ ਹਕ ਹੈ ਕਿ ਉਸਦੇ ਮਾਤਾ ਪਿਤਾ ਉਸ ਨੂੰ ਜਿਸ ਨਾਲ ਸਾਰੀ ਉਮਰ ਦੇ ਸੁਖਾਂ ਤੇ ਦੁਖਾਂ ਵਿਚ ਸ਼ਰੀਕ ਕਰਨਾ ਚਾਹੁੰਦੇ ਹਨ ਓਸ ਦੀ ਬਾਬਤ ਕੁਲ ਜਰੂਰੀ ਹਾਲ ਦੱਸ ਦੇਣ ।
ਨੌਜਵਾਨ ਲੜਕੇ ਨੂੰ ਅਪਣੀ ਮੰਗੇਤਰ ਦੇ ਗੁਣਾਂ ਔਗੁਣਾਂ ਤੋਂ ਜਾਣੂ ਹੋਣ ਵਾਸਤੇ ਏਹਨਾਂ ਗੱਲਾ ਦਾ ਮਲੂਮ ਕਰਨਾ ਵੱਡਾ ਜ਼ਰੂਰੀ ਹੈ:-
-੨੧-