ਪੰਨਾ:ਗ੍ਰਹਿਸਤ ਦੀ ਬੇੜੀ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਏਸ ਵਾਸਤੇ ਏਸ ਸੰਬੰਧ ਨੂੰ ਵਧੀਕ ਤੋਂ ਵਧੀਕ ਪੱਕਾ ਕਰਨ ਵਾਸਤੇ ਸਾਨੂੰ ਏਸੇ ਦੇ ਅਨੁਸਾਰ ਸਮਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਮਿਲਾਪ ਦੀ ਸਥਿਰਤਾ ਅਰ ਨਿੱਤਤਾਈ ਵਾਸਤੇ ਮਰਦ ਨੂੰ ਇਸਤ੍ਰੀ ਦੇ *ਆਤਮਕ ਤੇ ਸਰੀਰਕ ਦੋਹਾਂ ਗੁਣਾਂ ਦਾ ਆਸ਼ਕ ਬਣਨਾ ਚਾਹੀਦਾ ਹੈ। ਜੋ ਮੁਹੱਬਤ ਕੇਵਲ ਸਰੀਰਕ ਸੁਆਦ ਤੇ ਕਾਮਵਾਸ਼ਨਾ ਤੋਂ ਪੈਦਾ ਹੁੰਦੀ ਹੈ ਓਹ ਕਦੇ ਪੱਕੀ ਤੇ ਸੱਚੀ ਨਹੀਂ ਹੁੰਦੀ। ਤਜਰਬੇ ਨਾਲ ਹਰੇਕ ਆਦਮੀ ਏਸ ਗੱਲ ਨੂੰ ਮਲੂਮ ਕਰ ਸਕਦਾ ਹੈ ਕਿ ਕੋਈ ਚੀਜ਼ ਭਾਵੇਂ ਕਿੱਡੀ ਹੀ ਸੁਆਦੀ ਤੇ ਪਯਾਰੀ ਹੋਵੇ, ਪਰ ਜਦ ਵਾਰ ਵਾਰ ਓਸਦਾ ਸੁਆਦ ਚੱਖਿਆ ਜਾਏ ਤਾਂ ਉਸ ਸੁਆਦ ਵੱਲੋਂ ਆਦਮੀ ਦਾ ਦਿਲ ਭਰ ਕੇ ਮੁੜ ਜਾਂਦਾ ਹੈ, ਪਰ ਆਤਮਕ ਆਨੰਦਾਂ ਦਾ ਇਹ ਹਾਲ ਨਹੀਂ । ਆਤਮਕ ਆਨੰਦ ਇਸ ਪ੍ਰਕਾਰ ਦੇ ਗੁਣ ਰਖਦੇ ਹਨ ਕਿ ਸਰੀਰਕ ਐਸ਼ ਤੇ ਆਨੰਦ ਓਸਦੇ ਸਾਮਣੇ ਤੁਛ ਹਨ । ਜਿਨਾਂ ਮਿੱਤਰਾਂ ਦਾ ਆਪੇ ਵਿੱਚ ਆਤਮਕ ਤੇ ਅੰਦਰੂਨੀ ਸੰਬੰਧ ਹੈ, ਉਹਨਾਂ ਦਾ ਪ੍ਰੇਮ, ਕਿਸੇ ਸਰੀਰਕ ਸੁਆਦ ਉਤੇ ਨਿਰਭਰ ਨਹੀਂ, ਸਗੋਂ ਓਹਨਾਂ


*ਆਤਮਕ ਗੁਣ-ਚੰਗੀਆਂ ਵਾਦੀਆਂ, ਨੇਕ ਚਲਨੀ, ਸੀਲ ਸੁਭਾਉ, ਹਾਰਦਿਕ ਪਵਿੱਤ੍ਰਤਾ, ਨਿਸ਼ਕਪਟਤਾ, ਕੋਮਲ ਮਿਜ਼ਾਜੀ, ਸੱਚ, , ਗ੍ਰਹਿ ਪ੍ਰਬੰਧ ਦੀ ਲਿਆਕਤ, ਸੱਚ-ਪ੍ਰੇਮ, ਸੁਚੱਜ, ਸੰਤਾਨ ਦੀ ਯਥਾ ਯੋਗ ਪਾਲਣਾ ਆਦਿਕ ।

ਸਰੀਰਕ ਗੁਣ-ਸਰੀਰਕ ਸੁੰਦਰਤਾ, ਚੇਹਰੇ ਦੀ ਸਫਾਈ, ਅੱਖਾਂ ਦੀ ਮਨਮੋਹਨਤਾ, ਕੱਦ ਸੋਹਣਾ, ਵਾਲ ਲੰਮੇਂ ਅੰਗ ਸੁਡੌਲ ਆਦਿਕ ।

-੩੦-