ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧) ਆਮ ਤੌਰ ਤੇ ਘਰ ਤੇ ਲੋਕਾਂ ਨਾਲ ਉਸ ਦੀ ਵਰਤੋਂ ਕੈਸੀ ਹੈ ?

(੨) ਉਸਦਾ ਸਲੂਕ ਆਪਣੇ ਭੈਣ ਭਰਾਵਾਂ ਨਾਲ ਕਿਹੋ ਜਿਹਾ ਹੈ ?

(੩) ਉਸਦੇ ਆਪਣੇ ਗੁਣ ਔਗੁਣ ਕੈਸੇ ਹਨ ?

(੪) ਕੀ ਓਹ ਵੱਡਿਆਂ ਦਾ ਅਦਬ ਤੇ ਉਹਨਾਂ ਦੇ ਜਜ਼ਬਾਤ ਦਾ ਲਿਹਾਜ਼ ਕਰਦੀ ਹੈ ?

(੫) ਕੀ ਉਹ ਆਪਣੀਆਂ ਸਹੇਲੀਆਂ ਨਾਲ ਪਿਆਰ ਤੇ ਕ੍ਰਿਪਾਲਤਾ ਦਾ ਸਲੂਕ ਰੱਖਦੀ ਹੈ ?

(੬) ਕੀ ਓਹ ਆਪਣੇ ਧਰਮ ਦੀ ਨਿਸਚੇਵਾਨ ਹੈ ?

(੭) ਉਸਦਾ ਸੁਭਾ ਕਰੜਾ ਤੇ ਤਿੱਖਾ ਤਾਂ ਨਹੀਂ ?

(੮) ਓਹ ਬੇਤਰਸ ਤੇ ਹੰਕਾਰਨ ਤਾਂ ਨਹੀਂ ?

(੯) ਉਹ ਸਾਦੇ ਸੁਭਾ ਵਾਲੀ ਹੈ ਯਾ ਟੀਪ ਟਾਪ ਨੂੰ ਚਾਹੁੰਨ ਵਾਲੀ ?

(੧੦) ਕੀ ਉਸ ਦੇ ਖਿਆਲਾਤ ਪਵਿਤ੍ਰ ਤੇ ਇਸਤ੍ਰੀਆਂ ਵਾਲੇ ਹਨ ?

(੧੧) ਓਹ ਸਦਾ ਪ੍ਰਸੰਨ ਤੇ ਖਿੜੀ ਹੋਈ ਰਹਿੰਦੀ ਹੈ ਯਾ ਚਿੰਤਾਵਾਨ ਤੇ ਰੋਂਦੁ ?

(੧੨) ਉਸਦੇ ਕਪੜੇ ਲੀੜੇ ਸਾਫ਼ ਰਹਿੰਦੇ ਹਨ ਜਾਂ ਓਹ ਗੰਦੀ ਤੇ ਬੇਪਰਵਾਹ ਹੈ ?

(੧੩) ਕੀ ਉਹ ਸੁੰਦਰ, ਅਰੋਗ, ਚੰਗੇ ਘਰਾਣੇ ਦੀ, ਪੜੀ ਲਿਖੀ ਤੇ ਨੇਕ ਹੈ ?

ਏਹ ਪ੍ਰਸ਼ਨ ਐਸੇ ਹਨ ਜਿਨ੍ਹਾਂ ਉੱਤੇ ਵਿਆਹ ਤੋਂ ਬਾਦ ਦਾ ਸੁਖ ਯਾ ਦੁਖ ਨਿਰਭਰ ਹੈ । ਵਿਆਹ ਵਿਚ ਹਿਕਮਤ

-੨੨-