ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਰੂਹਾਂ ਇੱਕ ਦੂਜੇ ਦੀ ਰੂਹ ਵਿੱਚ ਗੱਡੀਆਂ ਗਈਆਂ ਹਨ, ਓਹਨਾਂ ਨੂੰ ਆਪੋ ਵਿੱਚ ਮਿਲਣ ਵੇਲੇ ਹਰ ਵਾਰੀ ਇੱਕ ਪ੍ਰਕਾਰ ਦਾ ਨਵਾਂ ਤੇ ਅਕੱਥਨੀਯ ਅਨੰਦ ਅਨੁਭਵ ਹੁੰਦਾ ਹੈ। ਓਹਨਾਂ ਦੀ ਹਰ ਮੁਲਾਕਾਤ ਨਵੀ ਪ੍ਰਸੰਨਤਾ ਭਰੀ ਹੁੰਦੀ ਹੈ, ਓਹਨਾਂ ਦਾ ਹੋਰ ਨਵਾਂ ਜਜ਼ਬਾ ਓਹਨਾਂ ਦੀ ਜ਼ਿੰਦਗੀ ਉੱਤੇ ਨਵੀਂ ਰੌਸ਼ਨੀ ਪਾਉਂਦਾ ਹੈ ਤੇ ਉਹਨਾਂ ਦਾ ਪ੍ਰੇਮ ਤੇ ਪਯਾਰ ਦਿਨੋਂ ਦਿਨ ਵਧਦਾ ਹੀ ਜਾਂਦਾ ਹੈ ।

-0-

ਗ੍ਰਹਿਸਤ

ਦੁਨੀਆਂ ਦੀਆਂ ਕੁੱਲ ਖੁਸ਼ੀਆਂ ਵਿਆਹ ਉੱਤੇ ਨਿਰਭਰ ਹਨ, ਪਰ ਅਜੇਹੇ ਆਦਮੀ ਵੀ ਬਤੇਰੇ ਹਨ ਜੋ ਗ੍ਰਹਿਸਤ ਨੂੰ ਜੰਜਾਲ ਦਸਦੇ ਹਨ, ਉਹ ਵਿਆਹ ਤੋਂ ਥੋੜੇ ਹੀ ਚਿਰ ਬਾਦ ਆਖਣ ਲੱਗ ਜਾਂਦੇ ਹਨ ਕਿ ਅਸਾਂ ਬਹੁਤ ਗਲਤੀ ਕੀਤੀ । ਪਤੀ ਤੇ ਪਤਨੀ ਦਾ ਜੋੜ ਮਿਲਨਾ ਹਰਗਿਜ਼ ਗਲਤੀ ਨਹੀਂ ਹੈ, ਸਗੋਂ ਜੋ ਲੋਕ ਏਸ ਪਵਿੱਤ੍ਰ ਤੇ ਈਸ਼੍ਵਰੀ ਸੰਬੰਧ ਨੂੰ ਗਲਤੀ ਦਸਦੇ ਹਨ ਉਹ ਖੁਦ ਸਖਤ ਭੁੱਲ ਵਿੱਚ ਹਨ, ਉਹ ਏਸ ਰੱਬੀ ਦਾਤ ਦੀ ਕਦਰ ਨੂੰ ਪਛਾਣ ਨਹੀਂ ਸਕਦੇ।

ਗੱਲ ਏਹ ਹੈ ਕਿ ਏਹੋ ਜੇਹੇ ਮਨੁੱਖਾਂ ਦੀ ਸੰਗਤ ਅਜੇਹੇ ਲੋਕਾਂ ਨਾਲ ਹੁੰਦੀ ਹੈ ਜਿਨ੍ਹਾਂ ਖਯਾਲ ਇਸਤ੍ਰੀ ਜਾਤੀ ਬਾਬਤ ਬੜੇ ਨੀਵੇਂ ਤੇ ਘ੍ਰਿਣਾ ਭਰੇ ਹੁੰਦੇ ਹਨ। ਉਹਨਾਂ ਦੇ ਖਿਆਲ ਵਿੱਚ ਵਿਆਹ ਕੇਵਲ ਕਾਮ-ਭੋਗ ਦਾ ਸੁਖਾਲਾ ਢੰਗ ਹੈ । ਉਹ ਸਮਝਦੇ ਹਨ ਕਿ ਮਰਦਾਂ ਬੇਲਗਾਮ ਕਾਮ-ਵਾਸ਼ਨਾਂ ਨੂੰ ਪ੍ਰਸੰਨ ਕਰਨ ਦਾ

-੩੧-