ਪੰਨਾ:ਗ੍ਰਹਿਸਤ ਦੀ ਬੇੜੀ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਗ੍ਰਹਿ ਸੁਖ-ਸਾਗਰ

ਅਰਥਾਤ

ਹਰੇਕ ਗ੍ਰਹਿਸਤੀ ਨੂੰ ਅਮੀਰ ਤੇ ਸੁਖੀ ਬਣਾਉਣ ਦੇ ਮੰਤ੍ਰ

ਵਿਆਹ ਸੋਚ ਕੇ ਕਰੋ!

(ਸਾਡੇ ਵਿੱਚੋਂ ਬਹੁਤ ਸਾਰੇ ਆਦਮੀ ਮੁਕੰਮਲ ਆਦਮੀ ਬਣ ਸਕਦੇ ਹਨ, ਜੇਕਰ ਅਸੀਂ ਓਹ ਸਿਖਯਾਵਾਂ ਉੱਤੇ ਖੁਦ ਵੀ ਅਮਲ ਕਰੀਏ ਜੋ ਅਸੀਂ ਦੂਸਰਿਆਂ ਨੂੰ ਕਰਦੇ ਹਾਂ) ਵਾਹਿਗੁਰੂ ਨੇ ਆਪਣੀ ਰਚਨਾ ਦੀ ਸਾਰੀ ਇਮਾਰਤ ਕੇਵਲ ਇੱਕੋ ਥੰਮ੍ਹ ਦੇ ਸਹਾਰੇ ਖੜੀ ਕੀਤੀ ਹੈ ਤੇ ਓਹ ਥੰਮ੍ਹ 'ਪਰੇਮ' ਹੈ!

ਇੱਕ ਯੁਬਾ ਪੁਰਸ਼ ਜਦ ਵਿਆਹ ਕਰਦਾ ਹੈ ਤਾਂ ਮਾਨੋ ਆਪਣੇ ਜੀਵਨ ਦੇ ਸੰਬੰਧਾਂ ਤੇ ਰਿਸ਼ਤਿਆਂ ਦੇ ਇਕ ਬਿਲਕੁਲ ਨਵੇਂ ਕੂਚੇ ਵਿੱਚ ਪੈਰ ਪਾਉਂਦਾ ਹੈ, ਓਸ ਦਾ ਵਰਤਮਾਨ ਤੇ ਭਵਿਖਤ ਕਾਲ ਨਵੀਆਂ ਨਵੀਆਂ ਕਾਮਨਾਵਾਂ ਤੇ ਵੱਡੀਆਂ ੨ ਖਾਹਸ਼ਾਂ ਨਾਲ ਭਰਿਆ ਹੋਯਾ ਹੁੰਦਾ ਹੈ, ਆਦਮੀ ਤੇ ਤੀਵੀਂ ਨੂੰ ਨਿਵਾਣ ਤੋਂ ਉਚਾਣ ਵੱਲ ਦਾ ਰਸਤਾ ਦੱਸਣ, ਓਹਨਾਂ ਦੇ ਦਿਲ ਦਿਮਾਗ ਨੂੰ ਉੱਜਲਾ ਕਰਨ ਤੇ ਓਹਨਾਂ ਨੂੰ ਆਪਣੇ ਜੀਵਨ ਦੀ ਉਚੀ ਤੋਂ ਉਚੀ ਜਗਾ ਤੇ ਪੁਚਾਉਣ

-੩-