ਪੰਨਾ:ਗ੍ਰਹਿਸਤ ਦੀ ਬੇੜੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰੇਮਣ ਤੇ ਆਸ਼ਕ ਬਣਾ ਲਿਆ ਸੀ । ਓਸਦੀ ਗਰਮੀ ਦੀ ਅੱਗ ਨੂੰ ਤੁਹਾਡੀ ਨਰਮੀ ਦਾ ਪਾਣੀ ਅੱਖ ਦੇ ਫੋਰ ਵਿਚ ਬਿਲਕੁਲ ਬੁਝਾ ਦੇਵੇਗਾ ।

ਅਕਸਰ ਕਰਕੇ ਐਸਾ ਹੁੰਦਾ ਹੈ ਕਿ ਪਹਿਲੀ ਮੁਲਾਕਾਤ ਵੇਲੇ ਜਿੰਨੇ ਪਯਾਰ ਦਾ ਜੋਸ਼ ਉਮਡਦਾ ਹੈ ਓਹ ਹੋਲੀ ਹੋਲੀ ਬੇ ਮਲੂਮਾਂ ਹੀ ਘਟ ਜਾਂਦਾ ਹੈ । ਖਾਹਸ਼ਾਂ ਮੱਠੀਆਂ ਹੋ ਜਾਂਦੀਆਂ ਹਨ, ਉਮੈਦਾਂ ਨਿੰਮੀਆਂ ਪੈ ਜਾਂਦੀਆਂ ਹਨ ਅਤੇ ਮੁਹੱਬਤ ਯਾ ਲਾਲਸਾ ਦੀ ਥਾਂ ਇਕ ਪਰਕਾਰ ਦੀ ਘ੍ਰਿਣਾ ਤੇ ਰੱਜਿਹਾਣ ਜੇਹੀ ਪੈਦਾ ਹੋ ਜਾਂਦੀ ਹੈ । ਏਸਦੇ ਅਸਲੀ ਕਾਰਨ ਮਲੂਮ ਕਰਨ ਦੀ ਜਿਨ੍ਹਾਂ ਲੋਕਾਂ ਨੂੰ ਚਾਹ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਹਰਲੀ ਸੁੰਦਰਤਾ ਤੇ ਸਰੀਰਕ ਹੁਸਨ ਅਰਥਾਤ ਸੂਰਤ ਦਾ ਸੋਹਣੀ ਹੋਣਾ ਕੇਵਲ ਇਕ ਖਿਆਲੀ ਚੀਜ਼ ਹੈ । ਇੱਕ ਨੀਯਤ ਸਮੇਂ ਦੇ ਬਾਦ ਓਸਦੀ ਬਸੰਤ ਰੁੱਤ ਦਾ ਸਮਾਂ ਮੁੱਕ ਜਾਂਦਾ ਹੈ, ਇਸ ਵਾਸਤੇ ਅਰੰਭਕ ਜੋਸ਼ ਤੇ ਕਾਮਨਾ ਦੇ ਢਿੱਲੇ ਹੋ ਜਾਣ ਅਰ ਓਸ ਸੁੰਦ੍ਰਤਾ ਦੀ ਬਸੰਤ ਰੁੱਤ ਬੀਤ ਜਾਣ ਤੋਂ ਬਾਦ ਕੋਈ ਚੀਜ਼ ਅਜੇਹੀ ਹੋਣੀ ਚਾਹੀਦੀ ਹੈ ਜੋ 'ਸੁੰਦਰਤਾ' ਤੋਂ ਵਧੀਕ ਪੱਕੀ ਹੋਵੇ, ਜੋ ਹੁਸਨ ਦੇ ਚਲੇ ਜਾਣ ਤੋਂ ਬਾਦ ਵੀ ਦੋਹਾਂ ਨੂੰ ਪੱਕੀ ਤੇ ਪੀਚਵੀਂ ਗੰਢ ਨਾਲ ਬੰਨੀ ਰੱਖੇ, ਓਹ ਚੀਜ਼ ਕੀ ਹੈ ? ਉਹ ਕੋਈ ਐਸੀ ਚੀਜ਼ ਨਹੀਂ ਜੋ ਅਲੱਭ ਹੋਵੇ ! ਓਹ ਅਮੁੱਲੀ ਚੀਜ਼ ਅੰਦਰੂਨੀ ਸੁੰਦਰਤਾ, ਮਾਨਸਿਕ, ਗੁਣ, ਚੱਜ, ਸਦਾਚਾਰ ਤੇ ਪ੍ਰੇਮ ਹੈ:-

" ਜੋਬਨ ਜਾਂਦੇ ਨਾ ਡਰਾਂ ਜੇ ਸਹੁ ਪ੍ਰੀਤ ਨ ਜਾਇ ।"
 ਚੂੰਕਿ ਗ੍ਰਹਿਸਤ-ਵਿਆਹ ਇੱਕ ਆਤਮਕ ਸੰਬੰਧ ਹੈ,

-੨੯-