ਪੰਨਾ:ਗ੍ਰਹਿਸਤ ਦੀ ਬੇੜੀ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਖੋਜ ਕਰਨੀ ਚਾਹੀਦੀ ਹੈ ਕਿ ਓਹਨਾਂ ਦਾ ਬਣਨ ਵਾਲਾ, ਪਤੀ ਬਜ਼ੁਰਗਾਂ ਦੀ ਬੇਅਦਬੀ ਤਾਂ ਨਹੀਂ ਕਰਦਾ ? ਸੜੀਅਲ ਸੁਭਾ ਤਾਂ ਨਹੀਂ ? ਮੂਰਖ ਅਨਪੜ੍ਹ ਤਾਂ ਨਹੀਂ ? ਮਖੱਟੂ ਤਾਂ ਨਹੀਂ ? ਵਿਭਚਾਰ ਤੇ ਦੁਰਾਚਾਰੀ ਤਾਂ ਨਹੀਂ ਰੋਗੀ ਤਾਂ ਨਹੀਂ ? ਜੂਏ ਬਾਜ ਐਬੀ ਤੇ ਸ਼ਰਾਬੀ ਤਾਂ ਨਹੀਂ ?

ਅਤੇ ਲੜਕਿਆਂ ਨੂੰ ਅੰਦਰੂਨੀ ਹੁਸਨ ਦੇ ਪਛਾਣੁ ਬਣਾਉਣਾ ਚਾਹੀਦਾ ਹੈ, ਤਾਕਿ ਓਹ ਆਪਣੀ ਪਤਨੀ ਦੀ ਬਾਹਰਲੀ ਸੁੰਦਰਤਾ ਦੇ ਢਲ ਜਾਣ ਪਰ ਓਸਦੇ ਅੰਦਰਲੇ ਗੁਣਾਂ ਨਾਲ ਓਸ ਤੋਂ ਵੀ ਵਧੇਰੇ ਪ੍ਰੇਮ ਕਰ ਸਕਣ:-

ਸੀਰਤ ਕਾ ਬਨ ਗੁਲਾਮ ਤੂ ਸੂਰਤ ਹੂਈ ਤੋ ਕਿਆ ?
ਸੁਰਖੋ ਸਫੇਦ ਮੱਟੀ ਕੀ ਮੂਰਤ ਹੂਈ ਤੋ ਕਿਆ ?

ਏਸਤਰਾਂ ਏਹ ਦੋਵੇਂ ਪਤੀ ਪਤਨੀ ਸੱਚ ਤੇ ਨਿਆਉਂ ਨੂੰ ਆਪਣਾ ਆਗੂ ਤੇ ਨੇਕੀ ਤੇ ਪਰੇਮ ਨੂੰ ਆਪਣਾ ਆਦਰਸ਼ ਬਣਾ ਲੈਣ ਤਾਂ ਕੁਦਰਤ ਦੇ ਗੁਪਤ ਪੜਦੇ ਵਿਚ ਜੋ ਵੱਡੀਆਂ ਵੱਡੀਆਂ ਕਾਮਯਾਬੀਆਂ ਲੁਕੀਆਂ ਹੋਈਆਂ ਹਨ ਓਹ ਸਭ ਓਹਨਾਂ ਨੂੰ ਜ਼ਰੂਰ ਪਰਾਪਤ ਹੋ ਜਾਣਗੀਆਂ।

ਯੋਗ ਉਮਰ ਤੱਕ ਪਹੁੰਚਣ ਤੋਂ ਬਾਅਦ ਕਵਾਰੇ ਰਹਿਣਾ ਈਸ਼ਵਰੀ ਮਨਸ਼ਾ ਦੇ ਵਿਰੁਧ ਹੈ, ਮਨੁੱਖ ਕੁਦਰਤੀ ਤੌਰ ਤੇ ਹੀ ਇਕੱਲਾ ਤੇ ਇਕਾਂਤ ਦੀ ਜਿੰਦਗੀ ਨਹੀਂ ਬਿਤਾ ਸਕਦਾ ਅਤੇ ਤੇ ਹੋਰਨਾਂ ਨਾਲ ਮਿਲਕੇ, ਜਥਾ, ਘਰ ਯਾ ਘਰਾਣਾ ਬਨਾਉਣ ਲਈ ਮਜਬੂਰ ਹੈ ਅਤੇ ਓਹ ਜਥਾ ਜਿਸ ਨਾਲ ਸਚਾ ਤੇ ਦਿਲੀ ਪਰੇਮ ਹੋਵੇ ਇਸਤਰੀ ਤੋਂ ਬਿਨਾਂ ਬਣਨਾ ਅਸੰਭਵ ਹੈ ਤੇ ਇਸਤ੍ਰੀ ਵਿਆਹ ਦੀ ਰਾਹੀਂ ਪਰਾਪਤ ਹੁੰਦੀ ਹੈ, ਏਸ ਵਾਸਤੇ ਵਿਆਹ ਜਾਂ ਗ੍ਰਹਿਸਤ ਮਨੁਖ ਪੁਣੇ ਦਾ ਸਭ ਤੋਂ ਵਡਾ ਅੰਗ ਹੈ।

-੩੫-