ਪੰਨਾ:ਗ੍ਰਹਿਸਤ ਦੀ ਬੇੜੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜਾਈਆਂ ਬਿਲਕੁਲ ਹੀ ਮਿਟ ਜਾਂਦੀਆਂ ਹਨ, ਅਤੇ ਸ਼ਾਂਤੀ ਤੇ ਆਨੰਦ ਦੀਆਂ ਨਿਆਮਤਾਂ ਪਰਾਪਤ ਹੋ ਕੇ ਇਸ ਸੰਸਾਰ ਵਿਚ ਹੀ ਸ੍ਵਰਗ ਦਾ ਆਨੰਦ ਆ ਜਾਂਦਾ ਹੈ।

ਆਪਣੇ ਘਰ ਨੂੰ ਆਪਣੇ ਹਥਾਂ ਨਾਲ ਸਜਾਉ, ਦੇਖੋ ਇਜੜਾ ਤੇ ਬਿਜੜੀ ਦੋਵੇਂ ਰਲ ਕੇ ਆਪਣਾ ਆਲ੍ਹਣਾ ਬਣਾਉਂਦੇ ਹਨ ਤੇ ਬਸੰਤ ਰੁਤ ਦੇ ਆਨੰਦ ਮਾਨਣ ਵਾਸਤੇ ਉਹ ਕਿੰਨਾਂ ਪਰਬੰਧ ਕਰਦੇ ਹਨ । ਇਕ ਦੂਜੇ ਨਾਲ ਵਫਾਦਾਰੀ ਕਰੋ ਤੇ ਪਰੇਮ ਕਰੋ ! ਤੁਸੀਂ ਆਪਣੀ ਪਤਨੀ ਪਾਸੋਂ ਮੁਹੱਬਤ ਤੇ ਉਮੈਦ ਕਿਸਤਰ੍ਹਾਂ ਕਰ ਸਕਦੇ ਹੋ, ਜਦ ਕਿ ਤੁਸੀਂ ਖੁਦ ਉਸਨੂੰ ਭੁਲਾ ਬੈਠੇ ਹੋ ?

ਏਸ ਗੱਲ ਤੋਂ ਨਿਸਚਿੰਤ ਨਾ ਹੋ ਜਾਓ ਕਿ ਤੁਹਾਡੀ ਵਹੁਟੀ ਏਸ ਗਲ ਨੂੰ ਜਾਣਦੀ ਹੈ ਕਿ ਤੁਸੀਂ ਉਸ ਨਾਲ ਪਰੇਮ ਕਰਦੇ ਹੋ, ਸਗੋਂ ਕਥਨੀ ਤੇ ਕਰਨੀ ਨਾਲ ਉਸਨੂੰ ਸਦਾ ਏਹ ਨਿਸਚਾ ਕਰਾਉਂਦੇ ਰਹੋ ਕਿ ਤੁਸੀਂ ਉਸ ਨਾਲ ਸੱਚਾ ਪਰੇਮ ਰਖਦੇ ਹੋ । ਤੁਸੀਂ ਦੇਖੋਗੇ ਕਿ ਇਹ ਲਗਤਾਰ ਦਿਲਾਸਾ ਤੇ ਪਰੇਮ ਦਾ ਵਰਤਾਉ ਪਰਸਪਰ ਸੰਬੰਧ ਨੂੰ ਪੱਕਾ ਕਰ ਕੇ ਉਸਨੂੰ ਤੁਹਾਡੀ ਕਿੰਨੀ ਪਯਾਰੀ, ਆਸ਼ਕ ਤੇ ਸੁਖਦਾਤੀ ਬਣਾ ਦੇਵੇਗਾ । ਜੇ ਤੁਸੀਂ ਉਸਦੇ ਹੋ ਜਾਉ ਤੇ ਉਹ ਤੁਹਾਡੀ, ਤਾਂ ਤੁਹਾਡਾ ਮਨੁਖਾ ਜਨਮ ਕਿੰਨਾਂ ਸੁਖਦਾਈ ਤੇ ਆਨੰਦ ਭਰਿਆ ਹੋ ਜਾਵੇ !

ਜੇ ਤੁਹਾਡੀ ਵਹੁਟੀ ਕਿਸੇ ਵੇਲੇ ਕਿਸੇ ਗਲੋਂ ਨਾਰਾਜ਼ਗੀ ਪਰਗਟ ਕਰੇ ਤਾਂ ਉਸਨੂੰ ਸਖਤ ਸੁਸਤ ਨ ਆਖੋ, ਸਗੋਂ ਝਾੜ ਝੰਬ ਤੇ ਦੰਡ ਦੇ ਖਿਆਲ ਨੂੰ ਆਪਣੇ ਦਿਲ ਵਿਚ ਕਦੀ ਜਗ੍ਹਾ ਹੀ ਨਾ ਦਿਓ, ਅਤੇ ਓਹ ਤ੍ਰੀਕਾ ਜਾਰੀ ਰਖੋ ਜਿਸ ਨਾਲ ਤੁਸੀਂ ਕਈ ਵਰਹੇ ਪਹਿਲਾਂ ਤੋਂ ਓਸ ਨੂੰ ਆਪਣੀ

-੨੮-